ਅੰਮ੍ਰਿਤਸਰ, 18 ਅਗਸਤ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) – 72ਵੇਂ ਸੁਤੰਤਰਤਾ ਦਿਵਸ ਦੇ ਸ਼ੁੱਭ ਅਵਸਰ ਤੇ ਸਥਾਨਕ ਗੁਰੂ ਨਾਨਕ ਸਟੇਡੀਅਮ ਵਿਖੇ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਸ਼ਿਵਾਲਾ ਭਾਈਆਂ ਦੀ ਅਧਿਆਪਿਕਾ ਰਵਿੰਦਰ ਕੌਰ ਨੂੰ ਵਿੱਦਿਅਕ ਖੇਤਰ ਤੋਂ ਇਲਾਵਾ ਕਲਾ, ਵਿਰਸਾ ਤੇ ਵਿਰਾਸਤ ਦੇ ਪ੍ਰਚਾਰ ਤੇ ਪ੍ਰਸਾਰ ਦੇ ਵਿੱਚ ਪਾਏ ਗਏ ਵੱਡਮੁੱਲੇ ਯੋਗਦਾਨ ਬਦਲੇ ਵਿਸ਼ੇਸ਼ ਤੌਰ `ਤੇ ਖਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ।ਬਾਦਲ ਨੇ ਅਧਿਆਪਿਕਾ ਰਵਿੰਦਰ ਕੌਰ ਦੀਆਂ ਵਿਭਾਗ ਤੇ ਸਰਕਾਰੀ ਸਮਾਰੋਹਾਂ ਦੇ ਵਿੱਚ ਦਿੱਤੀਆਂ ਗਈਆਂ ਸ਼ਲਾਘਾਯੋਗ ਸੇਵਾਵਾਂ ਦੀ ਬੇਹੱਦ ਪ੍ਰਸ਼ੰਸ਼ਾ ਵੀ ਕਰਦਿਆਂ ਕਿਹਾ ਕਿ ਅਜਿਹੀਆਂ ਸਰਕਾਰੀ ਮਹਿਲਾ ਕਰਮਚਾਰੀਆਂ `ਤੇ ਸਰਕਾਰ ਨੂੰ ਬਹੁਤ ਮਾਣ ਹੈ।
ਦੱਸਣਯੋਗ ਹੈ ਕਿ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਦੀ ਅਧਿਆਪਿਕਾ ਰਵਿੰਦਰ ਕੌਰ ਬੀਤੇ ਲੰਮੇ ਸਮੇਂ ਤੋਂ ਕਲਾ, ਖੇਡਾਂ ਤੇ ਹੋਰ ਸਰਗਰਮੀਆਂ ਨੂੰ ਸਮਾਜਿਕ ਖੇਤਰਾਂ ਦੇ ਵਿੱਚ ਉਤਸ਼ਾਹਿਤ ਕਰਨ ਲਈ ਯਤਨਸ਼ੀਲ ਹੈ। ਜਿਸ ਦੇ ਸਿੱਟੇ ਵੱਜੋਂ ਸਕੂਲ ਦੀਆਂ ਵਿਦਿਆਰਥਣਾ ਨੇ ਜ਼ਿਲ੍ਹਾ ਸੂਬਾ ਤੇ ਕੌਮੀ ਪੱਧਰ ਤੇ ਨਾਮਣਾ ਖੱਟਿਆ ਹੈ।ਪਿਛਲੇ ਲੰਮੇ ਸਮੇਂ ਤੋਂ ਸਰਕਾਰੀ ਜ਼ਿਲ੍ਹਾ ਤੇ ਰਾਜ ਪੱਧਰੀ ਪ੍ਰੋਗਰਾਮਾਂ ਵਿੱਚ ਪੰਜਾਬੀ ਸੱਭਿਆਚਾਰ ਦੇ ਅਨਿਖੜਵੇਂ ਅੰਗ ਗਿੱਧੇ ਦੀ ਪੇਸ਼ਕਾਰੀ ਕਰਵਾਉਣਾ ਵੀ ਉਨ੍ਹਾਂ ਦੇ ਹਿੱਸੇ ਆਇਆ ਹੈ।
ਇਸ ਮੌਕੇ ਡਿਪਟੀ ਕਮਿਸ਼ਨਰ ਕਮਲਦੀਪ ਸਿੰਘ ਸੰਘਾ, ਪੁਲਿਸ ਕਮਿਸ਼ਨਰ ਐਸ.ਐਸ ਸ਼੍ਰੀ ਵਾਸਤਵ, ਜ਼ਿਲ੍ਹਾ ਡੀ.ਈ.ਓ ਸੈਕੰਡਰੀ ਸੁਨੀਤਾ ਕਿਰਨ, ਪ੍ਰਿੰਸੀਪਲ ਜੁਗਿੰਦਰ ਕੌਰ ਸ਼ਿੰਗਾਰੀ ਤੋਂ ਇਲਾਵਾ ਕਈ ਨਾਮਵਰ ਸ਼ਖਸ਼ੀਅਤਾਂ ਮੌਜੂਦ ਸਨ।
Check Also
ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ
ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …