Sunday, December 22, 2024

ਮੰਤਰੀ ਜੋਸ਼ੀ ਵਲੋ ਸ਼ਹੀਦ ਉਦਮ ਸਿੰਘ ਸੁਸਾਇਟੀ ਨੂੰ ਦੋ ਲਖ ਦਾ ਚੈਕ ਭੇਟ

PPN16081417

ਅੰਮ੍ਰਿਤਸਰ, 16 ਅਗਸਤ (ਸੁਖਬੀਰ ਸਿੰਘ) – ਸਥਨਾਕ ਸਰਕਾਰ ਅਤੇ ਮੈਡੀਕਲ ਸਿਖਿਆ ਤੇ ਖੋਜ ਮੰਤਰੀ ਅਨਿਲ ਜੋਸ਼ੀ ਨੇ ਸ਼ਹੀਦ ਉਦਮ ਸਿੰਘ ਸਪੋਰਟਸ ਅਤੇ ਵੇਲਫ਼ੇਅਰ ਸੋਸਾਇਟੀ ਨੂ ਆਪਣੀ ਅਖਤਿਆਰੀ ਗ੍ਰਾਂੰਟ ਵਿਚੋ 2 ਲੱਖ ਰੁਪਏ ਦੀ ਰਾਸ਼ੀ ਦਾ ਚੈਕ ਭੇਟ ਕੀਤਾ। ਇਸ ਗ੍ਰਾਂਟ ਦੀ ਵਰਤੋ ਖੇਡ ਮੇਲਾ ਆਯੋਜਨ ਅਤੇ ਖਿਡਾਰੀਆ ਨੂੰ ਇਨਾਮ ਵੰਡਣ ਲਈ ਕੀਤੀ ਜਾਣੀ ਹੈ। ਜੋਸ਼ੀ ਨੇ ਇਸ ਮੋਕੇ ਤੇ ਕਿਹਾ ਕਿ  ਨੋਜਵਾਨ ਹੀ ਦੇਸ਼ ਦਾ ਭਵਿੱਖ ਹੈ ਅਤੇ ਖਿਡਾਰੀਆ ਦੀ ਮੇਹਨਤ ਨਾਲ ਹੀ ਦੇਸ਼ ਦਾ ਉੱਚਾ ਹੋਦਾ ਹੈ। ਉਨਾਂ  ਕਿਹਾ ਕਿ ਇਸ ਸੁਸਾਇਟੀ ਦੇ ਖਿਡਾਰੀ  ਮੇਹਨਤ ਨਾਲ ਦੇਸ਼ ਅਤੇ  ਵਿਦੇਸ਼ ਵਿੱਚ ਖੇਡ ਰਹੇ ਹੈ। ਇਸ ਮੋਕੇ ਤੇ ਮਾਨਵ ਤਨੇਜਾ, ਮਨਿੰਦਰ ਸਿੰਘ, ਮਨਜੀਤ ਸਿੰਘ, ਅਜਿੰਦਰ ਪਾਲ ਸਿੰਘ, ਜਗਰੂਪ ਸਿੰਘ, ਪ੍ਰਸ਼ਨ ਸਿੰਘ, ਸਲਵਿੰਦਰ ਸਿੰਘ, ਗੁਰਬਾਖਿਸਸ਼ ਸਿੰਘ, ਕੁਲਵਿੰਦਰ ਸਿੰਘ, ਸਰੂਪ ਸਿੰਘ, ਬਲਜਿੰਦਰ ਸਿੰਘ, ਰਾਵਿਸ਼ੇਰ ਸਿੰਘ, ਬਿਕਰਮ ਸਿੰਘ ਅਮਨਪ੍ਰੀਤ ਸਿੰਘ, ਸਰਬਜੋਤ ਸਿੰਘ ਆਦਿ ਮੋਜੂਦ ਸਨ।

Check Also

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ

ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …

Leave a Reply