ਬਟਾਲਾ, 2 ਜੂਨ (ਪੰਜਾਬ ਪੋਸਟ – ਨਰਿੰਦਰ ਬਰਨਾਲ) – ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੈਪ ਬਟਾਲਾ ਵਿਖੇ ਪ੍ਰਿੰਸੀਪਲ ਭਗਵੰਤ ਸਿੰਘ ਦੀ ਯੌਗ ਅਗਵਾਈਵਿੱਚ ਸਮਰ ਕੈਪ ਲਗਾਇਆ ਗਿਆ ਹੈ।ਇਸ ਕੈਪ ਦੇ ਲੀਡਰ ਪੰਜਾਬੀ ਲੈਕਚਰਾਰ ਡਾ. ਸਤਿੰਦਰ ਕੌਰ ਨੇ ਗੱਲਬਾਤ ਦੌਰਾਨ ਦੱਸਿਆ ਕਿ ਭਾਵੇ ਵਿਦਿਆਰਥੀਆਂ ਨਿੱਤ ਜੀਵਨ ਦੀਆਂ ਗੱਲਾਂ ਬਾਰੇ ਦੱਸਦੇ ਰਹਿੰਦਾ ਹੈ, ਪਰ ਸਮਰ ਕੈਪ ਵਿਚ ਵਿਦਿਆਰਥੀਆਂ ਦਾ ਉਤਸ਼ਾਹ ਬਹੁਤ ਹੀ ਸਕਾਰਾਤਮਿਕ ਵੇਖਣ ਨੂੰ ਮਿਲਿਆ , ਗਰਮੀਆਂ ਦੀਆਂ ਛੁੱਟੀਆਂ ਵਿਚ ਵਾਧੂ ਜਮਾਤਾਂ ਦੀ ਪੜਾਈ ਕਰਵਾਉਣ ਦੇ ਨਾਲ-ਨਾਲ ਕੈਪ ਵਿਚ ਬੱਚੀਆਂ ਨੂੰ ਪੇਂਟ, ਕਰਾਫਟ ਵਰਕ, ਯੋਗਾ, ਕੁਕਿੰਗ ਤੇ ਵੇਸਟ ਮਟੀਰਿਅਲ ਦੀ ਵਰਤੋ ਕਰਕੇ ਕਲਾ ਕ੍ਰਿਤੀਆਂ ਬਣਾਉਣਾ ਵੀ ਸਿਖਾਇਆ ਜਾ ਰਿਹਾ ਹੈ।ਇਸ ਨਾਲ ਵਿਦਿਆਰਥੀ ਵਿਦਿਅਕ ਮਹੌਲ ਤੋ ਪਰੇ ਹਟ ਕੇ ਸਿੱਖ ਰਹੇ ਹਨ ਤੇ ਇਸ ਉਤਸ਼ਾਹ ਦਾ ਇਹ ਅਸਰ ਹੋਵੇਗਾ ਕਿ ਵਿਦਿਆਰਥੀ ਵਧੀਆ ਸਿੱਖ ਰਹੇਹ ਨ।ਗਰਮੀਆਂ ਦੀਆਂ ਛੁੱਟੀਆਂ ਵਿੱਚ ਸਮਰ ਕੈਪ ਦੇ ਇਕੱਲੇ ਇੰਚਾਰਜ ਲੈਕਚਰਾਰ ਡਾ. ਸਤਿੰਦਰ ਕੋਰ ਪਹਿਲਾਂ ਵੀ ਵਿਦਿਆਰਥੀਆਂ ਨੂੰ ਹਰ ਦਿਨ ਕੁੱਝ ਨਵਾਂ ਤੇ ਵਧੀਆ ਕਰਨ ਬਾਰੇ ਪ੍ਰੇਰਦੇ ਰਹਿੰਦੇ ਹਨ।ਸਕੂਲ ਵਿਚ ਇੰਨਾਂ ਦੇ ਨਾਲ ਰਾਜਸ਼ ਭਾਟੀਆ ਤੇ ਨਾਨ ਟੀਚਿੰਗ ਸਟਾਫ ਦਾ ਵੀ ਵਿਸ਼ੇਸ਼ ਯੋਗਦਾਨ ਹੈ।ਸਿਖਿਆ ਵਿਭਾਗ ਵਿਚ ਇਹੋ ਜਿਹੇ ਕੈਪ ਬੜੇ ਲਾਭਕਾਰੀ ਸਿੱਧ ਹੁੰਦੇ ਹਨ।
Check Also
ਐਸ.ਯੂ.ਐਸ ਦੀ ਵਿਦਿਆਰਥਣ ਨੇ ਸਟੇਟ ਲੈਵਲ ‘ਤੇ ਪ੍ਰਾਪਤ ਕੀਤੇ ਸਿਲਵਰ ਮੈਡਲ
ਸੰਗਰੂਰ, 29 ਜੁਲਾਈ (ਜਗਸੀਰ ਲੌਂਗੋਵਾਲ) – ਸ਼ਹੀਦ ਊਧਮ ਸਿੰਘ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਮਹਿਲਾਂ ਚੌਕ ਸੰਸਥਾ …