ਭੀਖੀ, 13 ਅਗਸਤ (ਪੰਜਾਬ ਪੋਸਟ- ਕਮਲ ਜਿੰਦਲ) – ਡਿਪਟੀ ਕਮਿਸ਼ਨਰ ਅਪਨੀਤ ਰਿਆਤ ਵੱਲੋਂ ਆਰੰਭੀ 10 ਦਿਨਾਂ ਆਵਾਰਾ ਪਸ਼ੂਆਂ ਨੂੰ ਸੜਕਾਂ ਤੋਂ ਹਟਾ ਕੇ ਗਊਸ਼ਾਲਾਵਾਂ ਵਿੱਚ ਭੇਜਣ ਦੀ ਮੁਹਿੰਮ ਤਹਿਤ ਪਹਿਲੇ 2 ਦਿਨਾਂ ਵਿੱਚ ਹੀ 339 ਪਸ਼ੂਆਂ ਨੂੰ ਫੜ ਲਿਆ ਗਿਆ ਹੈ।
ਇਸ ਸਬੰਧੀ ਕੱਲ ਦੇਰ ਰਾਤ ਤੱਕ ਡਿਪਟੀ ਕਮਿਸ਼ਨਰ ਨੇ ਖੁਦ ਸ਼ਹਿਰ ਦੇ ਬਾਰ੍ਹਾਂ ਹੱਟਾਂ ਚੌਂਕ ਜਾ ਕੇ ਇਸ ਮੁਹਿੰਮ ਦਾ ਜਾਇਜ਼ਾ ਲਿਆ ਅਤੇ ਪਸ਼ੂਆਂ ਦੀ ਹੋ ਰਹੀ ਫੜੋ ਫੜਾਈ ਲਈ ਵੀ ਗਊ ਸੇਵਕਾਂ, ਸਮਾਜ ਸੇਵੀਆਂ ਅਤੇ ਆਮ ਨਾਗਰਿਕਾਂ ਨੂੰ ਜਿਥੇ ਹੱਲਾ ਸ਼ੇਰੀ ਦਿੱਤੀ ਉਥੇ ਉਨ੍ਹਾਂ ਦਾ ਬਹੁਤ ਧੰਨਵਾਦ ਦਿੱਤਾ।
ਇਸ ਸਬੰਧੀ ਸਾਬਕਾ ਪ੍ਰਧਾਨ ਗਉਸ਼ਾਲਾ ਕਮੇਟੀ ਮਾਨਸਾ ਸ਼੍ਰੀ ਅਸ਼ੋਕ ਕੁਮਾਰ ਜਿੰਦਲ ਨੇ ਦੱਸਿਆ ਕਿ ਮਾਨਸਾ-ਸਿਰਸਾ ਰੋਡ `ਤੇ ਨੰਦੀਸ਼ਾਲਾ ਮਾਨਸਾ ਵਿਖੇ 200, ਗਊਸ਼ਾਲਾ ਰਮਦਿੱਤੇਵਾਲਾ ਵਿਖੇ 45 ਅਤੇ ਗਊਸ਼ਾਲਾ ਮਾਨਸਾ ਵਿਖੇ 69 ਆਵਾਰਾ ਪਸ਼ੂਆਂ ਨੂੰ ਗਊਸ਼ਾਲਾਵਾਂ ਵਿੱਚ ਭੇਜਿਆ ਗਿਆ ਹੈ।
ਉਨ੍ਹਾਂ ਦੱਸਿਆ ਕਿ ਤਕਰੀਬਨ 200 ਪਸ਼ੂਆਂ ਦਾ ਇਹ ਬੱਗ ਸਾਰੀ ਸਿਰਸਾ ਰੋਡ ਤੋਂ ਤਕਰੀਬਨ 100 ਗਊ ਸੇਵਕਾਂ ਅਤੇ ਨਗਰ ਵਾਸੀਆਂ ਵਲੋਂ ਹੱਕ ਕੇ ਕੱਲ ਦੇਰ ਰਾਤ ਨੰਦੀਸ਼ਾਲਾ ਮਾਨਸਾ ਵਿਖੇ ਭੇਜਿਆ ਗਿਆ।ਇਸ ਤੋਂ ਇਲਾਵਾ 45 ਪਸ਼ੂਆਂ ਨੂੰ ਰਮਦਿੱਤਾ ਵਾਲਾ ਚੌਂਕ, ਰੇਲਵੇ ਫਾਟਕ ਅਤੇ ਭਾਗੀਰਥ ਕਲੋਨੀ ਤੋਂ ਫੜਿਆ ਗਿਆ ਹੈ।ਇਸੇ ਤਰ੍ਹਾਂ 69 ਪਸ਼ੂਆਂ ਨੂੰ ਵਾਟਰ ਵਰਕਸ ਅਤੇ ਪੁਰਾਣੀ ਮੰਡੀ ਦੇ ਨੇੜਿਓਂ ਫੜਿਆ ਗਿਆ ਹੈ।
