Sunday, April 5, 2026

ਮੰਤਰੀ ਮੰਡਲ ਵਲੋਂ ਪ੍ਰਾਦੀਪ ਪੋਰਟ ਟਰੱਸਟ ਦੇ ਸਰਕਾਰੀ ਕਰਜ਼ੇ ’ਤੇ ਪੀਨਲ ਵਿਆਜ ਮੁਆਫ਼ ਕਰਨ ਨੂੰ ਪ੍ਰਵਾਨਗੀ

ਦਿੱਲੀ, 24 ਮਈ (ਪੰਜਾਬ ਪੋਸਟ ਬਿਊਰੋ) – ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਹੇਠ ਆਰਥਿਕ ਮਾਮਲਿਆਂ ਦੀ ਮੰਤਰੀ ਮੰਡਲ ਕਮੇਟੀ ਨੇ ਪ੍ਰਾਦੀਪ ਪੋਰਟ ਟਰੱਸਟ (ਪੀਪੀਟੀ) ਦੇ ਸਰਕਾਰੀ ਕਰਜ਼ ’ਤੇ ਪੀਨਲ ਵਿਆਜ (ਕਰਜ਼ ਦੀ ਕਿਸ਼ਤ ਦੀ ਅਦਾਇਗੀ ਸਮੇਂ ਸਿਰ ਨਾ ਕਰਨ ’ਤੇ ਲਾਏ ਜਾਂਦੇ ਵਿਆਜ) ਨੂੰ ਮੁਆਫ਼ ਕਰਨ ਦੀ ਪ੍ਰਵਾਨਗੀ ਦੇ ਦਿੱਤੀ ਹੈ ਜੋ ਨਿਮਨਲਿਖਤ ਹੈ।
ਪੀਪੀਟੀ ਸਬੰਧੀ 31.03.2017 ਤੱਕ 1076.59 ਕਰੋੜ ਰੁਪਏ ਦੀ ਰਾਸ਼ੀ ’ਤੇ ਪੀਨਲ ਵਿਆਜ ਮੁਆਫ਼ ਅਤੇ ਇਸ ਤੋਂ ਅੱਗੇ ਮੁਆਫ਼ੀ ਦੀ ਪ੍ਰਵਾਨਗੀ ਤੱਕ ਜੋ ਵਿਆਜ ਹੋਵੇਗਾ।ਪੀਪੀਟੀ ਪੀਨਲ ਵਿਆਜ ਦੀ ਮੁਆਫ਼ੀ ਦੀ ਪ੍ਰਵਾਨਗੀ ਦੀ ਮਿਤੀ ਅਨੁਸਾਰ 0.25 % ਜੁਰਮਾਨੇ ਦਾ ਭੁਗਤਾਨ ਕਰੇਗਾ।ਪੀਪੀਟੀ ਦੋ ਕਿਸ਼ਤਾਂ ਵਿੱਚ ਬਕਾਇਆ ਰਾਸ਼ੀ 387.74 ਕਰੋੜ ਰੁਪਏ ਅਤੇ ਮੁਆਫ਼ੀ ਦੀ ਪ੍ਰਵਾਨਗੀ ਦੀ ਮਿਤੀ ਤੱਕ ਦੇ ਵਿਆਜ ਦਾ ਭੁਗਤਾਨ ਕਰੇਗਾ ਅਤੇ ਵਿੱਤੀ ਸਾਲ 2018-19 ਅਤੇ 2019-20 ਵਿੱਚ ਦੋ ਕਿਸ਼ਤਾਂ ਵਿੱਚ ਮੁੜ ਭੁਗਤਾਨ ਨੂੰ ਮੁਕੰਮਲ ਕਰੇਗਾ।

Check Also

ਦੁਬਈ ਦੇ ਵੱਡੇ ਦਿਲ ਵਾਲੇ ਸਰਦਾਰ ਨੇ ਜਾਰਜੀਆ ਹਾਦਸੇ `ਚ ਮਰਨ ਵਾਲਿਆਂ ਦੇ ਪਰਿਵਾਰਾਂ ਦੀ ਫ਼ੜੀ ਬਾਂਹ

ਅੰਮ੍ਰਿਤਸਰ, 23 ਦਸੰਬਰ (ਜਗਦੀਪ ਸਿੰਘ) – ਦੁਬਈ ਦੇ ਉੱਘੇ ਕਾਰੋਬਾਰੀ ਤੇ ਸਰਬਤ ਦਾ ਭਲਾ ਚੈਰੀਟੇਬਲ …

Leave a Reply