ਸਮਰਾਲਾ, 17 ਅਗਸਤ (ਪੰਜਾਬ ਪੋਸਟ- ਕੰਗ) – ਐਸ.ਡੀ.ਐਮ ਸਮਰਾਲਾ ਗੀਤਿਕਾ ਸਿੰਘ ਵੱਲੋਂ ਤਹਿਸੀਲ ਪੱਧਰੀ ਆਜ਼ਾਦੀ ਦਿਵਸ ਸਮਾਗਮ ਦੌਰਾਨ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਸਮਰਾਲਾ ਵਿਖੇ ਲੈਕਚਰਾਰ ਹਿਸਾਬ ਵਜੋਂ ਸੇਵਾਵਾਂ ਨਿਭਾਅ ਰਹੇ ਲੈਫ਼ਟੀਨੈਂਟ ਜਤਿੰਦਰ ਕੁਮਾਰ ਐਨ.ਸੀ.ਸੀ ਅਫ਼ਸਰ (ਸੀਨੀਅਰ ਡਿਵੀਜ਼ਨ) ਨੂੰ ਸਨਮਾਨਿਤ ਕੀਤਾ ਗਿਆ।ਸਕੂਲ ਪਿ੍ਰੰਸੀਪਲ ਦਵਿੰਦਰ ਸਿੰਘ ਨੇ ਦੱਸਿਆ ਕਿ ਇਹ ਸਨਮਾਨ ਲੈਫ਼: ਜਤਿੰਦਰ ਕੁਮਾਰ ਵੱਲੋਂ ਕੈਡਿਟਾਂ ਦੀਆਂ ਕੌਮੀ ਪੱਧਰ ਤੇ ਅਹਿਮ ਪ੍ਰਾਪਤੀਆਂ ਅਤੇ ਕੌਮੀ ਸਮਾਗਮਾਂ ਦੌਰਾਨ ਕੈਡਿਟਾਂ ਦੀ ਵਧੀਆ ਕਾਰਗੁਜ਼ਾਰੀ ਅਤੇ ਇਲਾਕੇ ਲਈ ਐਨ.ਸੀ.ਸੀ ਖੇਤਰ ਵਿੱਚ ਪਾਏ ਵੱਡਮੁੱਲੇ ਯੋਗਦਾਨ ਬਦਲੇ ਕੀਤਾ ਗਿਆ ਹੈ।ਇਸ ਮੌਕੇ ਐਸ.ਡੀ.ਐਮ ਸਮਰਾਲਾ ਵੱਲੋਂ ਲੈਫ਼: ਜਤਿੰਦਰ ਕੁਮਾਰ ਨੂੰ ਸਰਟੀਫ਼ਿਕੇਟ, ਸਨਮਾਨ ਚਿੰਨ੍ਹ ਵਜੋਂ ਟਰਾਫ਼ੀ ਅਤੇ ਲੱਡੂਆਂ ਨਾਲ ਸਨਮਾਨਿਤ ਕੀਤਾ ਗਿਆ।ਇਸ ਸਨਮਾਨ ਲਈ ਇਲਾਕੇ ਦੇ ਪ੍ਰਿੰਸੀਪਲਾਂ, ਸਕੂਲ ਸਟਾਫ਼ ਅਤੇ ਸਕੂਲ ਮੈਨੇਜਮੈਂਟ ਕਮੇਟੀ ਵੱਲੋਂ ਲੈਫ਼: ਜਤਿੰਦਰ ਕੁਮਾਰ ਨੂੰ ਮੁਬਾਰਕਾਂ ਦਿੱਤੀਆਂ ਗਈਆਂ।
Check Also
ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ
ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …