
ਅੰਮ੍ਰਿਤਸਰ, 15 ਅਗਸਤ (ਗੁਰਪ੍ਰੀਤ ਸਿੰਘ ਸੱਗੂ) – ਸ੍ਰੀ ਗੁਰੂ ਹਰਿਕ੍ਰਿਸ਼ਨ ਸੀ. ਸੈਕੰ. ਪਬਲਿਕ ਸਕੂਲ, ਸੁਲਤਾਨਵਿੰਡ ਲਿੰਕ ਰੋਡ ਵਿਖੇ ਉਅਜ਼ਾਦੀ ਦਿਹਾੜਾ” ਮਨਾਇਆ ਗਿਆ।ਇਸ ਮੌਕੇ ਤੇ ਮੁੱਖ-ਮਹਿਮਾਨ ਵੱਜੋਂ ਸੀਨੀਅਰ ਡਿਪਟੀ ਮੇਅਰ ਸ੍ਰ. ਅਵਤਾਰ ਸਿੰਘ ਟਰੱਕਾਂ ਵਾਲੇ ਪਧਾਰੇ। ਸਕੂਲ ਦੇ ਮੈਬਰ ਇੰਚਾਰਜ਼ ਸ੍ਰ. ਪ੍ਰਿਤਪਾਲ ਸਿੰਘ ਸੇਠੀ, ਸ੍ਰ. ਗੁਰਿੰਦਰ ਸਿੰਘ ‘ਚਾਵਲਾ’ ਤੇ ਮੈਡਮ ਪ੍ਰਿੰਸੀਪਲ ਸ੍ਰੀ ਮਤੀ ਅਮਰਜੀਤ ਕੌਰ ਨੇ ਆਏ ਹੋਏ ਮੁੱਖ-ਮਹਿਮਾਨ ਦਾ ਬੁੱਕੇ ਦੇ ਸੁਆਗਤ ਕੀਤਾ।ਇਸ ਤੋਂ ਬਾਦ ਮੁੱਖ-ਮਹਿਮਾਨ ਨੇ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ।ਸਕੂਲ ਦੇ ਵਿਦਿਆਰਥੀਆਂ ਵੱਲੋਂ ਮਾਰਚ ਪਾਸਟ ਦੀ ਸਲਾਮੀ ਦਿੱਤੀ ਗਈ।ਬੱਚਿਆਂ ਵੱਲੋਂ ਪਰੇਡ ਵੀ ਕੀਤੀ ਗਈ। ਸਕੂਲ਼ ਦੇ ਵਿਦਿਆਰਥੀਆਂ ਵੱਲੋਂ ਅਜ਼ਾਦੀ ਦਿਹਾੜਾ ਨਾਲ ਸੰਬੰਧਿਤ ਰੰਗਾਰੰਗ ਪ੍ਰੋਗਰਾਮ ਪੇਸ਼ ਕੀਤਾ ਗਿਆ।ਪ੍ਰੋਗਰਾਮ ਦੀ ਸ਼ੁਰੂਆਤ ਸਕੂਲ ਸ਼ਬਦ ਨਾਲ ਕੀਤੀ ਗਈ।ਸਕੂਲ ਦੇ ਮੈਂਬਰ ਇੰਚਾਰਜ ਸ੍ਰ.ਪ੍ਰਿਤਪਾਲ ਸਿੰਘ ਸੇਠੀ ਨੇ ਵਿਦਿਆਰਥੀਆਂ ਨੂੰ ਆਜ਼ਾਦੀ ਸੰਗਰਾਮੀਆਂ ਬਾਬਤ ਜਾਣੂ ਕਰਾਇਆ ਕਿ ਕਿਸ ਤਰ੍ਹਾਂ ਉਨ੍ਹਾਂ ਨੇ ਦੇਸ਼ ਨੂੰ ਅੰਗਰੇਜ਼ਾ ਦੀ ਗੁਲਾਮੀ ਤੋਂ ਆਜ਼ਾਦ ਕਰਾਉਣ ਲਈ ਆਪਣੀਆਂ ਕੁਰਬਾਨੀਆਂ ਦਿੱਤੀਆਂ।ਸਕੂਲ਼ ਦੇ ਮੈਬਰ ਇੰਚਾਰਜ ਸ੍ਰ. ਗੁਰਿੰਦਰ ਸਿੰਘ ਚਾਵਲਾ ਨੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ।ਉਵਾਤਾਵਰਣ ਨੂੰ ਹਰਾ- ਭਰਾ” ਰਖਣ ਲਈ ਸਕੂਲ ਵਿੱਚ ਬੂਟੇ ਲਗਾਏ ਗਏ।
Punjab Post Daily Online Newspaper & Print Media