ਪਠਾਨਕੋਟ, 24 ਜੂਨ (ਪੰਜਾਬ ਪੋਸਟ ਬਿਊਰੋ) – ਸਟੇਟ ਬੈਂਕ ਆਫ ਇੰਡਿਆ ਵਲੋਂ ਪਿੰਡ ਮੱਟੀ ਵਿਖੇ ਖੋਲਿਆ ਗਿਆ ਕਸਟਮਰ ਸਰਵਿਸ ਸੈਂਟਰ ਲੋਕਾਂ ਲਈ ਵਰਦਾਨ ਬਣ ਕੇ ਸਾਹਮਣੇ ਆਏਗਾ, ਹੁਣ ਲੋਕਾਂ ਨੂੰ ਬਹੁਤ ਸਾਰੀਆਂ ਸਹੂਲਤਾਂ ਇਕ ਹੀ ਸਥਾਨ `ਤੇ ਮਿਲ ਸਕਣਗੀਆਂ।ਇਹ ਪ੍ਰਗਟਾਵਾ ਵਧੀਕ ਡਿਪਟੀ ਕਮਿਸ਼ਨਰ (ਜ) ਕੁਲਵੰਤ ਸਿੰਘ ਆਈ.ਏ.ਐਸ ਨੇ ਪਿੰਡ ਮੱਟੀ ਵਿਖੇ ਐਸ.ਬੀ.ਆਈ ਵੱਲੋਂ ਖੋਲੇ ਗਏ ਕਸਟਮਰ ਸਰਵਿਸ ਸੈਂਟਰ ਦਾ ਉਦਘਾਟਨ ਕਰਨ ਦੋਰਾਨ ਕੀਤਾ।ਇਸ ਸਮੇਂ ਅਸੋਕ ਕੁਮਾਰ ਸਹਾਇਕ ਕਮਿਸ਼ਨਰ ਜਰਨਲ, ਅਰਸ਼ਦੀਪ ਸਿੰਘ ਸਹਾਇਕ ਕਮਿਸ਼ਨਰ ਸਿਕਾਇਤਾਂ, ਅਕਾਂਕਸ਼ਾ ਸਰਮਾ, ਰੋਹਿਤ ਕੁਮਾਰ,ਐਸ.ਕੇ ਪੂਨੀਆ, ਰਮੇਸ਼ ਕੁਮਾਰ, ਸੁਧੀਰ ਚੱਢਾ ਅਤੇ ਹੋਰ ਬੈਂਕ ਅਧਿਕਾਰੀ ਵੀ ਹਾਜ਼ਰ ਸਨ।
ਇਸ ਮੋਕੇ ਤੇ ਸੰਬੋਧਤ ਕਰਦਿਆਂ ਕੁਲਵੰਤ ਸਿੰਘ ਨੇ ਕਿਹਾ ਕਿ ਇਸ ਸਰਵਿਸ ਸੈਂਟਰ ਲੋਕਾਂ ਨੂੰ ਬਹੁਤ ਸਾਰੀਆਂ ਸਹੂਲਤਾਂ ਪ੍ਰਦਾਨ ਕਰੇਗਾ।ਉਨ੍ਹਾਂ ਕਿਹਾ ਕਿ ਪਹਿਲਾ ਬੈਕਿੰਗ ਦੀ ਸੁਵਿਧਾ ਇਸ ਖੇਤਰ ਅੰਦਰ ਜੁਗਿਆਲ ਅਤੇ ਉਚਾ ਥੜਾ ਵਿਖੇ ਹੀ ਸੀ, ਪਰ ਇਸ ਸੈਂਟਰ ਦੇ ਖੁੱਲਣ ਨਾਲ ਆਸ-ਪਾਸ ਦੇ ਕਰੀਬ 10 ਪਿੰਡਾਂ ਦੇ ਲੋਕਾਂ ਨੂੰ ਲਾਭ ਮਿਲੇਗਾ।ਉਨ੍ਹਾਂ ਕਿਹਾ ਕਿ ਅਗਰ ਅਸੀਂ ਇਸ ਨੂੰ ਛੋਟਾ ਬੈਂਕ ਕਹੀਏ ਤਾਂ ਗਲਤ ਨਹੀਂ ਹੋਵੇਗਾ।
Check Also
ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ
ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …