ਜਲਿਆਂਵਾਲਾ ਬਾਗ ਦਾ ਦੁਖਾਂਤ ਸੁਣ ਕੇ ਹੋਏ ਭਾਵੁਕ
ਅੰਮ੍ਰਿਤਸਰ, 13 ਅਗਸਤ (ਪੰਜਾਬ ਪੋਸਟ- ਸੁਖਬੀਰ ਸਿੰਘ) – ਪੰਜਾਬ ਸਰਕਾਰ ਵੱਲੋਂ ਪ੍ਰਵਾਸੀ ਪੰਜਾਬੀ ਬੱਚਿਆਂ ਨੂੰ ਆਪਣੇ ਮਾਣਮੱਤੇ ਵਿਰਸੇ ਨਾਲ ਜੋੜਨ ਲਈ ਸ਼ੁਰੂ ਕੀਤੇ ਉਦਮ ‘ਆਪਣੀਆਂ ਜੜ੍ਹਾਂ ਨਾਲ ਜੁੜੋ’ ਪ੍ਰੋਗਰਾਮ ਤਹਿਤ ਇੰਗਲੈਂਡ ਤੋਂ ਆਏ 18 ਬੱਚਿਆਂ ਨੇ ਬੀਤੀ ਦੇਰ ਸ਼ਾਮ ਸ੍ਰੀ ਦਰਬਾਰ ਸਾਹਿਬ ਦੇ ਦਰਸ਼ਨ ਕੀਤੇ।ਇਸ ਤੋਂ ਪਹਿਲਾਂ ਉਹ ਅਟਾਰੀ ਸਰਹੱਦ ’ਤੇ ਰੀਟਰੀਟ ਵਿਚ ਸ਼ਾਮਿਲ ਹੋਏ।
ਕੁਆਰਡੀਨੇਟਰ ਵਰਿੰਦਰ ਸਿੰਘ ਖਹਿਰਾ ਨੇ ਦੱਸਿਆ ਕਿ ਬੱਚੇ ਸ੍ਰੀ ਦਰਬਾਰ ਸਾਹਿਬ ਦੇ ਦਰਸ਼ਨ ਕਰਕੇ ਬੇਹੱਦ ਪ੍ਰੰਸਨ ਹੋਏ ਅਤੇ ਆਪਣਾ ਅਮੀਰ ਅਧਿਆਤਮਕ ਵਿਰਸਾ ਵੇਖ ਕੇ ਗਦਗਦ ਹੋ ਉਠੇ। ਉਨਾਂ ਸ੍ਰੀ ਦਰਬਾਰ ਸਾਹਿਬ ਦੀ ਮਰਯਾਦਾ ਬਾਰੇ ਵਿਸਥਾਰ ਵਿਚ ਜਾਣਕਾਰੀ ਹਾਸਲ ਕੀਤੀ ਅਤੇ ਇਤਹਾਸ ਬਾਰੇ ਜਾਣਕਾਰੀ ਪ੍ਰਾਪਤ ਕੀਤੀ।ਸ੍ਰੀ ਦਰਬਾਰ ਸਾਹਿਬ ਵਿਖੇ ਬੱਚਿਆਂ ਨੇ ਕੀਰਤਨ ਦਾ ਅਨੰਦ ਮਾਣਿਆ ਅਤੇ ਲੰਗਰ ਛਕਿਆ।ਬੱਚੇ ਸ੍ਰੀ ਦਰਬਾਰ ਸਾਹਿਬ ਦੀ ਰੂਹਾਨੀ ਸੁੰਦਰਤਾ ਵੇਖ ਕੇ ਖੁਸ਼ ਹੋਏ ਅਤੇ ਉਨਾਂ ਇਥੇ ਚੰਗੀਆਂ ਤਸਵੀਰਾਂ ਖਿੱਚੀਆਂ।ਇਸ ਤੋਂ ਪਹਿਲਾਂ ਬੱਚੇ ਅਟਾਰੀ ਸਰਹੱਦ ’ਤੇ ਭਾਰਤ ਤੇ ਪਾਕਿਸਤਾਨ ਦੇ ਸੁਰੱਖਿਆ ਦਸਤਿਆਂ ਵੱਲੋਂ ਰਾਸ਼ਟਰੀ ਝੰਡੇ ਉਤਾਰਨ ਲਈ ਕੀਤੇ ਜਾਂਦੇ ਸਮਾਗਮ ਵਿਚ ਪੁੱਜੇ ਅਤੇ ਦੋਵਾਂ ਦੇਸ਼ਾਂ ਵਿਚਾਲੇ ਭਾਈਚਾਰਕ ਤੌਰ ’ਤੇ ਹੁੰਦੀ ਇਸ ਰਸਮ ਦਾ ਅਨੰਦ ਲਿਆ।
ਅੱਜ ਸਵੇਰੇ ਬੱਚੇ ਸ੍ਰੀ ਰਾਮਤੀਰਥ ਵਿਖੇ ਦਰਸ਼ਨ ਕਰਨ ਲਈ ਗਏ ਅਤੇ ਬਾਅਦ ਦੁਪਿਹਰ ਜਲਿਆਂਵਾਲਾ ਬਾਗ ਵੇਖਣ ਆਏ।ਜਲਿਆਂਵਾਲਾ ਬਾਗ ਦਾ ਦੁਖਾਂਤ ਸੁਣ ਕੇ ਬੱਚੇ ਬੜੇ ਭਾਵੁਕ ਹੋਏ।