Friday, November 22, 2024

ਲ਼ੁੱਟ-ਖੋਹ ਤੇ ਚੋਰੀਆਂ ਕਰਨ ਵਾਲੇ ਗ੍ਰੋਹ ਦੇ ਮੈਂਬਰ ਕਾਬੂ

PPN240207

ਅੰਮ੍ਰਿਤਸਰ, 24 ਫਰਵਰੀ (ਸੁਖਬੀਰ ਸਿੰਘ)- ਕਮਿਸ਼ਨਰ ਪੁਲਿਸ ਸ੍ਰ. ਜਤਿੰਦਰ ਸਿੰਘ ਔਲਖ ਵਲੋਂ ਨਸ਼ਿਆਂ ਦੀ ਸਮਗੱਲਿੰਗ ਅਤੇ ਲੁੱਟਾਂ-ਖੋਹਾਂ ਕਰਨ ਵਾਲੇ ਸਮਾਜ ਵਿਰੋਧੀ ਅਨਸਰਾਂ ਖਿਲਾਫ ਚਲਾਈ ਗਈ ਮੁਹਿੰਮ ਤਹਿਤ ਅਤੇ ਸ੍ਰ. ਬਿਕਰਮਪਾਲ ਸਿੰਘ ਭੱਟੀ ਆਈ.ਪੀ.ਐਸ ਡੀ.ਸੀ.ਪੀ ਅੰਮ੍ਰਿਤਸਰ ਸਿਟੀ ਦੇ ਦਿਸ਼ਾ ਨਿਰਦੇਸ਼ਾਂ ਹੇਠ ਸ੍ਰੀ ਪਰਮਪਾਲ ਸਿੰਘ ਪੀ.ਪੀ.ਐਸ. ਏ.ਡੀ.ਸੀ.ਪੀ ਸਿਟੀ-1 ਦੀ ਯੋਗ ਅਗਵਾਈ ਹੇਠ ਅਤੇ ਸ੍ਰੀ ਗੁਰਵਿੰਦਰ ਸਿੰਘ ਏ.ਸੀ.ਪੀ ਦੱਖਣੀ ਦੀ ਨਿਗਰਾਨੀ ਹੇਠ ਮੁੱਖ ਅਫਸਰ ਥਾਣਾ ਸੁਲਤਾਨਵਿੰਡ ਸ੍ਰੀ ਅੁਰਣ ਸ਼ਰਮਾ ਨੂੰ ਉਸ ਸਮੇਂ ਵੱਡੀ ਸਫਲਤਾ ਹਾਸਲ ਹੋਈ।ਜਦੋਂ ਅੱਜ ਏ.ਐਸ.ਆਈ ਸਤਨਾਮ ਸਿੰਘ ਥਾਣਾ ਸੁਲਤਾਨਵਿੰਡ ਨੇ ਸਮੇਤ ਸਾਥੀ ਮੁਲਾਜ਼ਮਾਂ ਨੇ ਟੀ. ਪੁਆਇੰਟ ਭਾਈ ਮੰਝ ਰੋਡ ਮੁਖਬਰ ਖਾਸ ਦੀ ਇਤਲਾਹ ਤੇ ਜਸਵਿੰਦਰ ਸਿੰਘ ਉਰਫ ਬੱਬੂ ਪੁੱਤਰ ਜਸਪਾਲ ਸਿੰਘ ਵਾਸੀ ਗੁਰਨਾਮ ਨਗਰ, ਪ੍ਰਭਜੋਤ ਸਿੰਘ ਉਰਫ ਕਾਲਾ ਸਪੁੱਤਰ ਸ੍ਰ. ਸੁਖਵਿੰਦਰ ਸਿੰਘ ਕੌਮ ਜੱਟ ਵਾਸੀ ਗੁਰਨਾਮ ਨਗਰ, ਗੁਰਪ੍ਰੀਤ ਸਿੰਘ ਉਰਫ ਵਿੱਕੀ ਮਾਡਲ ਸਪੁੱਤਰ ਸ੍ਰ. ਦਵਿੰਦਰ ਸਿੰਘ ਵਾਸੀ ਕੋਟ ਆਤਮਾ ਰਾਮ ਨੂੰ ਕਾਬੂ ਕਰਕੇ ਇਨਾਂ ਵਿਅਕਤੀਆਂ ਪਾਸੋਂ 200 ਨਸ਼ੀਲੀਆਂ ਗੋਲੀਆਂ ਸੋਡੀਨਲ ਖੁੱਲੀਆਂ, ੫ ਟੀਕੇ ਬੁਪਰੇਨੌਰਫਾਇਨ ਅਤੇ ਜਸਵਿੰਦਰ ਸਿੰਘ ਉਰਫ ਬੱਬੂ ਕੋਲੋਂ ਇੱਕ ਪਿਸਤੌਲ 12 ਬੋਰ ਸਮੇਤ 2 ਕਾਰਤੂਸ ਜਿੰਦਾ, ਇੱਕ ਮੋਟਰ ਸਾਈਕਲ ਚੋਰੀ ਦਾ ਬਰਾਮਦ ਕਰਕੇ ਉਕਤਾਂ ਦੋਸ਼ੀਆਂ ਦੇ ਖਿਲਾਫ ਥਾਣਾ ਸੁਲਤਾਨਵਿੰਡ ਵਿਖੇ ਮੁਕੱਦਮਾ ਦਰਜ਼ ਕਰਾਇਆ ਹੈ।

PPN240206

ਇਹਨਾਂ ਦੋਸ਼ੀਆਂ ਪਾਸੋਂ ਕੁੱਲ 8 ਮੋਟਰ ਸਾਈਕਲ, ਇੱਕ ਸਕੂਟਰ, 13 ਮੋਬਾਈਲ, 200 ਨਸ਼ੀਲੀਆਂ ਗੋਲੀਆਂ, 5 ਨਸ਼ੀਲ਼ੇ ਟੀਕੇ, ਅਤੇ ਇੱਕ ਪਿਸਤੌਲ ਬਰਾਮਦ ਹੋਇਆ ਹੈ।ਜਿਨ੍ਹਾਂ ਪਾਸੋਂ ਰਿਮਾਂਡ ਦੌਰਾਨ ਹੋਰ ਵੀ ਬਰਾਮਦਗੀ ਹੋਣ ਦੀ ਸੰਭਾਵਨਾ ਹੈ।ਇਸ ਮੌਕੇ  ਤਾਰਾਂ ਵਾਲਾ ਪੁਲਿਸ ਚੌਕੀ ਇੰਚਾਰਜ ਏ. ਐਸ.ਆਈ ਮਦਨ ਸਿੰਘ ਵੀ ਮੌਜ਼ੂਦ ਸਨ।

Check Also

ਹਾਫ ਮੈਰਾਥਨ ਸਮੇਂ 24 ਨਵੰਬਰ ਨੂੰ ਸਵੇਰ ਤੋਂ ਦੁਪਹਿਰ ਤੱਕ ਬੰਦ ਰਹੇਗੀ ਅਟਾਰੀ-ਅੰਮ੍ਰਿਤਸਰ ਸੜਕ – ਸਹਾਇਕ ਕਮਿਸ਼ਨਰ

ਅੰਮ੍ਰਿਤਸਰ, 21 ਨਵੰਬਰ (ਸੁਖਬੀਰ ਸਿੰਘ) – ਭਾਰਤੀ ਫੌਜ ਜਿਲ੍ਹਾ ਪ੍ਰਸਾਸ਼ਨ ਅੰਮ੍ਰਿਤਸਰ ਦੇ ਸਹਿਯੋਗ ਨਾਲ 24 …

Leave a Reply