ਪੰਜਾਬ ਭਾਜਪਾ ਦੇ ਜਰਨਲ ਸਕੱਤਰ ਤਰੁਣ ਚੁੱਘ ਅਤੇ ਕੈਬੀਨੇਟ ਮੰਤਰੀ ਅਨਿਲ ਜੋਸ਼ੀ ਦੇ ਬੇਟੇ ਨੇ ਵੰਡੇ ਇਨਾਮ
ਅੰਮ੍ਰਿਤਸਰ, 16 ਅਗਸਤ (ਜਗਦੀਪ ਸਿੰਘ ਸੱਗੂ)- 68ਵੇਂ ਜਸ਼ਨੇ ਅਜਾਦੀ ਨੂੰ ਸਮਰਪਿਤ ਸਥਾਨਕ ਢਪਈ ਰੋਡ ਸੀ੍ਰ ਕ੍ਰਿਸਨ ਪਹਿਲਵਾਨ ਪੀ ਐਂਡ ਟੀ ਅਖਾੜਾ ਸੋਸਾਈਟੀ ਰਜਿ ਵਲੋਂ 49ਵਾਂ ਕੁਸਤੀ ਮੇਲਾ ਬੜੀ ਧੂਮ ਧਾਮ ਨਾਲ ਮਨਾਇਆ। ਇਸ ਕੁਸਤੀ ਦੰਗਲ ਵਿਚ 200 ਤੋ ਵੱਧ ਪਹਿਲਵਾਨਾ ਨੇ ਹਿੱਸਾ ਲਿਆ ।ਜਿਸ ਦਾ ਉਦਘਾਟਨ ਪੰਜਾਬ ਭਾਜਪਾ ਦੇ ਜਰਨਲ ਸਕੱਤਰ ਤਰੁਣ ਚੁੱਘ ਅਤੇ ਕੈਬੀਨੇਟ ਮੰਤਰੀ ਅਨਿਲ ਜੋਸ਼ੀ ਦੇ ਬੇਟੇ ਪਾਰਸ ਜੋਸ਼ੀ ਨੇ ਕੀਤਾ।ਇਸ ਮੌਕੇ ਪੰਜਾਬ ਤੋ ਆਏ ਪਹਿਲਵਾਨਾ ਨੇ ਕੁਸ਼ਤੀ ਦੇ ਜੌਹਰ ਦਿਖਾਏ ਤੇ ਅਮਰੀਕਾ ਤੋ ਵੀ ਵਿਸੇਸ ਤੋਰ ਤੇ ਪੁੱਜੇ ਇੰਟਰਨੈਸ਼ਨਲ ਪਹਿਲਵਾਨ ਰਾਜ ਕੁਮਾਰ ਲਾਲੀ ਨੇ ਪਹਿਲਵਾਨਾ ਨੂੰ ਆਸ਼ੀਰਵਾਦ ਦਿੱਤਾ। ਇਸ ਮੌਕੇ ਤੇ ਚੁੱਘ ਤੇ ਜੋਸ਼ੀ ਨੇ ਸੰਬੋਧਿਤ ਕਰਦੇ ਹੋਏ ਕਿਹਾ ਪੰਜਾਬ ‘ਚ ਖੇਡਾ ਨੂੰ ਉਪਰ ਚੁੱਕਣ ਲਈ ਸਰਕਾਰ ਵਲੋਂ ਵੱਡੇ ਵੱਡੇ ਉਪਰਾਲੇ ਕੀਤੇ ਜਾ ਰਹੇ ਨੇ ਅਤੇ ਕੁਸ਼ਤੀ ਖੇਡ ਨੂੰ ਉਪਰ ਚੁੱਕਣ ਲਈ ਹੋਰ ਵੀ ਉਪਰਾਲੇ ਕੀਤੇ ਜਾਣਗੇ । ਉਨ੍ਹਾਂ ਨੇ ਨੌਜਵਾਨਾ ਨੂੰ ਸੰਦੇਸ਼ ਦਿੱਤਾ ਕਿ ਉਹ ਨਸੇ ਵਰਗੇ ਕੋਹੜ ਤੋ ਦੁਰ ਰਹਿਣ ਅਤੇ ਕੁਸ਼ਤੀ ਖੇਡ ਨੂੰ ਅਪਣਾਕੇ ਦੇਸ ਵਿਚ ਸੁਸ਼ੀਲ ਕੁਮਾਰ ਅਤੇ ਯੋਗੇਸਵਰ ਦੱਤ ਵਾਂਗ ਮੈਡਲ ਜਿੱਤਣ ਤੇ ਦੇਸ਼ ਦਾ ਨਾਮ ਰੋਸ਼ਨ ਕਰਨ ਉਨ੍ਹਾ ਨੇ ਅਖਾੜੇ ਵਿਚ ਕੁਸ਼ਤੀ ਲੜੇ ਪਹਿਲਵਾਨਾ ਨੂੰ ਨਗਦ ਇਨਾਮ ਵੀ ਦਿੱਤੇ ।