ਇਸ ਬਾਰੇ ਹੋਰ ਵਧੇਰੇ ਜਾਣਕਾਰੀ ਦਿੰਦਿਆਂ ਗਊਸੇਵਕ ਪਵਨ ਕੁਮਾਰ ਅਤੇ ਸੰਜੀਵ ਪਿੰਕਾ ਨੇ ਦੱਸਿਆ ਕਿ ਆਵਾਰਾ ਪਸ਼ੂਆਂ ਨੂੰ ਫੜ ਕੇ ਗਉਸ਼ਾਲਾ ਭੇਜਣ ਦੀ ਇਸ 10 ਰੋਜ਼ਾ ਮੁਹਿੰਮ ਤਹਿਤ ਸ਼ਹਿਰ ਮਾਨਸਾ ਵਿਚੋਂ 25 ਪਸ਼ੂਆਂ ਨੂੰ ਫੜ ਕੇ ਕੈਟਲ ਪੋਂਡ ਖੋਖਰ ਕਲਾਂ ਵਿਖੇ ਛੱਡਿਆ ਗਿਆ ਹੈ।ਉਨ੍ਹਾਂ ਦੱਸਿਆ ਕਿ ਇਸ ਮੁਹਿੰਮ ਨੂੰ ਸਫਲਤਾ ਪੂਰਵਕ ਨੇਪਰੇ ਚਾੜ੍ਹਨ ਲਈ ਗਊ ਸੇਵਕ ਤੜਕਸਾਰ 4 ਵਜੇ ਪਹੁੰਚ ਜਾਂਦੇ ਹਨ ਅਤੇ ਆਵਾਰਾ ਪਸ਼ੂਆਂ ਨੂੰ ਫੜਨ ਲਈ ਰਾਤ ਦੇ 10-11 ਵਜੇ ਵੀ ਡਿਊਟੀ ਕੀਤੀ ਜਾਂਦੀ ਹੈ।
ਇਸ 10 ਰੋਜ਼ਾ ਮੁਹਿੰਮ ਵਿਚ ਅਸ਼ਵਨੀ ਕੁਮਾਰ, ਪ੍ਰਵੀਨ ਸ਼ਰਮਾ ਟੋਨੀ, ਪਵਨ ਕੁਮਾਰ ਕੋਟਲੀ, ਸੁਨੀਲ ਗੋਇਲ, ਰਾਜੇਸ਼ ਕੁਮਾਰ, ਮਹਾਬੀਰ, ਜੈਪਾਲ, ਜਗਜੀਤ ਵਾਲੀਆ, ਬਿੰਦਰ ਪਾਲ, ਵਿਨੋਦ ਭੰਮਾ, ਬਲਜੀਤ ਕੜਵਲ, ਸੁਰਿੰਦਰ ਪਿੰਟਾ, ਮੁਕੇਸ਼ ਕੁਮਾਰ, ਟਿੰਕੂ ਤੋਂ ਇਲਾਵਾ ਹੋਰ ਵੀ ਗਊ ਸੇਵਕ ਇਸ ਕੰਮ ਵਿੱਚ ਆਪਣਾ ਪੂਰਨ ਸਹਿਯੋਗ ਦੇ ਰਹੇ ਹਨ।
Check Also
ਹਾਫ ਮੈਰਾਥਨ ਸਮੇਂ 24 ਨਵੰਬਰ ਨੂੰ ਸਵੇਰ ਤੋਂ ਦੁਪਹਿਰ ਤੱਕ ਬੰਦ ਰਹੇਗੀ ਅਟਾਰੀ-ਅੰਮ੍ਰਿਤਸਰ ਸੜਕ – ਸਹਾਇਕ ਕਮਿਸ਼ਨਰ
ਅੰਮ੍ਰਿਤਸਰ, 21 ਨਵੰਬਰ (ਸੁਖਬੀਰ ਸਿੰਘ) – ਭਾਰਤੀ ਫੌਜ ਜਿਲ੍ਹਾ ਪ੍ਰਸਾਸ਼ਨ ਅੰਮ੍ਰਿਤਸਰ ਦੇ ਸਹਿਯੋਗ ਨਾਲ 24 …