Sunday, September 27, 2026

ਸ੍ਰ. ਫੂਲਕਾ ਦੇ ਹੱਕ ਵਿੱਚ ਨਿਤੱਰੀ ਸ਼੍ਰੋਮਣੀ ਕਮੇਟੀ ਸਾਬਕਾ ਜਨਰਲ ਸਕੱਤਰ ਬੀਬੀ ਕਿਰਨਜੋਤ ਕੌਰ

PPN220218
ਅੰਮ੍ਰਿਤਸਰ, 22 ਫਰਵਰੀ (ਨਰਿੰਦਰ ਪਾਲ ਸਿੰਘ) – ਸ਼੍ਰੋਮਣੀ ਕਮੇਟੀ ਮੈਂਬਰ ਤੇ ਸਾਬਕਾ ਜਨਰਲ ਸਕੱਤਰ ਬੀਬੀ ਕਿਰਨਜੋਤ ਕੌਰ , ਨਵੰਬਰ 1984 ਦੇ ਸਿੱਖ ਕਤਲੇਆਮ ਪੀੜਤਾਂ ਨੂੰ ਇਨਸਾਫ ਦਿਵਾਉਣ ਲਈ 30 ਸਾਲਾਂ ਤੋਂ ਜੂਝ ਰਹੇ ਸ੍ਰ ਹਰਵਿੰਦਰ ਸਿੰਘ ਫੂਲਕਾ ਦੇ ਹੱਕ ਵਿੱਚ ਨਿੱਤਰੀ ਹੈ ।ਆਪਣੀ ਫੇਸ ਬੁੱਕ ਤੇ ਬੀਬੀ ਕਿਰਜੋਤ ਕੌਰ ਨੇ ਅੰਕਿਤ ਕੀਤਾ ਹੈ ਕਿ ‘ਸ੍ਰ ਫੂਲਕਾ ਨੂੰ ਬਦਨਾਮ ਕਰਨ ਲਈ ਮੈਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਦਕ ਕਮੇਟੀ ਤੋਂ ਸ਼ਰਮਸਾਰ ਹਾਂ’। ਉਨ੍ਹਾਂ ਲਿਖਿਆ ਹੈ ਕਿ ‘ਐਡਵੋਕੇਟ ਫੂਲਕਾ ਸ਼੍ਰੋਮਣੀ ਕਮੇਟੀ ਨੂੰ ਮੁਫਤ ਸਲਾਹ ਦਿੰਦੇ ਰਹੇ ਤੇ 1984 ਤੋਂ ਕਤਲੇਆਮ ਪੀੜਤਾਂ ਦੇ ਕੇਸ ਆਪ ਖੁਦ ਲੜ ਰਹੇ ਹਨ’। ਮਾਸਟਰ ਤਾਰਾ ਸਿੰਘ ਦੀ ਦੋਹਤਰੀ ਬੀਬੀ ਕਿਰਨਜੋਤ ਕੌਰ ਨੇ ਇਹ ਵੀ ਲਿਖਿਆ ਹੈ ਕਿ ’84 ਦੇ ਕਤਲੇਆਮ ਤੇ ਕੋਈ ਵੀ ਕੀਤੀ ਜਾ ਰਹੀ ਸਿਆਸਤ ਬਰਦਾਸ਼ਤ ਨਹੀ ਕੀਤੀ ਜਾਵੇਗੀ ,ਮੈਂ ਸ਼ਰਮਸ਼ਾਰ ਹਾਂ ਕਿ ਸਾਡਾ ਅਦਾਰਾ ਐਡਵੋਕੇਟ ਫੂਲਕਾ ਨੂੰ ਬਦਨਾਮ ਕਰਨ ਦੀ ਕੋਸਿਸ਼ ਕਰ ਰਿਹਾ ਹੈ’।

Check Also

ਟੀ.ਸੀ.ਐਸ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ 134 ਇੰਜੀਨੀਅਰਿੰਗ ਵਿਦਿਆਰਥੀਆਂ ਨੂੰ ਦਿੱਤੀਆਂ ਨੌਕਰੀਆਂ

ਅੰਮ੍ਰਿਤਸਰ, 25 ਸਤੰਬਰ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਡਾਇਰੈਕਟੋਰੇਟ ਆਫ ਪਲੇਸਮੈਂਟ …

Leave a Reply