Tuesday, September 15, 2026

ਵਿਸਾਖਾਪਟਨਮ ਪੋਰਟ ਟਰੱਸਟ ਦੇ ਸਰਕਾਰੀ ਕਰਜੇ ’ਤੇ ਪੀਨਲ ਵਿਆਜ ਮੁਆਫ਼ ਕਰਨ ਨੂੰ ਮੰਤਰੀ ਮੰਡਲ ਵਲੋਂ ਪ੍ਰਵਾਨਗੀ

ਦਿੱਲੀ, 24 ਮਈ (ਪੰਜਾਬ ਪੋਸਟ ਬਿਊਰੋ) – ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਹੇਠ ਆਰਥਿਕ ਮਾਮਲਿਆਂ ਦੀ ਮੰਤਰੀ ਮੰਡਲ ਕਮੇਟੀ ਨੇ ਵਿਸ਼ਾਖਾਪਟਨਮ ਪੋਰਟ ਟਰੱਸਟ (ਵੀਪੀਟੀ) ਦੇ ਸਰਕਾਰੀ ਕਰਜ਼ ’ਤੇ ਪੀਨਲ ਵਿਆਜ (ਕਰਜ਼ ਦੀ ਕਿਸ਼ਤ ਦੀ ਅਦਾਇਗੀ ਸਮੇਂ ਸਿਰ ਨਾ ਕਰਨ ’ਤੇ ਲਾਏ ਜਾਂਦੇ ਵਿਆਜ) ਨੂੰ ਮੁਆਫ਼ ਕਰਨ ਦੀ ਪ੍ਰਵਾਨਗੀ ਦੇ ਦਿੱਤੀ ਹੈ।ਵੀਪੀਟੀ ਸਬੰਧੀ 31.03.2017 ਤੱਕ 250.89 ਕਰੋੜ ਰੁਪਏ ਦੀ ਰਾਸ਼ੀ ’ਤੇ ਪੀਨਲ ਵਿਆਜ ਮੁਆਫ਼ ਅਤੇ ਇਸ ਤੋਂ ਅੱਗੇ ਮੁਆਫ਼ੀ ਦੀ ਪ੍ਰਵਾਨਗੀ ਤੱਕ ਜੋ ਵਿਆਜ ਹੋਵੇਗਾ।ਵੀਪੀਟੀ ਪੀਨਲ ਵਿਆਜ ਦੀ ਮੁਆਫ਼ੀ ਦੀ ਪ੍ਰਵਾਨਗੀ ਦੀ ਮਿਤੀ ਅਨੁਸਾਰ 0.25 % ਜੁਰਮਾਨੇ ਦਾ ਭੁਗਤਾਨ ਕਰੇਗਾ।ਵੀਪੀਟੀ ਵਿੱਤੀ ਸਾਲ 2018-19 ਵਿੱਚ ਇੱਕ ਕਿਸ਼ਤ ਵਿੱਚ ਬਕਾਇਆ ਰਾਸ਼ੀ 44.69 ਕਰੋੜ ਰੁਪਏ ਅਤੇ ਮੁਆਫ਼ੀ ਦੀ ਪ੍ਰਵਾਨਗੀ ਦੀ ਮਿਤੀ ਤੱਕ ਦੇ ਵਿਆਜ ਦਾ ਭੁਗਤਾਨ ਕਰੇਗਾ।

Check Also

ਦੁਬਈ ਦੇ ਵੱਡੇ ਦਿਲ ਵਾਲੇ ਸਰਦਾਰ ਨੇ ਜਾਰਜੀਆ ਹਾਦਸੇ `ਚ ਮਰਨ ਵਾਲਿਆਂ ਦੇ ਪਰਿਵਾਰਾਂ ਦੀ ਫ਼ੜੀ ਬਾਂਹ

ਅੰਮ੍ਰਿਤਸਰ, 23 ਦਸੰਬਰ (ਜਗਦੀਪ ਸਿੰਘ) – ਦੁਬਈ ਦੇ ਉੱਘੇ ਕਾਰੋਬਾਰੀ ਤੇ ਸਰਬਤ ਦਾ ਭਲਾ ਚੈਰੀਟੇਬਲ …

Leave a Reply