ਅੰਮ੍ਰਿਤਸਰ, 2 ਜੂਨ (ਪੰਜਾਬ ਪੋਸਟ- ਪ੍ਰੀਤਮ ਸਿੰਘ) – ਭਾਈ ਘਨ੍ਹਈਆ ਜੀ ਮਿਸ਼ਨ ਸੁਸਾਇਟੀ (ਰਜਿ.) ਵੱਲੋਂ ਲੋੜਵੰਦ ਮਰੀਜਾਂ ਦੀ ਸਹੂਲਤ ਲਈ ਦਵਾਈਆਂ ਤੇ ਸਹਾਇਤਾ ਦੇ ਨਾਲ ਨਾਲ ਜਿਥੇ ਗਰਮੀਆਂ ਦੇ ਦੌਰਾਨ ਰਾਹਗੀਰਾਂ ਦੀ ਪਿਆਸ ਬੁਝਾਉਣ ਲਈ ਜ਼ਿਲਾ ਕਚਹਿਰੀ ਅੰਮ੍ਰਿਤਸਰ ਅਤੇ ਸ੍ਰੀ ਹਰਿਮੰਦਰ ਸਾਹਿਬ ਜਾਣ ਵਾਲੇ ਯਾਤਰੂਆਂ ਲਈ ਘਿਓ ਮੰਡੀ ਚੌਂਕ ਵਿਚ ਦੋ ਛਬੀਲਾਂ ਚੱਲ ਰਹੀਆਂ ਹਨ, ਉਸੇ ਤਰਾਂ ਲੋੜਵੰਦਾਂ ਕੋਲ ਪਹੁੰਚ ਕੇ ਉਨ੍ਹਾਂ ਨੂੰ ਦਵਾਈਆਂ ਮੁਹੱਈਆ ਕਰਵਾ ਰਹੀ ਇਕ ਮੋਬਾਈਲ ਡਿਸਪੈਂਸਰੀ ਵੈਨ ਦੇ ਰੂਟ ਵਿੱਚ ਵਾਧਾ ਕਰਦੇ ਹੋਏ ਹਫਤੇ ਵਿਚ 2 ਵਾਰ ਮੰਗਲਵਾਰ ਅਤੇ ਸ਼ੁਕਰਵਾਰ ਸਵੇਰੇ 9:30 ਵਜੇ ਤੋਂ 1:00 ਵਜੇ ਤੱਕ ਸੰਜੇ ਗਾਂਧੀ ਕਾਲੋਨੀ ਹਾਊਸਿੰਗ ਬੋਰਡ ਕਾਲੋਨੀ ਗੁਰਦੁਆਰੇ ਦੇ ਪਿਛਲੇ ਪਾਸੇ ਰਣਜੀਤ ਐਵਨਿਊ ਭੇਜਣ ਦਾ ਫੈਸਲਾ ਕੀਤਾ ਗਿਆ ਹੈ।ਜਿਸ ਰਾਹੀਂ ਗਰੀਬ ਲੋੜਵੰਦ ਮਰੀਜ਼ਾਂ ਨੂੰ 20/- ਰੁਪਏ ਦੀ ਪਰਚੀ ਨਾਲ ਡਾਕਟਰਾਂ ਵੱਲੋਂ ਚੈਕ ਕਰਨ ਤੋਂ ਬਾਅਦ ਤਿੰਨ ਦਿਨ ਦੀ ਦਵਾਈ ਦਿੱਤੀ ਜਾਵੇਗੀ।ਇਸ ਮੋਬਾਈਲ ਡਿਸਪੈਂਸਰੀ ਵੈਨ ਨੂੰ ਸੰਜੇ ਗਾਂਧੀ ਕਾਲੋਨੀ ਵਿਖੇ ਚਾਲੂ ਕਰਨ ਦਾ ਉਦਘਾਟਨ 5 ਜੂਨ ਦਿਨ ਮੰਗਲਵਾਰ ਸਵੇਰੇ 10 ਵਜੇ ਮੇਅਰ ਕਰਮਜੀਤ ਸਿੰਘ ਰਿੰਟੂ ਵਲੋਂ ਕੀਤਾ ਜਾਵੇਗਾ।
Check Also
ਕੇਂਦਰ ਸਰਕਾਰ ਦੀਆਂ ਸਕੀਮਾਂ ਸਬੰਧੀ ਕੈਂਪ ਦਾ ਆਯੋਜਨ
ਸੰਗਰੁਰ, 13 ਜੁਲਾਈ (ਜਗਸੀਰ ਲੌਂਗੋਵਾਲ) – ਸ੍ਰੀ ਮੰਥਰੀ ਸ੍ਰੀ ਨਿਵਾਸੁਲੂ ਜੀ ਸੰਗਠਨ ਮਹਾਂਮੰਤਰੀ ਭਾਜਪਾ ਪੰਜਾਬ …