ਅੰਮ੍ਰਿਤਸਰ, 4 ਸਤੰਬਰ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਫ਼ਾਰ ਵੂਮੈਨ ਵਿਖੇ ਸਮੈਸਟਰ-1 ਦੀਆਂ ਵਿਦਿਆਰਥਣਾਂ ਨੂੰ ਜੀ ਆਇਆ ਕਹਿਣ ਅਤੇ ਉਨ੍ਹਾਂ ਦੇ ਹੁਨਰ ਨੂੰ ਪਰਖਦਿਆਂ 3 ਦਿਨਾਂ ਦਾ ਟੈਲੇਂਟ ਹੰਟ ਕਰਵਾਇਆ ਗਿਆ।ਇਸ ਪ੍ਰਤੀਯੋਗਤਾ ਦਾ ਆਗਾਜ਼ ਕਾਰਜਕਾਰੀ ਪ੍ਰਿੰਸੀਪਲ ਡਾ. ਮਨਪ੍ਰੀਤ ਕੌਰ ਨੇ ਸ਼ਮ੍ਹਾ ਰੌਸ਼ਨ ਕਰਕੇ ਕੀਤਾ।
ਕਾਲਜ ਦੇ ਡੀਨ ਤੇ ਸੰਗੀਤ ਵਿਭਾਗ ਦੇ ਮੁੱਖੀ ਡਾ. ਜਤਿੰਦਰ ਕੌਰ ਵੱਲੋਂ ਆਯੋਜਿਤ ਇਸ ਪ੍ਰੋਗਰਾਮ ’ਚ ਵਿਦਿਆਰਥਣਾਂ ਨੇ ਗੀਤ, ਸੰਗੀਤ, ਡਾਂਸ, ਡੀਬੇਟ, ਕਵਿਤਾ ਉਚਾਰਨ, ਗਤਕਾ, ਕੁਇਜ਼, ਰੰਗੋਲੀ, ਫਾਈਨ ਆਰਟਸ, ਪੰਜਾਬੀ ਪਹਿਰਾਵਾ, ਸਕਿੱਟ ਤੇ ਗਿੱਧੇ ਦੇ ਮੁਕਾਬਲਿਆਂ ਰਾਹੀਂ ਆਪਣੇ ਹੁਨਰ ਦੇ ਜੌਹਰ ਦਿਖਾਏ। ਵਿਦਿਆਰਥਣਾਂ ਦੇ ਇਸ ਹੁਨਰ ਅਤੇ ਉਤਸ਼ਾਹ ਨੇ ਸਭ ਨੂੰ ਹੈਰਾਨ ਕਰ ਦਿੱਤਾ ਇਸ ਪ੍ਰੋਗਰਾਮ ਦੌਰਾਨ ਮਿਸਿਜ਼ ਸਤਿੰਦਰ ਪੁਖਰਾਜ, ਡਾ. ਹਰਜੀਤ ਕੌਰ ਅਤੇ ਡਾ. ਹਰਿੰਦਰ ਕੌਰ ਨੇ ਜੱਜਾਂ ਦੀ ਭੂਮਿਕਾ ਬਾਖੂਬੀ ਨਿਭਾਈ।
ਪ੍ਰਿੰ: ਡਾ. ਮਨਪ੍ਰੀਤ ਕੌਰ ਨੇ ਕਾਲਜ ਦੇ ਵਿਹੜੇ ਦੇ ਸੱਜਰੇ ਫੁੱਲਾਂ ਨੂੰ ਸੰਬੋਧਿਤ ਕਰਦਿਆਂ ਉਨ੍ਹਾਂ ਦੇ ਹੁਨਰ ਦੀ ਪ੍ਰਸੰਸਾ ਕੀਤੀ ਤੇ ਵਿਦਿਆਰਥੀਆਂ ਨੂੰ ਪ੍ਰੇਰਿਤ ਕਰਦਿਆ ਕਿਹਾ ਕਿ ਉਹ ਪੜ੍ਹਾਈ ਦੇ ਨਾਲ-ਨਾਲ ਇਸ ਤਰ੍ਹਾਂ ਦੇ ਮੁਕਾਬਲਿਆਂ ’ਚ ਹਿੱਸਾ ਲੈ ਕੇ ਆਪਣੇ ਮਾਤਾ ਪਿਤਾ ਤੇ ਕਾਲਜ ਦਾ ਨਾਂ ਰੌਸ਼ਨ ਕਰਨ।
ਇਸ ਮੌਕੇ ਪ੍ਰਿੰ: ਡਾ. ਮਨਪ੍ਰੀਤ ਕੌਰ ਵੱਲੋਂ ਸਮੂਹ ਮੁਕਾਬਲਿਆਂ ’ਚੋਂ ਪਹਿਲੇ, ਦੂਜੇ ਤੇ ਤੀਜੇ ਸਥਾਨ ’ਤੇ ਰਹਿਣ ਵਾਲੀਆਂ ਵਿਦਿਆਰਥਣਾਂ ਨੂੰ ਸਰਟੀਫਿਕੇਟ ਤੇ ਇਨਾਮ ਤਕਸੀਮ ਕੀਤੇ ਗਏ।ਯੂਨੀਵਰਸਿਟੀ ’ਚੋਂ ਮੈਰਿਟ ਪੁਜੀਸ਼ਨਾਂ ਹਾਸਲ ਕਰਨ ਵਾਲੀਆਂ ਵਿਦਿਆਰਥਣਾਂ ਨੂੰ ਵੀ ਸਨਮਾਨਿਤ ਕੀਤਾ ਗਿਆ।ਜਿਸ ਤੋਂ ਨਵੇਂ ਆਏ ਵਿਦਿਆਰਥੀ ਵੀ ਪ੍ਰੇਰਿਤ ਹੋ ਕੇ ਹਰ ਖੇਤਰ ’ਚ ਮੱਲ੍ਹਾਂ ਮਾਰਨ।ਪ੍ਰੋਗਰਾਮ ’ਚ ਸਿਮਨਪ੍ਰੀਤ ਕੌਰ, ਪ੍ਰਭਲੀਨ ਕੌਰ, ਉਰਵਸੀ, ਮਨਰੂਪ ਕੌਰ, ਕਿਰਨਦੀਪ ਕੌਰ ਅਤੇ ਨਵਨੀਤ ਕੌਰ ਨੂੰ ਕ੍ਰਮਵਾਰ ਹੁਸਨਾਂ ਦੀ ਰਾਣੀ, ਹਿਰਨੀ ਦੀ ਅੱਖ, ਮੋਰਨੀ, ਨਖਰੋ, ਮਜ਼ਾਜਾਂ ਪੱਟੀ ਟਾਇਟਲ ਨਾਲ ਨਿਵਾਜਿਆ ਗਿਆ।ਇਸ ਮੌਕੇ ਵਿਦਿਆਰਥਣਾਂ ਤੋਂ ਇਲਾਵਾ ਸਮੂਹ ਕਾਲਜ ਸਟਾਫ਼ ਹਾਜ਼ਰ ਸੀ।
Check Also
ਹਾਫ ਮੈਰਾਥਨ ਸਮੇਂ 24 ਨਵੰਬਰ ਨੂੰ ਸਵੇਰ ਤੋਂ ਦੁਪਹਿਰ ਤੱਕ ਬੰਦ ਰਹੇਗੀ ਅਟਾਰੀ-ਅੰਮ੍ਰਿਤਸਰ ਸੜਕ – ਸਹਾਇਕ ਕਮਿਸ਼ਨਰ
ਅੰਮ੍ਰਿਤਸਰ, 21 ਨਵੰਬਰ (ਸੁਖਬੀਰ ਸਿੰਘ) – ਭਾਰਤੀ ਫੌਜ ਜਿਲ੍ਹਾ ਪ੍ਰਸਾਸ਼ਨ ਅੰਮ੍ਰਿਤਸਰ ਦੇ ਸਹਿਯੋਗ ਨਾਲ 24 …