Saturday, December 6, 2025

ਪੁਲਿਸ ਨਾਲ ਹੋਈ ਝੜਪ ‘ਚ ਮਾਰੇ ਗਏ ਕਿਸਾਨ ਦੀ ਲਾਸ਼ ਲੈਣ ਸਬੰਧੀ ਰੇੜਕਾ ਜਾਰੀ

ਮ੍ਰਿਤਕ ਦੇ ਪ੍ਰੀਵਾਰ ਨੂੰ 10 ਲੱਖ ਤੇ ਸਾਰਾ ਕਰਜਾ ਮੁਆਫੀ ਦੀ ਮੰਗ

ਜਖਮੀਆ ਨੂੰ ਸਹਾਇਤਾ ਤੇ ਸਾਰੇ ਫੜੇ ਕਿਸਾਨ ਰਿਹਾਅ ਕੀਤਾ ਜਾਣ – ਕਿਸਾਨ ਆਗੂ

PPN220217

ਅੰਮ੍ਰਿਤਸਰ, 22  ਫਰਵਰੀ (ਨਰਿੰਦਰ ਪਾਲ ਸਿੰਘ)- ਪੰਜਾਬ ਸਟੇਟ ਪਾਵਰ ਸਪਲਾਈ ਕਾਰਪੋਰੇਸ਼ਨ ਦੇ ਚੀਫ ਇੰਜਨੀਅਰ ਬਾਰਡਰ ਜੋਨ ਦਫਤਰ ਮੁਹਰੇ ਰੋਸ ਮੁਜਾਹਰਾ ਕਰਨ ਪੁੱਜੇ ਕਿਸਾਨਾਂ ਨੇ ਸੁਣਵਾਈ ਨਾ ਹੁੰਦੀ ਵੇਖ ਬੀਤੀ ਦੇਰ ਰਾਤ ਬਿਜਲੀ ਬੋਰਡ ਦੇ ਇਕ ਐਕਸੀਅਨ ਨੂੰ ਹੀ ਬੰਦੀ ਬਣਾ ਲਿਆ। ਰੋਹ ਵਿੱਚ ਆਈ ਪੁਲਿਸ ਨੇ ਅੰਨ੍ਹੇਵਾਹ ਲਾਠੀ ਚਾਰਜ ਕੀਤਾ ਤੇ ਅਥਰੂਗੈਸ ਦੇ ਗੋਲੇ ਦਾਗੇ । ਇਸ ਮੌਕੇ ਹੋਈ ਖੂਨੀ ਝੜਪ ਵਿੱਚ 70 ਦੇ ਕਰੀਬ ਕਿਸਾਨ ਤੇ ਪੁਲਿਸ ਮੁਲਾਜਮ ਜਖਮੀ ਹੋਏ । ਇਸ ਟਕਰਾਅ ਵਿੱਚ ਮਾਰੇ ਗਏ ਬਹਾਦਰ ਸਿੰਘ ਨਾਮੀ ਇਕ 70 ਸਾਲਾ ਬਜੁਰਗ ਦੀ ਲਾਸ਼ ਦੇਰ ਸ਼ਾਮ ਰਣਜੀਤ ਐਵੇਨਿਉ ਨੇੜਿਉਂ ਮਿਲੀ । ਪੁਲਿਸ ਨੇ ਬਹਾਦਰ ਸਿੰਘ ਦਾ ਪੋਸਟ ਮਾਰਟਮ ਤਾਂ ਸਵੇਰੇ 11 ਵਜੇ ਦੇ ਕਰੀਬ ਹੀ ਕਰਵਾ ਲਿਆ, ਲੇਕਿਨ ਲਾਸ਼ ਵਾਰਸਾਂ ਦੇ ਹਵਾਲੇ ਕਰਨ ਲਈ ਸ਼ਾਮ ਪਾ ਦਿੱਤੀ । ਖਬਰ ਲਿਖੇ ਜਾਣ ਤੀਕ ਵਾਰਸਾਂ ਨੂੰ ਲਾਸ਼ ਵੀ ਨਹੀ ਸੀ ਦਿਖਾਈ ਜਿਸ ਦੇ ਚੱਲਦਿਆਂ ਪੋਸਟ ਮਾਰਟਮ ਹਾਊਸ ਦੇ ਬਾਹਰ ਕਿਸਾਨ ਵੱਡੀ ਗਿਣਤੀ ਵਿੱਚ ਖੜੇ ਰਹੇ। ਕਿਸੇ ਅਣਸੁਖਾਂਵੀ ਘਟਨਾ ਨਾਲ ਨਿਪਟਣ ਲਈ ਪੁਲਿਸ ਨੇ ਵੀ ਸਖਤ ਪ੍ਰਬੰਧ ਕੀਤੇ ਹੋਏ ਸਨ । ਲਾਸ਼ ਦੇਣ ਵਿੱਚ ਕੀਤੀ ਜਾ ਰਹੀ ਦੇਰੀ ਦੇ ਚਲੱਦਿਆਂ ਕਿਸਾਨਾਂ ਨੇ ਆਖਿਰ ਲਾਸ਼ ਲੈਣ ਲਈ ਸ਼ਰਤਾਂ ਵੀ ਸੁਣਾ ਦਿੱਤੀਆਂ, ਕਿ ਮ੍ਰਿਤਕ ਦੇ ਪ੍ਰੀਵਾਰ ਨੂੰ 10 ਲੱਖ ਰੁਪਏ ਤੇ ਮ੍ਰਿਤਕ ਸਿਰ ਚੜ੍ਹਿਆ ਕਰਜਾ ਮੁਆਫ ਕੀਤਾ ਜਾਏ, ਹਰੇਕ ਗੰਭੀਰ ਜਖਮੀਆਂ ਨੂੰ 2 ਲੱਖ ਰੁਪਏ ਅਤੇ ਮਾਮੂਲੀ ਸੱਟਾਂ ਵਾਲਿਆਂ ਨੂੰ ਇੱਕ ਲੱਖ ਰੁਪਏ ਮੁਆਵਜਾ ਦਿੱਤਾ ਜਾਏ ਅਤੇ ਸਾਰੇ ਫੜੇ ਕਿਸਾਨ ਬਿਨ੍ਹਾ ਸ਼ਰਤ ਰਿਹਾਅ ਕੀਤੇ ਜਾਣ ।ਵੇਖਣ ਵਾਲੀ ਗੱਲ ਤਾਂ ਇਹ ਵੀ ਸੀ ਕਿ ਮਾਰਿਆ ਗਿਆ ਕਿਸਾਨ ਬਹਾਦਰ ਸਿੰਘ ਪੁੱਤਰ ਸੁੱਚਾ ਸਿੰਘ ਵਾਸੀ ਬੰਡਾਲਾ ਜਿਲ੍ਹਾ ਅੰਮ੍ਰਿਤਸਰ ਬਾਦਲ ਦਲ ਨਾਲ ਸਬੰਧਤ ਦੱਸਿਆ ਜਾਂਦਾ ਹੈ, ਜੋ ਕਿਸਾਨੀ ਹੱਕਾਂ ਲਈ ਰੋਸ ਧਰਨੇ ਵਿੱਚ ਸ਼ਾਮਿਲ ਹੋਇਆ ਸੀ । ਇਸ ਘਟਨਾ ਸਬੰਧੀ ਕਿਸਾਨ ਆਗੂ ਸਤਨਾਮ ਸਿੰਘ ਤੇ ਹੋਰ ਆਗਅਾਂ ਦਾ ਕਹਿਣਾ ਹੈ ਕਿ ਪੁਲਿਸ ਨੇ ਸ਼ਾਂਤਮਈ ਤਰੀਕੇ ਨਾਲ ਧਰਨਾ ਦੇ ਰਹੇ ਕਿਸਾਨਾਂ ਤੇ ਬੇਲੋੜਗ਼ੀ ਸਖਤੀ ਕਰਕੇ ਲੋਕਤੰਤਰ ਨੂੰ ਸ਼ਰਮਸਾਰ ਕੀਤਾ ਹੈ। ਉਧਰ ਪੁਲਿਸ ਅਧਿਕਾਰੀਆਂ ਨੇ ਕਿਸਾਨਾਂ ਦੇ ਧਰਨੇ ਨੂੰ ਗੈਰ ਕਨੂੰਨੀ ਤੇ ਗੈਰ ਜਮਹੂਰੀ ਕਰਾਰ ਦਿੰਦਿਆ ਕਿਹਾ ਹੈ ਕਿ ਬਿਜਲੀ ਅਧਿਕਾਰੀਆਂ ਨੂੰ ਕਿਸਾਨਾਂ ਦੇ ਘੇਰੇ ‘ਚੋਂ ਅਜਾਦ ਕਰਵਾਉਣ ਲਈ ਜਦ ਕਾਰਵਾਈ ਅੰਜ਼ਾਮ ਦਿੱੀ ਗਈ ਤਾਂ ਉਨਾਂ ਤੇ ਪਥਰਾਅ ਕੀਤਾ ਗਿਆ, ਜਿਸ ਦੌਰਾਨ ਕਈ ਪੁਲਿਸ ਮੁਲਾਜਮ ਜਖਮੀ ਵੀ ਹੋ ਗਏ।

Check Also

ਡੀ.ਏ.ਵੀ ਪਬਲਿਕ ਸਕੂਲ ਵਿਖੇ ਜਮਾਤ ਦੂਜੀ ਅਤੇ ਤੀਜੀ ਦਾ ਸਲਾਨਾ ਸਮਾਗਮ ਆਯੋਜਿਤ

ਅੰਮ੍ਰਿਤਸਰ, 4 ਦਸੰਬਰ (ਜਗਦੀਪ ਸਿੰਘ) – ਆਰੀਆ ਰਤਨ ਪਦਮ ਸ਼੍ਰੀ ਡਾ. ਪੂਨਮ ਸੂਰੀ ਪ੍ਰਧਾਨ ਡੀ.ਏ.ਵੀ.ਸੀ.ਐਮ.ਸੀ …

Leave a Reply