ਇਸ ਮੇਲੇ ਵਿਚ ਵੱਖ ਵੱਖ ਖੇਡਾ ਦੇ ਲਈ ਖਿਡਾਰੀਆ ਆਪਣੀ ਕਲਾ ਦਾ ਪ੍ਰਦਰਸ਼ਨ ਇਸ ਦੋਰਾਣ ਦੋ ਅੰਗਹੀਣ ਨੌਜਵਾਨ ਨੇ ਵੀ ਕੁਸ਼ਤੀ ਦੇ ਜੌਹਰ ਦਿਖਾਕੇ ਹਜਾਰਾ ਦਰਸਕਾ ਦੀ ਵਾਹ ਵਾਹ ਖੱਟੀ ਅਤੇ 12 ਸਾਲ ਦੇ ਮੁੰਡਿਆਂ ਨੇ ਦੰਦਾ ਨਾਲ 15 ਇੱਟਾ ਚੁੱਕੇ ਕੇ ਲੋਕਾ ਦੀ ਵਾਹ ਵਾਹ ਖੱਟੀ ਤੇ ਮੇਲੇ ਵਿਚ ਖੇਡ ਪੇਮੀਆ ਇਕ ਵੱਖਰੀ ਖੇਡ ਦਾ ਨਜਾਰਾ ਦਿੱਤਾ। ਇਸ ਮੇਲੇ ਦੋਰਾਣ ਬਾਹਰੋ ਆਏ ਪਹਿਲਵਾਨਾ ਨੂੰ ਕਮੇਟੀ ਵਲੋਂ ਨਗਦ ਇਨਾਮ ਦੇਕੇ ਸਨਮਾਨਿਤ ਕੀਤਾ ਗਿਆ। ਅਤੇ ਉਸਤਾਦ ਸੀ ਕ੍ਰਿਸਨ ਪਹਿਲਵਾਨ ਨੇ ਕਿਹਾ ਕਿ ਪਿਛਲੇ 60 ਸਾਲਾ ਤੋ ਚਲ ਰਹੇ ਅਖਾੜੇ ਵਿਚ ਨੈਸ਼ਨਲ ਅਤੇ ਇੰਟਰਨੈਸਲ ਪੱਧਰ ਦੇ ਪਹਿਲਵਾਨ ਨਿਕਲੇ ਨੇ ਤੇ ਆਉਣ ਵਾਲੇ ਸਮੇ ਵਿਚ ਹੋਰ ਵੀ ਪਹਿਲਵਾਨ ਤਿਆਰ ਕੀਤੇ ਜਾ ਰਹੇ ਨੇ ਜੋ ਕਿ ਆਉਣ ਵਾਲੇ ਸਮੇ ਵਿਚ ਇਕ ਮਿਸਾਲ ਬਣਨਗੇ। ਇਸ ਮੌਕੇ ਤੇ ਦੰਗਲ ਤੋ ਪਹਿਲਾ ਦੇਸ਼ ਅਤੇ ਪਹਿਲਵਾਨਾ ਦੀ ਤੰਦਰੁਸਤੀ ਲਈ ਹਵਨ ਯੱਗ ਵੀ ਕਰਵਾਈਆ ਤੇ ਹਨੁੰਮਾਨ ਜੀ ਦਾ ਝੰਡਾ ਝੜਾਈਆ ਗਿਆ ਤੇ ਲੰਗਰ ਲਗਾਈਆ ਤੇ ਵੱਖ ਵੱਖ ਅਖਾੜੀਆ ਤੋ ਆਏ ਉਸਤਾਦਾ ਤੇ ਮਹੰਤਾ ਨੂੰ ਸਿਰੋਪੇ ਭੇਟ ਕੀਤੇ। ਇਸ ਮੌਕੇ ਤੇ ਹਾਜਰ ਕੌਸਲਰ ਸਰਬਜੀਤ ਸਿੰਘ ਲਾਟੀ, ਭਾਜਪਾ ਨੇਤਾ ਡਾ ਸੁਭਾਸ਼ ਪੱਪੂ, ਨਰਿੰਦਰ ਸਿੰਘ, ਕੇਵਲ ਕੁਮਾਰ, ਹੀਰਾ ਲਾਲ, ਪ੍ਰਦੀਪ ਸਰੀਨ, ਵਿਜੇ ਕੁਮਾਰ ਪ੍ਰਧਾਨ ਕਮਲ ਕਿਸ਼ੋਰ, ਜਰਨਲ ਸਕੱਤਰ ਰੋਕੀ ਪਹਿਲਵਾਨ, ਖਜਾਂਨਚੀ ਦਰਸ਼ਨ ਪਹਿਲਵਾਨ, ਰਮਨ ਪਹਿਲਵਾਨ, ਵਿਕਾਸ ਭਗਤ, ਐਡਵੋਕੇਟ ਸੰਦੀਪ ਸੰਨੀ, ਵਿਕਰਮ ਵਿੱਕੀ, ਸੰਦੀਪ ਸੀਪਾ, ਪਵਨ ਪਹਿਲਵਾਨ, ਬੱਬੂ ਪਹਿਲਵਾਨ, ਸਮਸੇਰ ਪਹਿਲਵਾਨ, ਸੁਖਜੀਤ ਟਿੱਡੀ, ਜੱਜ ਪਹਿਲਵਾਨ, ਅਰਜੁਨ ਪਹਿਲਵਾਨ, ਯਸਪਾਲ ਪੀ. ਐਨ. ਬੀ , ਮਨਹੋਰ ਲਾਲ ਬਿੱਲਾ ਪਹਿਲਵਾਨ, ਵਿਜੇ ਕੁਮਾਰ, ਟੂਲੀ ਪ੍ਰਧਾਨ, ਵਿੱਕੀ ਨਵਾਕੋਟ, ਪੱਪੀ ਪ੍ਰਧਾਨ ਆਦਿ ਹਾਜਰ ਹੋਏ।