Sunday, December 22, 2024

ਲ਼ੋਕ ਸਾਜ਼ਾਂ ਤੇ ਬੋਲੀਆਂ ਨਾਲ ਹੋਇਆ ਰਵਾਇਤੀ ਤੀਆਂ ਦਾ ਆਗਾਜ਼

ਵਿਰਸੇ ਨਾਲ ਜੁੜੇ ਰਹਿਣ ਲਈ ਰਵਾਇਤੀ ਮੇਲੇ ਜਰੂਰੀ – ਡਾ. ਪ੍ਰਭਸ਼ਰਨ ਕੌਰ
ਭੀਖੀ, 30 ਜੁਲਾਈ (ਪੰਜਾਬ ਪੋਸਟ – ਕਮਲ ਜ਼ਿੰਦਲ) – ਇਥੋਂ ਨੇੜਲੇ ਪਿੰਡ ਸਮਾਉਂ ਵਿਖੇ ਬਾਬਾ ਸ੍ਰੀ ਚੰਦ ਜੀ ਕਲਚਰ ਐਂਡ ਸ਼ੋਸ਼ਲ ਵੈਲਫੇਅਰ ਟਰੱਸਟ ਵੱਲੋਂ 15 PPN3007201804ਦਿਨ ਚੱਲਣ ਵਾਲੇ ਰਵਾਇਤੀ ਤੀਆਂ ਦੇ ਮੇਲੇ ਦਾ ਆਗਾਜ਼ ਪੂਰੇ ਲੋਕ ਸਾਜ਼ਾਂ ਤੇ ਲੋਕ ਬੋਲੀਆਂ ਨਾਲ ਹੋਇਆ।ਸੱਜ ਵਿਆਹੀਆਂ ਮੁਟਿਆਰਾਂ ਦੇ ਭਾਰੀ ਇੱਕਠ ਨੂੰ ਸੰਬੋਧਨ ਕਰਦਿਆਂ ਸਮਾਗਮ ਦੇ ਮੁੱਖ ਮਹਿਮਾਨ ਫਿਲਮੀ ਅਦਾਕਾਰਾ ਡਾ. ਪ੍ਰਭਸ਼ਰਨ ਕੌਰ ਸਿੱਧੂ ਨੇ ਕਿਹਾ ਕਿ ਰਵਾਇਤੀ ਤੀਆਂ ਲਗਵਾਉਣੀਆਂ ਇੱਕ ਸਲਾਘਾਯੋਗ ਕਦਮ ਹੈ।ਵਿਰਸੇ ਨਾਲ ਜੁੜੇ ਰਹਿਣ ਲਈ ਇਹ ਮੇਲੇ ਲਗਵਾਉਣੇ ਜਰੂਰੀ ਹਨ।
ਬੁਲੰਦ ਅਵਾਜ ਦੀ ਮਾਲਕ ਪ੍ਰੋ: ਸਤਵੰਤ ਕੌਰ ਨੇ ਆਪਣੀ ਅਵਾਜ ਨਾਲ ਸਹੋਤਿਆਂ ਨੂੰ ਕੀਲਿਆ।ਉਹਨਾਂ ਦੇ ਨਾਲ ਹੀ ਵਿਰਸੇ ਦੇ ਵਾਰਿਸ ਸਰਬਜੀਤ ਪੰਨੂੰ ਤੇ ਸਰਬਜੀਤ ਮਾਂਗਟ ਨੇ ਆਪਣੇ ਲੋਕ ਗੀਤਾਂ ਰਾਹੀਂ ਖੂਬ ਮਨੋਰੰਜਨ ਕੀਤਾ। ਹਾਸਰਸ ਕਲਾਕਾਰ ਬੀਬੋ ਭੂਆ ਨੇ ਕਮੇਡੀ ਕਰਕੇ ਸਹੋਤਿਆਂ ਦੇ ਵੱਖੀ-ਪੀੜ੍ਹਾ ਪਾਈਆਂ।
ਸਮਾਗਮ ਵਿੱਚ ਸਨਮਾਨਿਤ ਕੀਤੀਆਂ ਗਈਆਂ ਉਘੀਆਂ ਵਿੱਚ ਜਸ਼ਨਜੀਤ ਗੋਸ਼ਾ, ਜੱਸੀ ਲੋਗੋਵਾਲ, ਸੁਪਨੀਤ ਸਿੰਘ, ਵਿਜੇ ਯਮਲਾ, ਰੂਪਨ ਗਰੇਵਾਲ ਤੋਂ ਇਲਾਵਾ ਪੰਜਾਬ ਵਿੱਚ ਵੱਖ-ਵੱਖ ਪੁਰਸਕਾਰ ਜਿੱਤਣ ਵਾਲੀਆਂ ਹੋਣਹਾਰ ਲੜਕੀਆਂ ਕਿਰਤ ਕੌਰ, ਹਰਜੀਤ ਕੌਰ, ਬੇਅੰਤ ਕੌਰ, ਦਿਲਪ੍ਰੀਤ ਕੌਰ, ਨਵਦੀਪ ਕੌਰ ਬਰਾੜ ਤੇ ਕਮਲਜੀਤ ਕੌਰ ਸ਼ਾਮਲ ਸਨ।ਬਾਬਿਆਂ ਨੇ ਝੂੰਮਰ ਪਾ ਕੇ ਦਰਸ਼ਕਾਂ ਨੂੰ ਪੱਬਾਂ ਭਾਰ ਕਰ ਦਿੱਤਾ।ਮਲਵਈ ਗਿੱਧੇ ਦੇ ਕਲਾਕਾਰਾਂ ਨੇ ਖੂਬ ਰੌਣਕ ਲਈ। ਕਿਰਨ ਸ਼ਰਮਾਂ, ਜਿੰਦੂ ਸਲੇਮਪੁਰੀਆਂ ਨੇ ਖੂਬ ਰੰਗ ਬੰਨਿਆਂ। ਤੀਆਂ ਦਾ ਅਗਾਜ਼ ਕਰਦੇ ਸਮੇਂ ਬਲਵਿੰਦਰ ਸਿੰਘ ਧਾਲੀਵਾਲ ਤੇ ਡਾ. ਪ੍ਰਭਸ਼ਰਨ ਕੌਰ ਸਿੱਧੂ ਤੇ ਸਰਬਜੀਤ ਕੌਰ ਪੰਨੂੰ ਤੇ ਰੂਪਨ ਗਰੇਵਾਲ ਕੁੜੀਆਂ ਦੇ ਭਾਰੀ ਇੱਕਠ ਵਿੱਚ ਜਾ ਕੇ ਪੀਘਾਂ ਨੂੰ ਹੁਲਾਰਾ ਦਿੱਤਾ।ਮੰਚ ਸੰਚਾਲਨ ਹਰਜੀਤ ਕੌਰ, ਗੁਰਪ੍ਰੀਤ ਤੇ ਅਮਨਦੀਪ ਨੇ ਕੀਤਾ।ਟਰੱਸਟ ਦੇ ਮੁਖੀ ਤੇ ਅੰਤਰਰਾਸ਼ਟਰੀ ਗਿੱਧਾ ਕੋਚ ਪਾਲ ਸਿੰਘ ਸਮਾਉਂ ਨੇ ਸਾਰਿਆਂ ਨੂੰ ਜੀ ਆਇਆ ਆਖਿਆਂ।
ਸਮਾਗਮ ਵਿੱਚ ਬਲਵਿੰਦਰ ਸਿੰਘ ਧਾਲੀਵਾਲ, ਬਲਵੰਤ ਭੀਖੀ, ਡਾ. ਅਕਾਸ਼ਦੀਪ ਗਰਗ, ਸਾਬਕਾ ਸਰਪੰਚ ਧੰਨਾ ਸਿੰਘ ਸਮਾਉਂ, ਪੰਚ ਜਗਮੇਲ ਸਿੰਘ, ਮਲਕੀਤ ਸਿੰਘ ਸਮਾਉਂ, ਹਰਜੀਤ ਸਿੰਘ ਕੋਠਾ ਗੁਰੂ ਕਾ, ਬੱਗਾ ਢੋਲੀ, ਪੰਮਾ ਢੋਲੀ, ਗੇਜਾ ਸਿੰਘ, ਪ੍ਰੇਮ ਸਿੰਘ ਤੇ ਬੱਬੂ ਸਿੰਘ ਸਮਾਉਂ ਆਦਿ ਹਾਜਰ ਸਨ।
 

 

Check Also

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ

ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …

Leave a Reply