Saturday, September 21, 2024

ਜਿਲਾ ਸਿੱਖਿਆ ਅਫਸਰ ਵਲੋਂ ਮਾਲ ਰੋਡ ਸਕੂਲ ਦੀ ਨੈਟਬਾਲ ਇੰਟਰਨੈਸ਼ਨਲ ਖਿਡਾਰਣ ਸਨਮਾਨਿਤ

PPN0809201813ਅੰਮ੍ਰਿਤਸਰ, 8 ਸਤੰਬਰ (ਪੰਜਾਬ ਪੋਸਟ – ਜਗਦੀਪ ਸਿੰਘ ਸੱਗੂ) – ਜ਼ਿਲ੍ਹਾ ਸਿੱਖਿਆ ਅਫਸਰ (ਸੈ:ਸਿ, ਐ:ਸਿ) ਸਲਵਿੰਦਰ ਸਿੰਘ ਦੀ ਰਹਿਨੁਮਾਈ ਅਤੇ ਪ੍ਰਿੰਸੀਪਲ ਸ੍ਰੀਮਤੀ ਮਨਦੀਪ ਕੌਰ ਦੀ ਅਗਵਾਈ ਅਤੇ ਕੋਚ ਅਮਰਜੀਤ ਸਿੰਘ ਕਾਹਲੋਂ, ਰਵਿੰਦਰ ਸਿੰਘ ਢਿੱਲੋਂ ਅਤੇ ਬਲਵਿੰਦਰ ਕੌਰ ਦੀ ਮੇਹਨਤ ਸਦਕਾ ਪਿਛਲੇ ਕਈ ਸਾਲਾਂ ਤੋਂ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਮਾਲ ਰੋਡ ਦੀਆਂ ਨੈਟਬਾਲ ਟੀਮਾਂ ਜ਼ਿਲ੍ਹਾ ਟੂਰਨਾਮੈਂਟ ਵਿੱਚ ਪਹਿਲਾ ਸਥਾਨ ਹਾਸਲ ਕਰਦੀਆਂ ਰਹੀਆਂ ਹਨ।ਇਸੇ ਲੜੀ ਨੂੰ ਅੱਗੇ ਤੋਰਦਿਆਂ ਉਲੰਪਿਕ ਯੂਨੀਫਾਈਡ ਨੈਟਬਾਲ ਇੰਟਰਨੈਸ਼ਨਲ ਟੂਰਨਾਮੈਂਟ ਪਾਂਡੀਚਰੀ ਵਿਖੇ ਕਰਵਾਇਆ ਗਿਆ। ਜਿਸ ਵਿੱਚ ਮਾਲ ਰੋਡ ਸਕੂਲ ਦੀ ਨੈਟਬਾਲ ਖਿਡਾਰਨ ਹਰਮਨਦੀਪ ਕੌਰ ਨੇ ਜੀ.ਡੀ ਪਲੇਅਰ ਵਜੋਂ ਸ਼ਮੂਲੀਅਤ ਕੀਤੀ।ਇੰਡੀਆ ਟੀਮ ਨੇ ਸ਼੍ਰੀਲੰਕਾ ਦੀ ਨੈਟਬਾਲ ਟੀਮ ਨੂੰ ਫਾਈਨਲ ਮੈਚ ਵਿੱਚ 2 ਗੋਲ ਦੇ ਮੁਕਾਬਲੇ 14 ਗੋਲਾਂ ਨਾਲ ਹਰਾ ਕੇ ਪਹਿਲਾ ਸਥਾਨ ਹਾਸਲ ਕੀਤਾ। ਹਰਮਨਦੀਪ ਦੇ ਸਕੂਲ ਪਹੁੰਚਣ `ਤੇ ਡੀ.ਈ.ਓ ਸਾਹਿਬ ਨੇ ਵਿਸ਼ੇਸ ਲੋੜਾਂ ਵਾਲੇ ਬੱਚਿਆਂ ਦੀ ਸਮੁੱਚੀ ਟੀਮ ਨੂੰ ਵਧਾਈ ਦਿੱਤੀ ਅਤੇ ਪੂਰੀ ਟੀਮ ਨੂੰ ਹੋਰ ਲਗਨ ਤੇ ਮਿਹਨਤ ਨਾਲ ਖੇਡਣ ਲਈ ਕਿਹਾ।ਪ੍ਰਿੰਸੀਪਲ ਮੈਡਮ ਮਨਦੀਪ ਕੌਰ ਨੇ ਹਰਮਨਦੀਪ ਨੂੰ ਸਕੂਲ ਦਾ ਨਾਮ ਰੌਸ਼ਨ ਕਰਨ `ਤੇ ਸ਼ਾਬਾਸ਼ ਦਿੱਤੀ ਅਤੇ ਪੂਰੀ ਟੀਮ ਅਤੇ ਕੋਚਾਂ ਨੂੰ ਵਧਾਈਆਂ ਦਿੱਤੀਆਂ। ਇਸ ਮੌਕੇ ਏ.ਈ.ਓ ਬਲਵਿੰਦਰ ਸਿੰਘ, ਆਦਰਸ਼ ਸ਼ਰਮਾ, ਯੋਗੇਸ਼ ਭਾਟੀਆ, ਬਲਜਿੰਦਰ ਸਿੰਘ ਅਤੇ ਸਮੂਹ ਸਕੂਲ ਸਟਾਫ ਹਾਜਰ ਸਨ।

Check Also

ਅਕੈਡਮਿਕ ਵਰਲਡ ਸਕੂਲ ਵਿਖੇ ਸ੍ਰੀ ਗਣੇਸ਼ ਉਤਸਵ ਮਨਾਇਆ

ਸੰਗਰੂਰ, 19 ਸਤੰਬਰ (ਜਗਸੀਰ ਲੌਂਗੋਵਾਲ) – ਅਕੈਡਮਿਕ ਵਰਲਡ ਸਕੂਲ ਖੋਖਰ ਵਿਖੇ ਸ਼੍ਰੀ ਗਣੇਸ਼ ਉਤਸਵ ਸ਼ਰਧਾ …

Leave a Reply