ਲੜਕੀਆਂ ਨੂੰ ਸਿਖਲਾਈ ਕਢਾਈ ਦਾ ਕੰਮ ਸਿਖਾਉਣ ਲਈ ਚਲਾਏ ਜਾ ਰਹੇ ਨੇ ਸਮਾਜ ਕਲਿਆਣ ਕੇਂਦਰ
ਅੰਮ੍ਰਿਤਸਰ, 24 ਫਰਵਰੀ (ਪੱਤਰ ਪ੍ਰੇਰਕ) – ਰਾਜ ਸਰਕਾਰ ਲੋਕਾਂ ਦੇ ਸਰਬਪੱਖੀ ਵਿਕਾਸ ਲਈ ਵਚਨਬੱਧ ਹੈ ਅਤੇ ਲੋਕ ਭਲਾਈ ਹਿੱਤ ਲਈ ਵੱਖ-ਵੱਖ ਕਲਿਆਣਕਾਰੀ ਯੋਜਨਾਵਾਂ ਨੂੰ ਸੂਬੇ ਅੰਦਰ ਲਾਗੂ ਕੀਤਾ ਗਿਆ ਹੈ। ਪੰਜਾਬ ਸਰਕਾਰ ਵਲੋਂ ਲੋਕਾਂ ਦੇ ਵਿਕਾਸ ਖਾਸ ਕਰਕੇ ਪੱਛੜੇ ਵਰਗੇ ਦੇ ਸਰਬਪੱਖੀ ਵਿਕਾਸ ਲਈ ਵਿਸ਼ੇਸ ਉਪਰਾਲੇ ਕੀਤੇ ਗਏ ਹਨ। ਇਸ ਸਬੰਧੀ ਜਾਣਕਾਰੀ ਦੇਦਿੰਆਂ ਸ. ਗੁਲਜ਼ਾਰ ਸਿੰਘ ਰਣੀਕੇ ਕੈਬਨਿਟ ਮੰਤਰੀ ਪੰਜਾਬ ਨੇ ਦੱਸਿਆ ਕਿ ਅਨੁਸੂਚਿਤ ਜਾਤੀਆਂ ਅਤੇ ਪੱਛੜੀਆਂ ਸ਼੍ਰੇਣੀਆਂ ਦੇ ਸਰਬਪੱਖੀ ਵਿਕਾਸ ਲਈ ਕੰਮ ਕਰ ਰਹੀਆਂ ਗੈਰ-ਸਰਕਾਰੀ ਸਵੈ-ਸੇਵੀ ਸੰਸਥਾਵਾਂ ਜੋ ਵੱਖ ਵੱਖ ਟਰੇਡਾਂ ਵਿਚ ਜਿਵੇਂ ਕਿ ਕੰਪਿਊਟਰ ਸਿਖਲਾਈ, ਕਟਿੰਗ/ਟੇਲਰਿੰਗ, ਕਰਾਫਟ ਸਿਖਲਾਈ ਅਤੇ ਹੋਰ ਵੋਕੈਸ਼ਨਲ ਸਿਖਲਾਈ ਦਿੰਦੀਆਂ ਹਨ ਨੂੰ ਭਾਰਤ ਸਰਕਾਰ ਅਤੇ ਰਾਜ ਸਰਕਾਰ ਵਲੋਂ ਵਿੱਤੀ ਸਹਾਇਤਾ ਪ੍ਰਦਾਨ ਕੀਤੀ ਜਾਂਦੀ ਹੈ। ਕੈਬਨਿਟ ਵਜ਼ੀਰ ਸ੍ਰੀ ਰਣੀਕੇ ਨੇ ਕਿਹਾ ਕਿ ਸ. ਪਰਕਾਸ ਸਿੰਘ ਬਾਦਲ ਮੁੱਖ ਮੰਤਰੀ ਪੰਜਾਬ ਦੀ ਅਗਵਾਈ ਵਿਚ ਰਾਜ ਸਰਕਾਰ ਵਲੋਂ ਪਿੰਡਾਂ ਦੀਆਂ ਲੜਕੀਆਂ ਨੂੰ ਸਿਖਲਾਈ ਕਢਾਈ ਦਾ ਕੰਮ ਸਿਖਾਉਣ ਲਈ ਰਾਜ ਦੇ ਵੱਖ-ਵੱਖ ਪਿੰਡਾਂ ਵਿਚ ਸਮਾਜ ਕਲਿਆਣ ਕੇਂਦਰ ਚਲਾਏ ਜਾ ਰਹੇ ਹਨ। ਉਨਾਂ ਦੱਸਿਆ ਕਿ ਸਿਖਲਾਈ ਦਾ ਸਮਾਂ ਇਕ ਸਾਲ ਹੁੰਦਾ ਹੈ। ਸਿਖਲਾਈ ਉਪਰੰਤ ਟੈਸਟ ਪਾਸ ਕਰਨ ਵਾਲੀਆਂ ਪ੍ਰਤੀ ਕੇਂਦਰ 20 ਅਨੁਸੂਚਿਤ ਜਾਤੀ ਬੀ.ਪੀ.ਐਲ.