Thursday, September 3, 2026

ਰਾਸ਼ਟਰਪਤੀ ਨੇ ਆਈ.ਆਈ.ਐਸ.ਈ.ਆਰ ਮੋਹਾਲੀ ਦੀ 7ਵੀਂ ਕਨਵੋਕੇਸ਼ਨ `ਚ ਕੀਤੀ ਸ਼ਮੂਲੀਅਤ

Ram Nath Kovindਮੋਹਾਲੀ, 20 ਮਈ (ਪੰਜਾਬ ਪੋਸਟ ਬਿਊਰੋ) – ਭਾਰਤ ਦੇ ਰਾਸ਼ਟਰਪਤੀ ਸ੍ਰੀ ਰਾਮ ਨਾਥ ਕੋਵਿੰਦ ਨੇ ਅੱਜ ਪੰਜਾਬ ਵਿਖੇ ਭਾਰਤੀ ਵਿਗਿਆਨ ਸਿਖਿਆ ਅਤੇ ਖੋਜ ਸੰਸਥਾਨ (ਇੰਡੀਅਨ ਇੰਸਟੀਟਿਊਟ ਆਫ ਸਾਇੰਸ ਐਜੂਕੇਸ਼ਨ ਐਂਡ ਰਿਸਰਚ-  ਮੋਹਾਲੀ ਦੀ ਸੱਤਵੀਂ ਕਨਵੋਕੇਸ਼ਨ ਸ਼ਮੂਲੀਅਤ ਕਰ ਕੇ ਸੰਬੋਧਨ ਵੀ ਕੀਤਾ।
     ਰਾਸ਼ਟਰਪਤੀ ਨੇ ਕਿਹਾ ਕਿ ਭਾਵੇਂ ਇਹ ਇੱਕ ਨੌਜਵਾਨ ਸੰਸਥਾ ਹੈ, ਪਰ ਆਈ.ਆਈ.ਐਸ.ਈ.ਆਰ ਦੇਸ਼ ਵਿੱਚ ਉੱਚ ਸਿੱਖਿਆ ਅਤੇ ਖੋਜ ਦਾ ਇੱਕ ਬਹੁਤ ਹੀ ਅਹਿਮ ਕੇਂਦਰ ਹੈ।ਇਹ ਸੰਸਥਾ ਤੇਜ਼ੀ ਨਾਲ, ਵਿਗਿਆਨ ਵਿੱਚ ਅੱਗੇ ਵਧਣ ਦੇ ਇੱਛੁਕ ਵਿਦਿਆਰਥੀਆਂ ਅਤੇ ਸਟਾਫ ਲਈ ਉਤਰੀ ਭਾਰਤ ਵਿੱਚ  ਸਭ ਤੋਂ ਅਹਿਮ ਟਿਕਾਣਿਆਂ ਵਿੱੱਚੋਂ ਇੱਕ ਬਣ ਗਈ ਹੈ।ਇਹ ਮੁੱਢਲੀ ਵਿਗਿਆਨਕ ਖੋਜ ਨੂੰ ਉਤਸ਼ਾਹਿਤ ਕਰਨ, ਇਸ ਲਈ ਮੁੱਢਲੀਆਂ ਸਹੂਲਤਾਂ ਪ੍ਰਦਾਨ ਕਰਨ ਅਤੇ ਇਨ੍ਹਾਂ ਨੂੰ ਭਾਰਤ ਅਤੇ ਵਿਸ਼ਾਲ ਸਮਾਜ ਦੀਆਂ ਲੋੜਾਂ ਨਾਲ ਇਕਮੁੱਠ ਕਰਨ ਦੇ ਮਿਲੇ ਫਤਵੇ ਨੂੰ ਪੂਰਾ ਕਰਨ ਵੱਲ ਤੇਜ਼ੀ ਨਾਲ ਵਧ ਰਹੀ ਹੈ।
     ਰਾਸ਼ਟਰਪਤੀ ਨੇ ਕਿਹਾ ਕਿ ਮੋਹਾਲੀ ਆਰਥਿਕ ਗਿਆਨ, ਸੂਚਨਾ ਟੈਕਨੋਲੋਜੀ, ਬਾਇਓਟੈਕਨੋਲੋਜੀ, ਬਾਇਓਇਨਫਰਮੈਟਿਕਸ ਅਤੇ ਸਬੰਧਤ ਖੇਤਰਾਂ ਦਾ ਇੱਕ ਧੁਰਾ ਹੈ।ਇਸ ਲਈ ਸਾਡੇ ਸਾਹਮਣੇ ਇਹ ਨਾਜ਼ੁਕ ਹੈ ਕਿ ਅਸੀਂ ਦੇਖੀਏ ਕਿ ਆਈ.ਆਈ.ਐਸ.ਈ.ਆਰ ਸਿਰਫ ਇੱਕ ਸੰਸਥਾ ਹੀ ਨਹੀਂ, ਸਗੋਂ ਸਮੁੱਚੇ ਈਕੋ-ਸਿਸਟਮ ਦਾ ਅਧਾਰ ਹੈ। ਇਸ ਹਿਸਾਬ ਨਾਲ ਇਹ ਸੰਸਥਾ ਅੱਗੇ ਵਧਣੀ ਚਾਹੀਦੀ ਹੈ ਅਤੇ ਇਸ ਦਾ ਵਿਕਾਸ ਹੋਣਾ ਚਾਹੀਦਾ ਹੈ।
     ਰਾਸ਼ਟਰਪਤੀ ਨੇ ਕਿਹਾ ਕਿ ਵਿਗਿਆਨਕ ਖੋਜ ਦਾ ਉਦੇਸ਼ ਤਿੰਨ ਪੜਾਵੀ ਹੈ।ਪਹਿਲਾ, ਵਿਗਿਆਨ ਅਤੇ ਟੈਕਨੋਲੋਜੀ ਰਾਸ਼ਟਰ ਦੀ ਉਸਾਰੀ ਵਿੱਚ ਆਪਣਾ ਯੋਗਦਾਨ ਜਾਰੀ ਰੱਖਣ।ਜਿਵੇਂ ਕਿ ਸਾਡਾ ਦੇਸ਼ ਵਿਕਸਿਤ ਹੋ ਰਿਹਾ ਹੈ ਅਤੇ  ਬਦਲ ਰਿਹਾ ਹੈ, ਉਸੇ ਤਰ੍ਹਾਂ ਸਾਡੀਆਂ ਜ਼ਰੂਰਤਾਂ ਵੀ ਬਦਲ ਰਹੀਆਂ ਹਨ।ਪਰ ਵਿਗਿਆਨ ਅਤੇ ਟੈਕਨੋਲੋਜੀ ਲਈ ਵਿਕਾਸਮਈ ਸਵਾਲਾਂ ਦੇ ਜਵਾਬ ਲੱਭਣੇ ਜ਼ਰੂਰੀ ਹੋਣਗੇ।ਅੱਜ ਸਾਡੇ ਸਾਹਮਣੇ ਜੋ ਸਵਾਲ ਹਨ, ਉਹ ਮੌਸਮ ਪਰਿਵਰਤਨ ਨਾਲ ਜੰਗ ਲੜਨ ਤੋਂ ਇਲਾਵਾ ਸਿਹਤ ਸੰਭਾਲ ਲਈ ਘੱਟ ਕੀਮਤ ਵਾਲੇ ਪਰ ਪ੍ਰਭਾਵੀ ਹੱਲਾਂ ਦੀ ਲੋੜ ਵਾਲੇ ਹਨ ਅਤੇ ਸਾਡੇ ਕਿਸਾਨਾਂ ਦੀ ਉਤਪਾਦਕਤਾ ਵਿੱਚ ਮਦਦ ਕਰਨ ਅਤੇ ਪਾਣੀ ਦੀ ਕਮੀ ਦੀਆਂ ਚੁਣੌਤੀਆਂ ਨਾਲ ਨਜਿੱਠਣ ਤੋਂ ਲੈ ਕੇ ਅਜਿਹੇ ਕਾਇਮ ਰਹਿਣ ਯੋਗ ਸ਼ਹਿਰ ਅਤੇ ਮਕਾਨ ਬਣਾਉਣ ਦੀ ਚੁਣੌਤੀ ਨਾਲ ਨਜਿੱਠਣ ਦੇ ਹਨ ਜੋ ਕਿ ਸਮਾਜਿਕ ਤੌਰ ‘ਤੇ ਸਮਿਲਤ ਹੋਣ ਅਤੇ ਆਖਰੀ ਮੁਹੱਲੇ ਵਿੱਚ ਆਖਰੀ ਪਰਿਵਾਰ ਨੂੰ ਸਨਮਾਨ ਵਾਲਾ ਜੀਵਨ ਪ੍ਰਦਾਨ ਕਰਨ।ਆਈ.ਆਈ.ਐਸ.ਈ.ਆਰ ਢਾਂਚੇ ਨੂੰ ਅਜਿਹੇ ਕਾਰਜਾਂ ਵਿੱਚ ਆਪਣੇ ਆਪ ਨੂੰ ਲਗਾਉਣਾ ਚਾਹੀਦਾ ਹੈ।
     ਰਾਸ਼ਟਰਪਤੀ ਨੇ ਕਿਹਾ ਕਿ ਦੂਜਾ, ਵਿਗਿਆਨ ਅਤੇ ਟੈਕਨੋਲੋਜੀ ਦਾ ਵਪਾਰ ਅਤੇ ਉਦਯੋਗ ਨਾਲ ਮਿਲਕੇ ਚਲਣ ਵਾਲਾ ਸਬੰਧ ਹੈ।ਉਤਪਾਦ ਦੀ ਖੋਜ ਅਤੇ ਅਮਲ ਦੀ ਖੋਜ, ਲੈਬਾਰਟਰੀ ਤੋਂ ਹਾਸਲ ਕੀਤੇ ਗਿਆਨ  ਨੂੰ ਵਪਾਰਕ ਤੌਰ ‘ਤੇ ਲਾਹੇਵੰਦ ਉਤਪਾਦਾਂ ਵਿੱਚ ਬਦਲਣ, ਨਿਪੁੰਨਤਾ, ਉਦਮਤਾ ਅਤੇ ਰੋਜ਼ਗਾਰ ਲਈ ਟੈਕਨੋਲੋਜੀ ਦੀ ਵਰਤੋਂ ਨੂੰ ਉਤਸ਼ਾਹਿਤ ਕਰਨ ਦੇ ਏਨੇ ਕੰਮ ਹਨ ਜੋ ਕਿ ਵਿਗਿਆਨ ਅਤੇ ਵਣਜ ਮਿਲ ਕੇ ਕਰ ਸਕਦੇ ਹਨ। ਖੋਜ ਸੰਸਥਾਵਾਂ, ਟੈਕਨੋਲੋਜੀ ਸਟਾਰਟ ਅੱਪਸ, ਜੋ ਕਿ ਕੈਂਪਸਾਂ ਵਿੱਚ ਤਿਆਰ ਹੁੰਦੇ ਹਨ ਅਤੇ ਇੱਕ ਗਿਆਨ ਅਧਾਰਤ ਵਪਾਰ ਸਭਿਆਚਾਰ ਕਾਇਆਕਲਪ ਦੇ ਸਾਧਨ ਹੋ ਸਕਦੇ ਹਨ।ਕੈਲੀਫੋਰਨੀਆ ਦੀ ਸਿਲੀਕਾਨ ਵੈਲੀ ਅਤੇ ਭਾਰਤ ਦਾ  ਬੰਗਲੁਰੂ ਸ਼ਹਿਰ ਇਸ ਦੀਆਂ ਦੋ ਉਦਾਹਰਣਾਂ ਹਨ।ਆਈ.ਆਈ.ਐਸ.ਈ.ਆਰ ਨੂੰ ਮੋਹਾਲੀ ਅਤੇ ਨਾਲ ਲਗਦੇ ਸ਼ਹਿਰਾਂ ਵਿੱਚ ਅਜਿਹੀ ਭੂਮਿਕਾ ਨਿਭਾਉਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ।
