
ਅੰਮ੍ਰਿਤਸਰ. 14 ਅਗਸਤ (ਜਗਦੀਪ ਸਿੰਘ ਸੱਗੂ)- ਅਜਾਦੀ ਦੇ ਸੁਨਿਹਰੀ ਇਤਿਹਾਸ ਨਾਲ ਵਿਦਿਆਰਥੀਆਂ ਨੂੰ ਜਾਣੂ ਕਰਵਾਊਂਦੇ ਹੋਏ ਸ੍ਰੀ ਗੁਰੂੁ ਹਰਿਕ੍ਰਿਸ਼ਨ ਪਬਲਿਕ ਸਕੂਲ, ਭਗਤਾਂ ਵਾਲਾ ਵਿਖੇ ਦੇਸ਼ ਦਾ 68ਵਾਂ ਅਜਾਦੀ ਦਿਵਸ ਬੜੇ ਉਤਸ਼ਾਹ ਨਾਲ ਮਨਾਇਆ ਗਿਆ । ਇਸ ਮੋਕੇ ਤੇ ਸਕੂਲ ਦੇ ਮੈਂਬਰ ਇਚਾਰਜ ਸ. ਸੁਰਿੰਦਰ ਪਾਲ ਸਿੰਘ ਵਾਲੀਆ, ਅਜੀਤ ਸਿੰਘ ਬਸਰਾ ਅਤੇ ਨਵਤੇਜ ਸਿੰਘ ਨਾਰੰਗ ਨੇ ਉਚੇਚੇ ਤੋਰ ਤੇ ਸ਼ਾਮਲ ਹੋਕੇ ਪੋ੍ਰਗਰਾਮ ਦੀ ਸ਼ੋਭਾ ਵਧਾਈ ।ਇਸ ਮੋਕੇ ਤੇ ਉਹਨਾਂ ਦੁਆਰਾ ਕੌੰੰਮੀ ਝੰਡਾ ਲਹਿਰਾਇਆ ਗਿਆ ਅਤੇ ਵਿਦਿਆਰਥੀਆਂ ਦੁਆਰਾ ਰਾਸ਼ਟਰੀ ਗੀਤ ਜਨ ਗਨ ਮਨ ਗਾਇਆ ਗਿਆ। ਬੱਚਿਆ ਵਿਚ ਦੇਸ਼ ਭਗਤੀ ਦੀ ਭਾਵਨਾ ਜਗਾਉਣ ਲਈ ਅੰਤਰ-ਹਾਊਸ ਦੇਸ਼ ਭਗਤੀ ਗੀਤ ਗਾਉਣ ਦੇ ਮੁਕਾਬਲੇ ਕਰਵਾਏ ਗਏ ਯੋਗਦਾਨ ਬਾਰੇ ਸੰਖੇਪ ਵਿਚ ਦੱਸਿਆ ਗਿਆ ਅਤੇ ਸਕੂਲ ਦੀ ਜੂਨੀਅਰ ਗਿੱਧਾ ਟੀਮ ਨੇ ਪੰਜਾਬ ਮਸ਼ਹੂਰ ਲੋਕ ਨਾਚ ਗਿੱਧਾ ਪਾ ਕੇ ਸਾਰਿਆਂ ਨੁੰ ਝੁੰਮਣ ਲਾ ਦਿੱਤਾ । ਦੇਸ਼ ਭਗਤੀ ਦੇ ਘਤਿ ਗਾਉਣ ਦੇ ਮੁਕਾਬਲੇ ਵਿਚ ਪਹਿਲੇ, ਦੁਸਰੇ ਅਤੇ ਤੀਸਰੇ ਸਥਾਨ ਤੇ ਆਉਣ ਵਾਲਿਆਂ ਟੀਮਾਂ ਨੂੰ ਮਾਣਯੋਗ ਮਹਿਮਾਨਾਂ ਵਲੋਂ ਸਰਟੀਫਿਕੇਟ ਅਤੇ ਮੈਡਲ ਦੇ ਕੇ ਸਨਮਾਨਿਤ ਕੀਤਾ ਗਿਆ ਅੰਤ ਵਿਚ ਸਕੂਲ ਦੇ ਪਿ੍ਰੰਸੀਪਲ ਸਾਹਿਬ ਸ੍ਰੀ ਮਤੀ ਕੰਵਲਪ੍ਰੀਤ ਕੌਰ ਜੀ ਆਏ ਮਹਿਮਾਨਾ ਦਾ ਧੰਨਵਾਦ ਕੀਤਾ ਅਤੇ ਵਿਦਿਆਰਥੀਆਂ ਦੀ ਵਧੀਆ ਕਾਰਗੁਜ਼ਾਰੀ ਨੂੰ ਸਲਾਹੁੰਦੇ ਹੋਏ ਅਜਾਦੀ ਦਿਵਸ ਦੀ ਵਧਾਈ ਦਿੱਤੀ ।
Punjab Post Daily Online Newspaper & Print Media