Friday, November 20, 2026

ਪੰਜਾਬੀ ਸਾਹਿਤ ਸਭਾ ਸਮਰਾਲਾ ਵਲੋਂ 17 ਜੂਨ ਨੂੰ ਰਲੀਜ਼ ਕੀਤਾ ਜਾਵੇਗਾ ਮੈਗਜ਼ੀਨ `ਰਾਗ`

ਸਮਰਾਲਾ, 14 ਜੂਨ (ਪੰਜਾਬ ਪੋਸਟ- ਕੰਗ) – ਪੰਜਾਬੀ ਸਾਹਿਤ ਸਭਾ (ਰਜਿ.) ਸਮਰਾਲਾ ਦੀ ਮਾਸਿਕ ਇਕੱਤਰਤਾ 17 ਜੂਨ ਦਿਨ ਐਤਵਾਰ ਨੂੰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਸਮਰਾਲਾ ਵਿਖੇ ਸਵੇਰੇ 10.00 ਵਜੇ ਸਭਾ ਦੇ ਪ੍ਰਧਾਨ ਬਿਹਾਰੀ ਲਾਲ ਸੱਦੀ ਦੀ ਪ੍ਰਧਾਨਗੀ ਹੇਠ ਹੋਵੇਗੀ।ਇਸ ਸਬੰਧੀ ਜਾਣਕਾਰੀ ਦਿੰਦਿਆਂ ਪ੍ਰੈਸ ਸਕੱਤਰ ਇੰਦਰਜੀਤ ਸਿੰਘ ਕੰਗ ਅਤੇ ਸਕੱਤਰ ਦੀਪ ਦਿਲਬਰ ਨੇ ਦੱਸਿਆ ਕਿ ਇਸ ਵਾਰ ਦੀ ਮੀਟਿੰਗ ਵਿੱਚ ਪੰਜਾਬੀ ਸਾਹਿਤ ਦੇ ਵੱਡ ਅਕਾਰੀ ਮੈਗਜ਼ੀਨ ‘‘ਰਾਗ’’ ਦਾ ਨਵਾਂ ਅੰਕ ਰਿਲੀਜ਼ ਕੀਤਾ ਜਾਵੇਗਾ ਅਤੇ ਮੈਗਜ਼ੀਨ ਦੇ ਸੰਪਾਦਕ ਕਹਾਣੀਕਾਰ ਅਜਮੇਰ ਸਿੱਧੂ ਵੱਲੋਂ ਲਿਖੀ ਨਵੀਂ ਕਹਾਣੀ ‘‘ਤਪਦੀ ਸੜਕ’’ ਪੜ੍ਹੀ ਜਾਵੇਗੀ।ਜਿਸ ਉਪਰ ਕਹਾਣੀਕਾਰ ਸੁਖਜੀਤ, ਬਲਵਿੰਦਰ ਸਿੰਘ ਗਰੇਵਾਲ, ਸੁਰਿੰਦਰ ਰਾਮਪੁਰੀ, ਪ੍ਰੋ. ਸੰਧੂ ਵਰਿਆਣਵੀ, ਅਵਤਾਰ ਸਿੰਘ ਸੰਧੂ, ਮੁਖਤਿਆਰ ਸਿੰਘ, ਮਹਿੰਦਰ ਸਿੰਘ ਮਾਨੂੰਪੁਰੀ, ਸੰਦੀਪ ਸਮਰਾਲਾ, ਮੇਘਦਾਸ ਜਵੰਦਾ (ਨੈਸ਼ਨਲ ਐਵਾਰਡੀ), ਸਿਮਰਜੀਤ ਸਿੰਘ ਕੰਗ, ਗੁਰਭਗਤ ਗਿੱਲ ਮਾਛੀਵਾੜਾ, ਕਮਲਜੀਤ ਸਿੰਘ ਨੀਲੋਂ, ਐਡਵੋਕੇਟ ਨਰਿੰਦਰ ਸ਼ਰਮਾ, ਬਲਬੀਰ ਸਿੰਘ ਬੱਬੀ, ਸੰਜੀਵ ਕਲਿਆਣ, ਦਿਲਮਨਪ੍ਰੀਤ ਕੌਰ, ਗੁਰਸੇਵਕ ਸਿੰਘ ਢਿੱਲੋਂ, ਜਸਵੀਰ ਸਮਰਾਲਾ, ਅਵਤਾਰ ਸਿੰਘ ਧਮੋਟ, ਕੇਵਲ ਸਿੰਘ ਮੰਜਾਲੀਆਂ, ਨਿਰਭੈ ਸਿੰਘ ਸਿੱਧੂ, ਬਲਵੰਤ ਸਿੰਘ ਮਾਂਗਟ, ਬਾਬੂ ਸਿੰਘ ਚੌਹਾਨ, ਲਾਭ ਸਿੰਘ ਬੇਗੋਵਾਲ, ਮਨਜੀਤ ਘਣਗਸ, ਗਗਨਦੀਪ ਸ਼ਰਮਾ, ਸੁਰਜੀਤ ਵਿਸ਼ਦ, ਮਾ. ਪੁਖਰਾਜ ਸਿੰਘ ਘੁਲਾਲ, ਨੇਤਰ ਸਿੰਘ ਮੁੱਤੋਂ, ਦਰਸ਼ਨ ਸਿੰਘ ਕੰਗ ਆਦਿ ਭਾਗ ਲੈਣਗੇ।ਹਾਜ਼ਰੀਨ ਲੇਖਕ ਵੱਲੋਂ ਵੀ ਨਵੀਆਂ ਰਚਨਾਵਾਂ ਪੜ੍ਹੀਆਂ ਜਾਣਗੀਆਂ।
 

Check Also

ਇਟਾਵਾ ਘਰਾਣੇ ਦੇ ਵਿਦੁਸ਼ੀ ਸ਼੍ਰੀਮਤੀ ਸ਼ਰਾਬਨੀ ਬਿਸਵਾਸ ਨੇ ਵਿਦਿਆਰਥੀਆਂ ਨੂੰ ਸਿਖਾਏ ਸੰਗੀਤਕ ਗੁਰ

ਅੰਮ੍ਰਿਤਸਰ 20 ਨਵੰਬਰ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਿਜ਼ੂਅਲ ਅਤੇ ਪਰਫਾਰਮਿੰਗ …

Leave a Reply