ਫਰੰਗੀਆਂ ਵੱਲੋੋਂ ਭਾਰਤੀਆਂ ਨਾਲ ਕੀਤੇ ਗਏ ਇਸ ਦੁਖਾਂਤਕ ਵਰਤਾਰੇ ਦੇ ਭਾਵ ਬੱਚਿਆਂ ਦੇ ਚਿਹਿਰਆਂ ਤੋਂ ਸਾਫ ਝਲਕ ਰਹੇ ਸਨ।ਇਸ ਦੌਰਾਨ ਬੱਚਿਆਂ ਨੇ ਹਾਲ ਗੇਟ ਤੋਂ ਸ਼ਾਪਿੰਗ ਵੀ ਕੀਤੀ ਅਤੇ ਪੰਜਾਬੀ ਸਭਿਆਚਾਰ ਦੀਆਂ ਬਾਤਾਂ ਪਾਉਂਦੇ ਤੋਹਫੇ ਵੀ ਆਪਣੇ ਸਾਥੀਆਂ ਲਈ ਖਰੀਦੇ।ਇਸ ਮਗਰੋਂ ਬੱਚੇ ਸ਼ਾਮ ਨੂੰ ਪੰਜਾਬ ਦੇ ਪਿੰਡਾਂ ਦਾ ਨਜ਼ਾਰਾ ਲੈਣ ਲਈ ਸਾਡਾ ਪਿੰਡ ਗਏ ਅਤੇ ਉਥੇ ਪੁਰਤਾਨ ਪੰਜਾਬ ਦਾ ਅਨੰਦ ਮਾਣਿਆ।
ਇਸ ਮੌਕੇ ਗੱਲਬਾਤ ਕਰਦੇ ਬੱਚਿਆਂ ਨੇ ਪੰਜਾਬ ਸਰਕਾਰ ਵੱਲੋਂ ਪ੍ਰਵਾਸੀ ਬੱਚਿਆਂ ਨੂੰ ਪੰਜਾਬੀਅਤ ਨਾਲ ਜੋੜਣਾ ਹੈ ਅਤੇ ਉਨ੍ਹਾਂ ਨੂੰ ਆਪਣੇ ਅਮੀਰ ਸਭਿਆਚਾਰ ਨਾਲ ਜੋੜਨ ਲਈ ਕੀਤੇ ਗਏ।ਇਸ ਉਪਰਾਲੇ ਦੀ ਰੱਜਵੀਂ ਸ਼ਲਾਘਾ ਕੀਤੀ ਅਤੇ ਕਿਹਾ ਕਿ ਉਹ ਹੁਣ ਲਗਾਤਾਰ ਆਪਣੇ ਪੁਰਖਿਆਂ ਦੇ ਦੇਸ਼ ਆਉਂਦੇ ਰਹਿਣਗੇ।ਉਨਾਂ ਕਿਹਾ ਕਿ ਉਹ ਆਪਣੇ ਇਸ ਅਮੀਰ ਵਿਰਸੇ ਅਤੇ ਸਭਿਆਚਾਰ ਬਾਰੇ ਦੂਸਰੇ ਬੱਚਿਆਂ ਨੂੰ ਵੀ ਜਾਣੂ ਕਰਵਾਉਣਗੇ।
ਇਸ ਮੌਕੇ ਉਨ੍ਹਾਂ ਦੇ ਨਾਲ ਆਏ ਗੁਰਸ਼ਰਨ ਸਿੰਘ ਸੈਰ ਸਪਾਟਾ ਅਫਸਰ ਨੇ ਦੱਸਿਆ ਕਿ ਇੰਗਲੈਡ ਤੋਂ ਆਏ ਇਸ ਵਫਦ ਵਿੱਚ ਵਰਿੰਦਰ ਸਿੰਘ ਖੇੜਾ, ਸੁਰਿੰਦਰ ਕੌਰ ਖੇੜਾ, ਕਰਨ ਖੇੜਾ, ਹਰਲੀਨ ਖੇੜਾ, ਸੇਰੇਨਾ ਜੱਸਲ, ਲੀਹ ਜੱਸਲ, ਜੋਸਨ ਦੁਸਾਂਝ, ਗੁਰਜੀਤ ਸਿੰਘ, ਸਿਮਰਨ ਲਾਲ, ਕਾਜਲ ਸਿੰਘ, ਹੈਰੀ ਸਿੰਘ ਸੇਖੜੀ, ਹੁਨਰਦੀਪ ਸਿੰਘ ਸਿੱਧੂ, ਸਰਗਰਮ ਛਾਬੜਾ, ਤਰੁਨ ਪਵਾਰ, ਜਸਕਰਨ ਰਤਨ ਨੂੰ ਅੰਮਿ੍ਰਤਸਰ ਪਹੁੰਚ ਕੇ ਪੰਜਾਬ ਦੇ ਸਹੀ ਦਰਸ਼ਨ ਹੋਏ ਹਨ ਅਤੇ ਉਹ ਗੁਰੂ ਨਗਰੀ ਤੋਂ ਮਿਲੇ ਪਿਆਰ ਤੋਂ ਬੇਹੱਦ ਉਤਸ਼ਾਹਿਤ ਹਨ।
Check Also
ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ
ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …