Friday, November 20, 2026

ਵਿਰਸੇ ਦੀਆਂ ਅਨਮੁੱਲੀਆਂ ਯਾਦਾਂ ਕਿਤਾਬ ਲਾਇਬ੍ਰੇਰੀ ਨੂੰ ਭੇਂਟ

ਸ੍ਰੀ ਮੁਕਤਸਰ ਸਾਹਿਬ, 14 ਜੂਨ (ਪੰਜਾਬ ਪੋਸਟ ਬਿਊਰੋ) – ਵਿਰਸੇ ਦੇ ਲੇਖਕ ਜਸਵੀਰ ਸ਼ਰਮਾ ਦੱਦਾਹੂਰ ਨੇ ਹੁਣੇ-ਹੁਣੇ ਰਿਲੀਜ਼ ਹੋਈ ਆਪਣੀ ਚੌਥੀ ਪੁਸਤਕ ਵਿਰਸੇ PPN1406201808ਦੀਆਂ ਅਨਮੁੱਲੀਆਂ ਯਾਦਾਂ ਦੀਆਂ ਦੋ ਕਿਤਾਬਾਂ ਅੱਜ ਰੈਡ ਕਰਾਸ ਭਵਨ ਵਿਖੇ ਲਾਇਬ੍ਰੇਰੀ ਨੂੰ ਭੇਂਟ ਕੀਤੀਆਂ।ਇਸ ਤੋਂ ਪਹਿਲਾਂ ਵੀ ਸਮੇਂ ਸਮੇਂ ਤੇ ਜਦੋਂ ਵੀ ਉਹਨਾਂ ਦੀਆਂ ਤਿੰਨ ਕਿਤਾਬਾਂ ਆਈਆਂ ਤਾਂ ਉਹਨਾਂ ਨੇ ਪਾਠਕਾਂ ਲਈ ਉਹ ਕਿਤਾਬਾਂ ਵੀ ਲਾਇਬ੍ਰੇਰੀ ਨੂੰ ਭੇਂਟ ਕੀਤੀਆਂ ਸਨ, ਜਿੰਨ੍ਹਾਂ ਦੀ ਪਾਠਕਾਂ ਵਲੋਂ ਭਰਪੂਰ ਸ਼ਲਾਘਾ ਹੋ ਰਹੀ ਹੈ।ਇਹ ਚੌਥੀ ਪੁਸਤਕ ਜਿਸ ਵਿੱਚ ਵਾਰਤਕ ਦੇ ਰੂਪ ਵਿੱਚ ਸਾਡੇ ਵਿੱਸਰ ਚੁੱਕੇ ਵਿਰਸੇ ਪ੍ਰਤੀ 36 ਲੇਖ, ਕੁੱਝ ਵਿਰਸੇ ਪ੍ਰਤੀ ਚੌਕੇ, ਦੋਹੇ ਤੇ ਪੰਜਾਬੀ ਪੈਂਤੀ ਵੀ ਦਰਜ ਹੈ।ਜਿਸ ਵਿੱਚ ਸਾਡੇ ਪੁਰਖਿਆਂ ਦੇ ਰਹਿਣ ਸਹਿਣ ਤੇ ਕਾਰ ਵਿਹਾਰ ਅਤੇ ਅੱਜ ਤੋਂ ਕਰੀਬ ਅੱਧੀ ਸਦੀ ਪਹਿਲਾਂ ਦੀ ਜੀਵਨ ਜਾਂਚ ਦੇ ਸਾਰੇ ਤੌਰ ਤਰੀਕੇ ਸਾਡੀ ਅਜੋਕੀ ਪੀੜ੍ਹੀ ਲਈ ਇਕ ਚਾਨਣ ਮੁਨਾਰਾ ਹੋਣਗੇ।ਇਸ ਸਮੇਂ ਗੋਪਾਲ ਸਿੰਘ ਮੱਕੜ ਸੈਕਟਰੀ ਰੈਡ ਕਰਾਸ, ਹਰਮੀਤ ਸਿੰਘ ਬੇਦੀ, ਲਾਇਨਜ਼ ਕਲੱਬ ਦੇ ਪ੍ਰਧਾਨ ਨਿਰੰਜਨ ਸਿੰਘ ਰੱਖੜਾ ਅਤੇ ਲਾਇਨਜ਼ ਕਲੱਬ ਦੇ ਸੀਨੀਅਰ ਮੈਂਬਰ ਡਾ. ਮਿੱਠੂ ਸਿੰਘ ਢਿੱਲੋਂ ਹਾਜਰ ਸਨ।ਜਸਵੀਰ ਸ਼ਰਮਾ ਦੱਦਾਹੂਰ ਦੀ ਪ੍ਰਸੰਸ਼ਾ ਕਰਦਿਆਂ ਗੋਪਾਲ ਸਿੰਘ ਮੱਕੜ ਨੇ ਕਿਹਾ ਕਿ ਐਸੇ ਕਾਰਜ ਕਰਨੇ ਬਹੁਤੇ ਅਸਾਨ ਨਹੀਂ ਜੋ ਕਿ ਅੱਜ ਦੀ ਨੌਜਵਾਨ ਪੀੜ੍ਹੀ ਨੂੰ ਆਪਣੇ ਵਿਰਸੇ ਦਾ ਗਿਆਨ ਕਰਵਾਉਣ ਅਤੇ ਪੁਰਖਿਆਂ ਦੀ ਜੀਵਨ ਜਾਂਚ ਨਾਲ ਜੋੜ ਕੇ ਰੱਖਣ। ਇਹਨਾਂ ਨੇ ਆਪਣੀ ਜਿੰਦਗੀ ਦੇ ਅਨੁਭਵ ਵਿੱਚੋਂ ਬਿਲਕੁੱਲ ਹਕੀਕੀ ਗੱਲਾਂ ਹੀ ਇਸ ਕਿਤਾਬ ਵਿੱਚ ਦਰਜ ਕੀਤੀਆਂ ਹਨ। ਵਾਕਿਆ ਹੀ ਦੱਦਾਹੂਰ ਇਕ ਡਰਾਈਵਰੀ ਕਿੱਤੇ ਵਿੱਚੋਂ ਅਜਿਹੇ ਕਾਰਜ ਲਈ ਸਮਾਂ ਕੱਢਣ ਅਤੇ ਵੱਡੇ ਉਪਰਾਲੇ ਲਈ ਵਧਾਈ ਦੇ ਪਾਤਰ ਹਨ।

Check Also

ਇਟਾਵਾ ਘਰਾਣੇ ਦੇ ਵਿਦੁਸ਼ੀ ਸ਼੍ਰੀਮਤੀ ਸ਼ਰਾਬਨੀ ਬਿਸਵਾਸ ਨੇ ਵਿਦਿਆਰਥੀਆਂ ਨੂੰ ਸਿਖਾਏ ਸੰਗੀਤਕ ਗੁਰ

ਅੰਮ੍ਰਿਤਸਰ 20 ਨਵੰਬਰ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਿਜ਼ੂਅਲ ਅਤੇ ਪਰਫਾਰਮਿੰਗ …

Leave a Reply