ਪਰਿਵਾਰਾਂ ਨਾਲ ਸਬੰਧਿਤ ਸਿਖਿਆਰਥਣਾਂ ਨੂੰ 500 ਰੁਪਏ ਪ੍ਰਤੀ ਮਹੀਨਾ ਵਜ਼ੀਫਾ ਦੇਣ ਦਾ ਉਪੰਬੰਧ ਹੈ। ਦਾਖਲੇ ਲਈ ਗਰੀਬੀ ਦੀ ਰੇਖਾ ਤੋਂ ਹੇਠਾਂ ਰਹਿ ਰਹੀਆਂ ਅਨੁਸੂਚਿਤ ਜਾਤੀ ਦੀਆਂ ਲੜਕੀਆਂ ਨੂੰ ਪਹਿਲ ਦਿੱਤੀ ਜਾਂਦੀ ਹੈ। ਇਸ ਤੋਂ ਬਾਅਦ ਅਨੁਸੂਚਿਤ ਜਾਤੀ ਦੀਆਂ ਉਨਾਂ ਲੜਕੀਆਂ ਨੂੰ ਦਾਖਲੇ ਲਈ ਵਿਚਾਰਿਆ ਜਾਂਦਾ ਹੈ, ਜਿਨਾਂ ਦੇ ਪਰਿਵਾਰਾਂ ਦੀ ਸਾਲਾਨਾ ਆਮਦਨ ਇਕ ਲੱਖ ਰੁਪਏ ਤੋਂ ਘੱਟ ਹੁੰਦੀ ਹੈ।
ਸ. ਰਣੀਕੇ ਨੇ ਅੱਗੇ ਦੱਸਿਆ ਕਿ ਦੱਸਿਆ ਕਿ ਭਲਾਈ ਵਿਭਾਗ ਪੰਜਾਬ ਵਲੋਂ ਅਨੁਸੂਚਿਤ ਜਾਤੀਆਂ ਦੇ ਸਿਖਿਆਰਥੀਆਂ ਨੂੰ ਵੱਖ-ਵੱਖ ਟਰੇਡਾਂ ਜਿਵੇ ਕਿ ਰੇਡੀਮੇਡ ਗਾਰਮੈਂਟਸ, ਹੱਥਕੱਡੀ ਅਤੇ ਕਾਰਪੈੱਟ ਮੈਕਿੰਗ ਆਦਿ ਦੀ ਸਿਖਾਲਈ ਮੁਹੱਈਆ ਕਰਵਾਈ ਜਾਂਦੀ ਹੈ। ਰਾਜ ਦੇ ਪਿੰਡਾਂ ਵਿਚ ਸਿਖਲਾਈ-ਕਮ-ਪ੍ਰੋਡਕਸ਼ਨ ਕੇਂਦਰ ਚਲਾਏ ਜਾ ਰਹੇ ਹਨ। ਇਸ ਸਕੀਮ ਅਧੀਨ ਪ੍ਰਤੀ ਕੇਂਦਰ ੨੫ ਅਨੁਸੂਚਿਤ ਜਾਤੀ ਬੀ.ਪੀ.ਐਲ ਸਿਖਿਆਰਥੀਆਂ ਨੂੰ ਦਿਨਾਂ ਨੇ ਸਿਖਲਾਈ ਉਪਰੰਤ ਟੈਸਟ ਪਾਸ ਕੀਤਾ ਹੁੰਦਾ ਹੈ ਨੂੰ 500 ਰੁਪਏ ਪ੍ਰਤੀ ਮਹੀਨਾ ਵਜ਼ੀਫਾ ਦਿੱਤਾ ਜਾਂਦਾ ਹੈ। ਦਾਖਲੇ ਲਈ ਗਰੀਬੀ ਦੀ ਰੇਖਾ ਤੋਂ ਹੇਠਾਂ ਰਹਿ ਰਹੇ ਅਨੁਸੂਚਿਤ ਜਾਤੀ ਦੇ ਉਮੀਦਵਾਰਾਂ ਨੂੰ ਪਹਿਲ ਦਿੱਤੀ ਜਾਂਦੀ ਹੈ। ਇਸ ਤੋਂ ਬਾਅਦ ਅਨੁਸੂਚਿਤ ਜਾਤੀ ਦੇ ਉਨਾਂ ਉਮਦੀਵਾਰਾਂ ਨੂੰ ਦਾਖਲੇ ਲਈ ਵਿਚਾਰਿਆਂ ਜਾਂਦਾ ਹੈ, ਜਿਨਾਂ ਦੇ ਪਰਿਵਾਰਾਂ ਦੀ ਸਾਲਾਨਾ ਆਮਦਨ ਇੱਕ ਲੱਖ ਰੁਪਏ ਤੋਂ ਘੱਟ ਹੁੰਦੀ ਹੈ।
Check Also
ਵਿਦਿਆਰਥੀਆਂ ਵਲੋਂ ਬਣਾਈਆਂ ਕਲਾਕ੍ਰਿਤਾਂ ਦੀ ਪ੍ਰਦਰਸ਼ਨੀ ਲਗਾਈ ਗਈ
ਸੰਗਰੂਰ, 29 ਅਕਤੂਬਰ (ਜਗਸੀਰ ਲੌਂਗੋਵਾਲ) – ਪੰਜਾਬ ਸਰਕਾਰ ਵਲੋਂ ਸਕੂਲਾਂ ਵਿੱਚ ਚਲਾਏ ਜਾ ਰਹੇ ਬਿਜ਼ਨਸ …