
ਫਾਜਿਲਕਾ, 12 ਅਗਸਤ (ਵਿਨੀਤ ਅਰੋੜਾ) – ਮਿਊਸਿਪਲ ਇੰਪਲਾਇਜ ਸੰਘਰਸ਼ ਕਮੇਟੀ ਪੰਜਾਬ ਦੇ ਐਲਾਨ ਉੱਤੇ ਅੱਜ ਨਗਰ ਕੌਂਸਲ ਦੇ ਸਮੂਹ ਕਰਮਚਾਰੀਆਂ ਨੇ ਅੱਜ ਨੌਵੇਂ ਦਿਨ ਵੀ ਹੜਤਾਲ ਕਰਕੇ ਸਰਕਾਰ ਖਿਲਾਫ ਰੋਸ਼ ਮੁਜਾਹਰਾ ਨਗਰ ਕੌਂਸਲ ਦੇ ਦਫਤਰ ਦੇ ਸਾਹਮਣੇ ਕੀਤਾ ।ਜਿਸ ਵਿੱਚ ਪੰਜਾਬ ਸਰਕਾਰ ਤੋਂ ਮੰਗ ਕੀਤੀ ਗਈ ਕਿ ਸਰਕਾਰ ਦੁਆਰਾ ਬਦਲੀਆਂ ਸਬੰਧੀ ਨੋਟਿਫਿਕੇਸ਼ਨ ਵਾਪਸ ਲਿਆ ਜਾਵੇ, ਠੇਕੇਦਾਰੀ ਸਿਸਟਮ ਬੰਦ ਕਰਕੇ ਰੇਗੁਲਰ ਭਰਤੀ ਕੀਤੀ ਜਾਵੇ , ਵੈਟ ਦੀ ਰਾਸ਼ੀ ਦੁੱਗਣੀ ਕੀਤੀ ਜਾਵੇ, ਪੇ ਕਮਿਸ਼ਨ ਦਾ ਗਠਨ ਕੀਤਾ ਜਾਵੇ , ਪੁਰਾਣੀ ਪੇਂਸ਼ਨ ਸਕੀਮ ਬਹਾਲ ਕੀਤੀ ਜਾਵੇ ਆਦਿ ਮੰਗਾਂ ਪ੍ਰਵਾਨ ਕੀਤੀਆਂ ਜਾਣ।ਇਸ ਧਰਨੇ ਨੂੰ ਸਫਾਈ ਕਰਮਚਾਰੀ ਯੂਨੀਅਨ ਦੇ ਫਤੇਹ ਚੰਦ ਰਮੇਸ਼ ਕੁਮਾਰ ਸੰਗੋਲਿਆ, ਸੁਭਾਸ਼ ਚੰਦਰ ਚਾਂਵਰਿਆ, ਰਾਮ ਕੁਮਾਰ ਭਰੂਟਿਆ, ਗੌਤਮ ਕੁਮਾਰ ਜਾਦੂਸੰਕਟ, ਮੋਹਨ ਲਾਲ ਓਜਨੀਵਾਲ, ਰਾਜ ਕੁਮਾਰ ਜਾਦੂਸੰਕਟ, ਅਸ਼ੋਕ ਕੁਮਾਰ, ਪੰਜਾਬ ਸਟੇਟ ਕਰਮਚਾਰੀ ਦਲ ਤੋਂ ਸਤੀਸ਼ ਵਰਮਾ, ਚਿਮਨ ਲਾਲ ਸੱਚੂ, ਓਮਪ੍ਰਕਾਸ਼ ਜਲੰਧਰਾ, ਰਮੇਸ਼ ਚੰਦ ਸਕਸੈਨਾ, ਪੀਡਬਲਿਊਡੀ ਫੀਲਡ ਐਂਡ ਵਰਕਸ਼ਾਪ ਬ੍ਰਾਂਚ ਯੂਨੀਅਨ ਦੁਆਰਾ ਰਾਜ ਕੁਮਾਰ ਸਾਰਸਰ, ਦਲਬੀਰ ਸਿੰਘ, ਕੁਲਵੰਤ ਰਾਏ ਗਾਬਾ, ਪ੍ਰਦੀਪ ਧਵਨ, ਸ਼ਕਤੀ ਕਾਮਰੇਡ, ਬਖਤਾਵਰ ਸਿੰਘ ਪੱਲੇਦਾਰ ਯੂਨੀਅਨ, ਕੱਚੇ ਸਫਾਈ ਸੇਵਕ ਯੂਨੀਅਨ ਦੁਆਰਾ ਬਲਦੇਵ, ਰਵਿੰਦਰ, ਸੰਜੈ, ਦਫਤਰੀ ਯੂਨੀਅਨ ਦੁਆਰਾ ਸੁਰਿੰਦਰ ਸਚਦੇਵਾ, ਸੁਭਾਸ਼ ਚੰਦਰ, ਡਿੰਪਲ, ਸੰਤੋਸ਼ ਰਾਣੀ , ਰਤਨ ਲਾਲ ਆਦਿ ਨੇਤਾਵਾਂ ਨੇ ਸਰਕਾਰ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਕਰਮਚਾਰੀਆਂ ਦੀ ਜਾਇਜ ਮੰਗਾਂ ਪ੍ਰਵਾਨ ਨਹੀਂ ਕੀਤੀਆਂ ਤਾਂ ਅਰਥੀ ਫੂਕ ਰੋਸ਼ ਮੁਜਾਹਰਾ ਬਜਾਰਾਂ ਵਿੱਚ ਕਰਕੇ ਰੋਸ਼ ਮੁਜਾਹਰੇ ਕਰਣ ਲਈ ਮਜਬੂਰ ਹੋਣਾ ਪਵੇਗਾ ।
Punjab Post Daily Online Newspaper & Print Media