ਭੀਖੀ, 13 ਅਗਸਤ (ਪੰਜਾਬ ਪੋਸਟ- ਕਮਲ ਜਿੰਦਲ) – ਪਿੰਡ ਸਮਾਉਂ ਦੇ ਬਾਬਾ ਸ੍ਰੀ ਚੰਦ ਜੀ ਕਲਚਰ ਐਂਡ ਸ਼ੋਸ਼ਲ ਵੈਲਫੇਅਰ ਟਰੱਸਟ ਵੱਲੋਂ 15 ਦਿਨ ਚੱਲੇ ਤੀਆਂ ਦੇ ਮੇਲੇ ਦੇ ਆਖਰੀ ਦਿਨ ਬੱਲ੍ਹੋਂ ਪਾ ਕੇ ਤੀਆਂ ਦੀ ਸਮਾਪਤੀ ਕੀਤੀ ਗਈ।ਜਿਸ ਵਿੱਚ ਮੁੱਖ ਮਹਿਮਾਨ ਵਜੋ ਗਿੱਧਿਆਂ ਦੀ ਬੇਬੇ ਬੋਹੜ ਤੇ ਫਿਲਮੀ ਅਦਾਕਾਰਾਂ ਡਾ. ਪ੍ਰਭਸ਼ਰਨ ਕੌਰ ਸਿੱਧੂ ਨੇ ਸ਼ਿਰਕਤ ਕੀਤੀ। ਡਾ. ਸਿੱਧੂ ਨੇ ਕਿਹਾ ਕਿ ਮੈਨੂੰ ਬਹੁਤ ਜਿਆਦਾ ਖੁਸ਼ੀ ਮਹਿਸੂਸ ਹੋ ਰਹੀ ਹੈ।ਇਸ ਪਿੰਡ ਪੰਜਾਬੀ ਵਿਰਸੇ ਨੂੰ ਇੰਨਾ ਸੰਭਾਲ ਕੇ ਰੱਖਿਆ ਹੋਇਆ ਹੈ।ਮੇਲੇ ਵਿੱਚ ਇੰਨੀ ਵੱਡੀ ਗਿਣਤੀ ਵਿੱਚ ਲਗਾਤਾਰ 15 ਦਿਨ ਤੀਆਂ ਲੱਗਣੀਆਂ ਅਤੇ ਅਖੀਰ ਵਿੱਚ ਜੋ ਬੱਲੋ੍ਹਂ ਪੈਣ ਸਮੇਂ ਕੁੜੀਆਂ ਤੇ ਬਜੁਰਗ ਔਰਤਾਂ ਦਾ ਜੋਸ਼ ਦੇਖ ਕੇ ਕਿਹਾ ਜਾ ਸਕਦਾ ਹੈ ਕਿ ਰਵਾਇਤੀ ਤੀਆਂ ਮਨਾਉਣ ਨਾਲ ਵਿਰਸੇ ਨੂੰ ਬਚਾਉਣ ਦਾ ਸਾਰਥਿਕ ਯਤਨ ਹੈ।ਫਿਰੋਜਪੁਰ ਤੋਂ ਵਿਸ਼ੇਸ ਤੌਰ `ਤੇ ਆਏ ਮੈਡਮ ਬਲਜਿੰਦਰ ਕੌਰ ਨੇ ਇਸ ਰਵਾਇਤੀ ਮੇਲੇ ਦੀ ਸਲਾਘਾ ਕੀਤੀ।ਪੰਜਾਬ ਦੀਆਂ ਗਿੱਧੇ ਦੀਆਂ ਰਾਣੀਆਂ ਨੇ ਖੂਬ ਰੌਣਕ ਲਗਾਈ।
ਖਾਸ਼ ਗੱਲ ਇਹ ਰਹੀ ਕਿ ਦਿਨ ਚੜਦੇ ਹੀ ਵੱਡੀ ਗਿਣਤੀ ਵਿੱਚ ਕੁੜੀਆਂ ਦਾ ਹੜ੍ਹ ਆ ਗਿਆ। ਅੰਬਰੀ ਪੀਘਾਂ ਝੂਟੀਆਂ ਗਈਆ।ਜੰਮ ਕੇ ਗਿੱਧੇ ਵਿੱਚ ਧਮਾਲ ਪਾਈ ਨਾਲ ਹੀ ਮਲਵਈ ਗਿੱਧੇ ਦੇ ਕਲਾਕਾਰਾਂ ਨੇ ਇਸ ਮੇਲੇ ਨੂੰ ਸਿਖਰਾਂ ਤੇ ਪਹੁੰਚਾ ਦਿੱਤਾ।ਸੋਹਣਾ ਅਨਮੋਲ, ਬਿੰਦੀ ਕੋਠਾਗੁਰੂ ਕਾ, ਜਿੰਦੂ ਸਲੇਮਪੁਰੀਆਂ ਮਲਵਈ ਗਿੱਧੇ ਦੇ ਗਰੁੱਪ ਕੇ ਖੂਬ ਰੌਣਕ ਲਾਈ।ਬੁਲੰਦ ਆਵਾਜ ਦੀ ਮਾਲਕ ਬਲਜੀਤ ਕੌਰ ਨੇ ਲੋਕ ਗੀਤ ਗਾ ਕੇ ਆਪਣੀ ਗਾਇਕੀ ਦਾ ਖੂਬ ਰੰਗ ਬੰਨਿਆ।ਬੱਲੋ੍ਹਂ ਦੀ ਰਸਮ ਸਮੇਂ ਸਾਰਾ ਪਿੰਡ ਰਵਾਇਤੀ ਰੰਗ ਵਿੱਚ ਰੰਗਿਆ ਗਿਆ।ਸਾਰੇ ਪਿੰਡ ਦੀ ਸੱਥਾਂ ਵਿੱਚ ਗੁਜਰਦਾ ਹੋਇਆ ਕੁੜੀਆਂ ਦਾ ਕਾਫਲਾ ਅਖੀਰ ਤੀਆਂ ਬਰੌਟੇ ਹੇਠ ਆ ਕੇ ਸਮਾਪਤ ਹੋਇਆ।ਪਿੰਡ ਦੇ ਸਾਬਕਾ ਸਰਪੰਚ ਧੰਨਾ ਸਿੰਘ ਵੱਲੋਂ ਲੰਡੂ ਵੰਡੇ ਗਏ ਤੇ ਕੂੜੀਆਂ ਨੂੰ ਮੁਬਾਰਕਾਂ ਦਿੱਤੀਆਂ।ਆਖਰ ਵਿੱਚ ਟਰੱਸਟ ਦੇ ਮੁਖੀ ਪਾਲ ਸਿੰਘ ਸਮਾਉਂ ਨੇ ਸਭ ਦਾ ਧੰਨਵਾਦ ਕੀਤਾ।
ਇਸ ਮੌਕੇ ਮਲਕੀਤ ਸਿੰਘ ਸਮਾਉਂ, ਪਿ੍ਰੰਸੀਪਲ ਜਸਪਾਲ ਸਿੰਘ, ਜਗਮੇਲ ਸਿੰਘ, ਬੱਬੂ ਸਿੰਘ ਸਮਾਉਂ, ਕੁਲਦੀਪ ਸਿੰਘ, ਸੋਹਣਾ ਸਿੰਘ, ਗੇਜਾ ਸਿੰਘ, ਗੁਰਦੀਪ ਸਿੰਘ ਭੀਖੀ, ਲਵਦੀਪ ਕੌਰ ਬਰਾੜ, ਜਸਪ੍ਰੀਤ ਕੌਰ ਮਾਖਾ, ਕਮਲਜੀਤ ਕੌਰ ਟਾਂਡੀਆਂ, ਗੁਰਪ੍ਰੀਤ ਕੌਰ ਬੁਰਜ ਢਿੱਲਵਾਂ, ਕਿਰਨਜੀਤ ਕੌਰ, ਰਾਏਪੁਰ, ਗੁਰਦੀਪ ਕੌਰ ਆਦਿ ਹਾਜਰ ਸਨ।
Check Also
ਉਦਯੋਗਪਤੀਆਂ ਦੇ ਬਕਾਇਆ ਕੇਸਾਂ ਨੂੰ ਸਮਬੱਧ ਤਰੀਕੇ ਨਾਲ ਕੀਤਾ ਜਾਵੇਗਾ ਹੱਲ – ਖਰਬੰਦਾ
ਅੰਮ੍ਰਿਤਸਰ, 20 ਨਵੰਬਰ (ਸੁਖਬੀਰ ਸਿੰਘ) – ਪੰਜਾਬ ਸਰਕਾਰ ਉਦਯੋਗਪਤੀਆਂ ਦੀਆਂ ਮੁਸ਼ਕਲਾਂ ਦਾ ਹੱਲ ਕਰਨ ਲਈ …