Friday, November 20, 2026

ਕਿਸਾਨ ਮਜ਼ਦੂਰ ਜਥੇਬੰਦੀ ਵਲੋਂ ਐਸ.ਈ ਪਾਵਰਕਾਮ ਦਫਤਰ ਮੂਹਰੇ ਸ਼ਾਂਤਮਈ ਧਰਨਾ ਸ਼ੁਰੂ

ਅੰਮ੍ਰਿਤਸਰ, 14 ਜੂਨ (ਪੰਜਾਬ ਪੋਸਟ ਬਿਊਰੋ) – ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵੱਲੋ ਬਿਜਲੀ ਮੰਗਾਂ ਨੂੰ ਲੈ ਕੇ ਐਸ.ਈ ਪਾਵਰਕਾਮ ਦਫਤਰ ਮੂਹਰੇ Kissan1ਧਰਨਾਂ ਸ਼ੁਰੂ।ਮੋਰਚੇ ਨੂੰ ਸੰਬੋਧਨ ਕਰਦਿਆਂ ਸੂਬਾ ਜਨ: ਸਕੱਤਰ ਸਰਵਣ ਸਿੰਘ ਪੰਧੇਰ,ਸੂਬਾ ਸੀਨੀ: ਮੀਤ ਪ੍ਰਧਾਨ ਸਵਿੰਦਰ ਸਿੰਘ ਚੁਤਾਲਾ, ਜਿਲਾ ਪ੍ਰਧਾਨ ਲਖਵਿੰਦਰ ਸਿੰਘ ਵਰਿਆਮ ਨੰਗਲ ਕਿਹਾ ਕਿ ਖੇਤੀ ਮੋਟਰਾਂ ਲਈ ਵਾਅਦੇ ਮੁਤਾਬਕ ਐਲਾਨੀ 8 ਘੰਟੇ ਬਿਜਲੀ ਸਪਲਾਈ ਯਕੀਨੀ ਨਿਰਵਿਘਨ ਦਿੱਤੀ ਜਾਵੇ ਤੇ ਕਿਸਾਨਾਂ ਦੀ ਮੰਗ ਅਨੁਸਾਰ 16 ਘੰਟੇ ਦਾ ਪ੍ਰਬੰਧ ਕੀਤਾ ਜਾਵੇ।ਬਿਜਲੀ ਸੱਸਤੀ ਦਾ ਵਾਅਦਾ ਕਰਦਿਆਂ ਕੈਪਟਨ ਸਰਕਾਰ ਨੇ ਕਿਹਾ ਸੀ ਕਿ ਸਸਤੀ ਬਿਜਲੀ ਦਿੱਤੀ ਜਾਵੇਗੀ ਪਰ ਅੱਜ 8 ਰੁਪਏ ਪ੍ਰਤੀ ਯੂਨਿਟ ਬਿਜਲੀ ਮਿਲ ਰਹੀ ਹੈ।ਜਥੇਬੰਦੀ ਦੀ ਮੰਗ ਜਨਰਲ ਕੈਟਾਗਿਰੀ ਵਰਗ ਨੂੰ 1 ਰੁਪਏ ਪ੍ਰਤੀ ਯੂਨਿਟ ਦਿੱਤੀ ਜਾਵੇ,ਬਿਜਲੀ ਜੁਰਮਾਨੇ ਦੀ ਵਿਧੀ ਸਰਲ ਕਰਕੇ ਸਾਲਾਨਾਂ ਪ੍ਰਤੀ ਕਿਲੋਵਾਟ 9500 ਰੁਪਏ ਤੋ ਘਟਾ ਕੇ 1000 ਰੁਪਏ ਪ੍ਰਤੀ ਕਿਲੋਵਾਟ ਸਲਾਨਾ ਕੀਤੀ ਜਾਵੇ, ਪਾਵਰਕਾਮ ਵੱਲੋਂ ਖਪਤਕਾਰਾਂ ਨੂੰ ਕਰੋੜਾਂ ਰੁਪਏ ਦੇ ਪਾਏ ਜੁਰਮਾਨੇ,ਪਰਚੇ ਰੱਦ ਕੀਤੇ ਜਾਣ, ਜੁਰਮਾਨੇ ਤੇ ਰੀਵਿਉ ਦਾ ਹੱਕ ਐਸ.ਡੀ.ੳ, ਐਕਸੀਅਨ ਪੱਧਰ `ਤੇ ਦਿੱਤਾ ਜਾਵੇ, ਮਜ਼ਦੂਰਾਂ ਨੂੰ 200 ਯੂਨਿਟ ਬਿਨਾ ਲੋਡ, ਜਾਤਪਾਤ ਧਰਮ ਦੀ ਸ਼ਰਤ ਦਿੱਤੀ ਜਾਵੇ, ਮੰਨੀ ਮੰਗ ਮੁਤਾਬਕ ਪਿਛਲੇ ਬਿੱਲ ਬਕਾਏ ਖਤਮ ਕੀਤੇ ਜਾਣ, ਨਵੇਂ ਫਰੈਸ਼ ਵਿੱਚ ਭੇਜੇ ਜਾਣ, ਖੇਤੀ ਮੋਟਰਾਂ ਦੇ ਵਾਅਦੇ ਮੁਤਾਬਕ ਜਿੰਨਾ ਕਿਸਾਨਾ ਨੂੰ ਡਿਮਾਂਡ ਨੋਟਿਸ ਜਾਰੀ ਹੋ ਚੁੱਕੇ ਹਨ ਜਾਂ ਜਿੰਨਾ ਕਿਸਾਨਾਂ ਨੇ ਸਕਿਉਰਟੀ ਭਰੀ ਹੈ ਨੂੰ 50 ਹਜਾਰ ਕੁਨੈਕਸ਼ਨ ਜਾਰੀ ਕਰਨ ਲਈ ਨਟਿੀਫਿਕੇਸ਼ਨ ਜਾਰੀ ਕੀਤਾ ਜਾਵੇ ਕਿਉਂਕਿ ਮੰਗ ਮੰਨ ਕੇ ਵੀ ਅਜੇ ਤੱਕ ਕਿਸੇ ਕਿਸਾਨ ਕੋਲੋਂ ਪੈਸੇ ਜਮਾਂ ਨਹੀ ਕਰਵਾਏ ਗਏ।ਕਿਸਾਨ ਆਗੂਆਂ ਨੇ ਕਿਹਾ ਕਿ ਸਬ ਡਵੀਜਨਾਂ ਵਿੱਚ ਸਰਕਾਰੀ ਗੱਡੀ ਦਾ ਪ੍ਰਬੰਧ ਕੀਤਾ ਜਾਵੇ, ਸੜੇ ਟਰਾਂਸਫਾਰਮਰ 24 ਘੰਟੇ ਵਿੱਚ ਸਰਕਾਰੀ ਗੱਡੀ ਤੇ ਚੜਾਇਆ ਜਾਵੇ,ਚੈਨ ਕੁੱਪੀ ਰੱਸੇ ਆਦਿ ਦਾ ਪ੍ਰਬੰਧ ਕੀਤਾ ਜਾਵੇ, ਚੋਰੀ ਹੋਏ ਟਰਾਂਸਫਾਰਮਰ ਦੀ ਐਫ.ਆਈ ਆਰ ਕਾਨੂੰਨ ਮੁਤਾਬਕ ਜੇ.ਈ ਕਰਾਵੇ ਵੀ.ਡੀ.ਐੱਸ ਸਕੀਮ 1200 ਰੁਪਏ ਚਾਲੂ ਕੀਤੀ ਜਾਵੇ ਤੇ ਮੌਜੂਦਾ ਮਾਲਕ ਨੂੰ ਲੋਡ ਵਧਾਉਣ ਦਾ ਹੱਕ ਦਿੱਤਾ ਜਾਵੇ, ਪੰਜਾਬ ਪੱਧਰ ਤੇ ਐਸ.ਡੀ.ਓ ਤੇ ਐਕਸੀਅਨ ਨੂੰ ਲੋਕਲ ਪੱਧਰ ਤੇ ਦਿੱਤੀਆਂ ਜਾ ਚੁੱਕੀਆਂ ਸ਼ਕਾਇਤਾਂ ਦਾ ਨਿਪਟਾਰਾ ਕੀਤਾ ਜਾਵੇ।ਰਹਿੰਦੇ ਡੇਰੇ ਢਾਣੀਆਂ ਨੂੰ 24 ਘੰਟੇ ਅਰਬਨ ਸਪਲਾਈ ਨਾਲ ਸਰਕਾਰੀ ਖਰਚੇ ਤੇ ਜੋੜਿਆ ਜਾਵੇ,ਹਰ ਇੱਕ ਸਿੰਗਲ ਟਰਾਂਸਫਾਰਮਰ ਨੂੰ ਜੀ.ਓ ਸਵਿੱਚ ਲਾਏ ਜਾਣ, ਬਿਜਲੀ ਬੋਰਡ ਵਿੱਚ ਫੈਲਿਆ ਭ੍ਰਿਸ਼ਟਾਚਾਰ ਬੰਦ ਕੀਤਾ ਜਾਵੇ, ਢਿਲੀਆਂ ਤੇ ਨਾਕਸ ਲਾਈਨਾਂ ਤੁਰੰਤ ਬਦਲੀਆਂ ਜਾਣ, ਠੇਕੇਦਾਰੀ ਸਿਸਟਮ ਰੱਦ ਕਰਕੇ ਬਿਜਲੀ ਬੋਰਡ ਵਿੱਚ ਨਵੀਂ ਭਰਤੀ ਕੀਤੀ ਜਾਵੇ, ਖੇਤਾਂ ਵਿੱਚੋਂ ਵਾਧੂ ਤੇ ਫਾਲਤੂ ਟੇਢੀਆਂ ਲਾਈਨਾਂ ਕੱਢੀਆਂ ਜਾਣ।
ਇਸ ਮੌਕੇ ਜਰਮਨਜੀਤ ਸਿੰਘ ਬੰਡਾਲਾ, ਗੁਰਦੇਵ ਸਿੰਘ ਵਰਪਾਲ, ਸਕੱਤਰ ਸਿੰਘ ਕੋਟਲਾ, ਬਲਦੇਵ ਸਿੰਘ ਕਲੇਰ, ਦਿਲਬਾਗ ਸਿੰਘ ਚੱਕ ਮਿਸ਼ਰੀ ਖਾਂ, ਸਤਨਾਮ ਸਿੰਘ ਸਠਿਆਲਾ, ਤਰਸੇਮ ਸਿੰਘ ਬੁਤਾਲਾ, ਰਣਜੀਤ ਸਿੰਘ ਕਲੇਰਬਾਲਾ, ਹਰਬਿੰਦਰ ਸਿੰਘ ਭਲਾਈਪੁਰ, ਸਵਿੰਦਰ ਸਿੰਘ ਰੂਪੋਵਾਲੀ, ਝਿਰਮਲ ਸਿੰਘ ਬੱਜੂਮਾਨ, ਗੁਰਬਿੰਦਰ ਸਿੰਘ ਭਰੋਭਾਲ, ਲਖਵਿੰਦਰ ਸਿੰਘ ਡਾਲਾ, ਕਸ਼ਮੀਰ ਸਿੰਘ ਕੋਟਲਾ, ਨਿਸ਼ਾਨ ਸਿੰਘ, ਕੁਲਦੀਪ ਸਿੰਘ ਚੱਬਾ, ਨਰਿੰਦਰ ਸਿੰਘ ਭਿੱਟੇਵੱਢ, ਕੁਲਦੀਪ ਸਿੰਘ ਤੋਲਾ ਨੰਗਲ, ਗੁਰਪ੍ਰਤਾਪ ਸਿੰਘ ਬੱਗੇ, ਸਾਹਬ ਸਿੰਘ ਕੋਹਾਲੀ, ਤਾਰਾ ਸਿੰਘ ਖਿਆਲਾ, ਲਖਵਿੰਦਰ ਸਿੰਘ ਕਲੇਰ, ਗੁਰਨਾਮ ਸਿੰਘ, ਸੋਹਣ ਸਿੰਘ ਛਿੱਦਣ, ਕਰਨਜੀਤ ਸਿੰਘ, ਤਜਿੰਦਰ ਸਿੰਘ ਬੋਪਾਰਾਏ, ਬਲਦੇਵ ਸਿੰਘ, ਬਲਵਿੰਦਰ ਸਿੰਘ ਡਾ: ਬਿੱਲਾ ਆਦਿ ਆਗੂ ਹਾਜ਼ਰ ਸਨ।

Check Also

ਇਟਾਵਾ ਘਰਾਣੇ ਦੇ ਵਿਦੁਸ਼ੀ ਸ਼੍ਰੀਮਤੀ ਸ਼ਰਾਬਨੀ ਬਿਸਵਾਸ ਨੇ ਵਿਦਿਆਰਥੀਆਂ ਨੂੰ ਸਿਖਾਏ ਸੰਗੀਤਕ ਗੁਰ

ਅੰਮ੍ਰਿਤਸਰ 20 ਨਵੰਬਰ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਿਜ਼ੂਅਲ ਅਤੇ ਪਰਫਾਰਮਿੰਗ …

Leave a Reply