ਦਿੱਲੀ, 24 ਮਈ (ਪੰਜਾਬ ਪੋਸਟ ਬਿਊਰੋ) – ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਹੇਠ ਆਰਥਿਕ ਮਾਮਲਿਆਂ ਦੀ ਮੰਤਰੀ ਮੰਡਲ ਕਮੇਟੀ ਨੇ ਸਕੂਟਰਜ਼ ਇੰਡੀਆ ਲਿਮਟਿਡ, ਲਖਨਊ ਦੀ ਬੈਲੰਸ ਸ਼ੀਟ ਇਸ ਢੰਗ ਨਾਲ ਮੁੜ ਤੋਂ ਤਿਆਰ ਕਰਨ ਦੀ ਮਨਜ਼ੂਰੀ ਦੇ ਦਿੱਤੀ ਹੈ – ਭਾਰਤ ਸਰਕਾਰ ਵੱਲੋਂ ਸਕੂਟਰਜ਼ ਇੰਡੀਆ ਲਿਮਟਿਡ ਦੀ ਅੰਸ਼ ਪੂੰਜੀ ਵਿੱਚ ਸ਼ਾਮਲ ਨੁਕਸਾਂ ਪ੍ਰਤੀ 85.21 ਕਰੋੜ ਰੁਪਏ ਦੀ ਇਕਵਿਟੀ ਵਿੱਚ ਕਟੌਤੀ ਕਰਨਾ।ਇਹ ਕਟੌਤੀ 31.3.2013 ਤੋਂ ਲਾਗੂੂਮੰਨੀ ਜਾਵੇਗੀ।
ਸਾਲ 2012-13 ਦੌਰਾਨ ਸਕੂਟਰਜ਼ ਇੰਡੀਆ ਲਿਮਟਿਡ ਲਈ ਜਾਰੀ 1.89 ਕਰੋੜ ਰੁਪਏ ਦੇ ਗ਼ੈਰ ਯੋਜਨਾ ਕਰਜ਼ੇ ’ਤੇ ਵਿਆਜ ਨੂੰ ਕੰਪਨੀ ਨੂੰ ਜਾਰੀ ਕਰਜ਼ੇ ਦੀ ਤਰੀਕ ਤੋਂ ਰੋਕਣਾ ਅਤੇ ਉਸ ਨੂੰ 1.89 ਕਰੋੜ ਰੁਪਏ ਦੀ ਬਕਾਇਆ ਮੂਲਧਨ ਦੀ ਰਾਸ਼ੀ ਦੀ ਇਕਵਿਟੀ ਵਿੱਚ ਬਦਲਣਾ। ਇਸ ਮਨਜ਼ੂਰੀ ਨਾਲ 2012-13 ਤੋਂ ਸਕੂਟਰਜ਼ ਇੰਡੀਆ ਲਿਮਟਿਡ ਦੀ ਬੈਲੰਸ ਸ਼ੀਟ ਰੈਗੂਲਰ ਹੋ ਜਾਵੇਗੀ ਅਤੇ ਉਸ ਅਨੁਸਾਰ ਨਵੇਂ ਸਿਰਿਓਂ ਪ੍ਰਭਾਵੀ ਹੋ ਸਕੇਗੀ।ਇਸ ਨਾਲ ਕੰਪਨੀ ਦੇ ਵਿਨਿਵਿਸ਼ ਦੀ ਪ੍ਰਕ੍ਰਿਆ ਵਿੱਚ ਆਉਣ ਵਾਲੀ ਰੁਕਾਵਟ ਦੇ ਵੀ ਸਮਾਪਤ ਹੋਣ ਦੀ ਆਸ ਹੈ।
Check Also
ਹਾਫ ਮੈਰਾਥਨ ਸਮੇਂ 24 ਨਵੰਬਰ ਨੂੰ ਸਵੇਰ ਤੋਂ ਦੁਪਹਿਰ ਤੱਕ ਬੰਦ ਰਹੇਗੀ ਅਟਾਰੀ-ਅੰਮ੍ਰਿਤਸਰ ਸੜਕ – ਸਹਾਇਕ ਕਮਿਸ਼ਨਰ
ਅੰਮ੍ਰਿਤਸਰ, 21 ਨਵੰਬਰ (ਸੁਖਬੀਰ ਸਿੰਘ) – ਭਾਰਤੀ ਫੌਜ ਜਿਲ੍ਹਾ ਪ੍ਰਸਾਸ਼ਨ ਅੰਮ੍ਰਿਤਸਰ ਦੇ ਸਹਿਯੋਗ ਨਾਲ 24 …