     ਰਾਸ਼ਟਰਪਤੀ ਨੇ ਕਿਹਾ ਹੈ ਕਿ ਤੀਸਰਾ, ਵਿਗਿਆਨਕ ਸਿੱਖਿਆ ਅਤੇ ਖੋਜ ਦੀਆਂ ਸੰਸਥਾਵਾਂ ਆਪਣੇ ਆਪ ਵਿੱਚ ਮਹੱਤਵਪੂਰਨ ਹਨ ਕਿਉਂਕਿ ਉਨ੍ਹਾਂ ਨੇ ਉੱਚ ਖੋਜਾਂ ਕੀਤੀਆਂ ਅਤੇ ਗਿਆਨ ਦੇ ਮੋਰਚੇ ਦਾ ਪ੍ਰਸਾਰ ਕੀਤਾ।ਇਹ ਮੁੱਢਲਾ ਕੰਮ ਹੈ ਅਤੇ ਮੇਰੇ ਹਿਸਾਬ ਨਾਲ ਇਹ ਵਿਗਿਆਨਕ ਖੋਜ ਦੀ ਇੱਕ ਨਾਜ਼ੁਕ ਪ੍ਰਾਪਤੀ ਹੋਵੇਗੀ।ਇਸ ਉਤਸੁਕਤਾ ਨੂੰ ਕਾਇਮ ਰੱਖਣ ਦੀ ਲੋੜ ਹੈ ਕਿਉਂਕਿ ਇਹ ਸਾਡੀ ਸੱਭਿਅਤਾ ਦੀ ਜੜ੍ਹ ਹੈ।ਜਿਵੇਂ ਕਿ ਵਿਗਿਆਨ ਦਾ ਇਤਿਹਾਸ ਸਾਨੂੰ ਦੱਸਦਾ ਹੈ ਇਸ ਰਾਹ `ਤੇ ਧੀਰਜ ਦੀ ਲੋੜ ਹੈ, ਪਰ ਇਹ ਮਨੁੱਖੀ ਸੋਚ ਨੂੰ ਅਚਨਚੇਤੀ ਅਤੇ ਨਾਟਕੀ ਉਚਾਈਆਂ ਤੱਕ ਪਹੁੰਚਾ ਸਕਦਾ ਹੈ।
     ਰਾਸ਼ਟਰਪਤੀ ਨੇ ਆਈਆਈਐੱਸਈਆਰ ਦੇ ਵਿਦਿਆਰਥੀਆਂ ਨੂੰ ਤਾਕੀਦ ਕੀਤੀ ਕਿ ਉਹ ਉੱਚਾ ਜਾਣ ਵੇਲੇ ਇਨ੍ਹਾਂ ਤਿੰਨ ਉਦੇਸ਼ਾਂ ਨੂੰ ਦਿਮਾਗ ਵਿੱਚ ਰੱਖਣ।ਉਨ੍ਹਾਂ ਦੇ ਆਪਣੇ ਹਿਸਾਬ ਨਾਲ ਵਿਗਿਆਨ ਅਤੇ ਖੋਜ ਦੀਆਂ ਇਹ ਤਿੰਨ ਪ੍ਰੇਰਨਾਵਾਂ ਉਨ੍ਹਾਂ ਨੂੰ ਸਾਥੀ ਨਾਗਰਿਕਾਂ ਦੀ ਸੇਵਾ ਕਰਨ, ਸਮਾਜ ਅਤੇ ਦੇਸ਼ ਦੀ ਸੇਵਾ ਕਰਨ ਅਤੇ ਮਨੁੱਖਤਾ ਦੇ ਵੱਡੇ ਕਾਰਜ ਦੀ ਸੇਵਾ ਕਰਨ ਵਿੱਚ ਮਦਦ ਕਰਨਗੀਆਂ।

 

Check Also

ਜਿਲ੍ਹੇ ਦੇ ਸਾਰੇ ਪਿੰਡਾਂ ਵਿੱਚ ਸੋਲਿਡ ਵੇਸਟ ਮੈਨੇਜਮੈਂਟ ਪ੍ਰੋਜੈਕਟ ਲਾਗੂ ਕਰਨ ਲਈ ਲੋੜੀਂਦੇ ਪ੍ਰਬੰਧ ਯਕੀਨੀ ਬਣਾਏ ਜਾਣ- ਵਧੀਕ ਡਿਪਟੀ ਕਮਿਸ਼ਨਰ

ਅੰਮ੍ਰਿਤਸਰ, 2 ਸਤੰਬਰ (ਸੁਖਬੀਰ ਸਿੰਘ) – ਜਿਲ੍ਹਾ ਅੰਮ੍ਰਿਤਸਰ ਦੇ ਸਮੂਹ ਪਿੰਡਾਂ ਨੂੰ ਸਾਫ਼-ਸੁਥਰਾ, ਸਵੱਛ ਅਤੇ …

Leave a Reply