Saturday, September 21, 2024

ਪਠਾਨਕੋਟ ਪੁਲਿਸ ਨੇ 31 ਕਿਲੋ ਚਰਸ ਸਮੇਤ ਤਸਕਰ ਨੂੰ ਕੀਤਾ ਕਾਬੂ

ਸਕਾਰਪਿਓ ਗੱਡੀ ਦੀ ਪਿਛਲੀ ਸੀਟ ਹੇਠ ਲੁਕਾਈ ਗਈ ਸੀ ਚਰਸ

PPN0809201818 ਪਠਾਨਕੋਟ, 8 ਸਤੰਬਰ (ਪੰਜਾਬ ਪੋਸਟ ਬਿਊਰੋ) – ਪਠਾਨਕੋਟ ਪੁਲਿਸ ਨੇ ਇਕ ਚਰਸ ਤਸਕਰ ਨੂੰ ਕਰੀਬ 31 ਮਿਲੋਗ੍ਰਾਮ ਚਰਸ ਨਾਲ ਕਾਬੂ ਕਰਨ ਵਿੱਚ ਵੱਡੀ ਸਫਲਤਾ ਪ੍ਰਾਪਤ ਕੀਤੀ ਹੈ।ਇਹ ਜਾਣਕਾਰੀ ਵਿਵੇਕਸੀਲ ਸੋਨੀ ਐਸ.ਐਸ.ਪੀ ਪਠਾਨਕੋਟ ਨੇ ਅਪਣੇ ਦਫਤਰ ਵਿਖੇ ਇਕ ਪ੍ਰੈਸ ਕਾਨਫਰੰਸ ਦੇ ਦੋਰਾਨ ਦਿੱਤੀ।
ਐਸ.ਐਸ.ਪੀ ਵਿਵੇਕਸੀਲ ਸੋਨੀ ਨੇ ਦੱਸਿਆ ਕਿ ਮਾਧੋਪੁਰ ਦੇ ਨਜਦੀਕ ਇਕ ਸਕਾਰਪਿਓ ਗੱਡੀ ਜੋ ਕਿ ਲਖਨਪੁਰ ਤੋਂ ਬੈਰੀਅਰ ਤੋੜ ਕੇ ਪੰਜਾਬ ਵਿੱਚ ਦਾਖਲ ਹੋਈ, ਨੂੰ ਰੋਕਣ ਦੀ ਕੋਸਿਸ ਕੀਤੀ ਤਾਂ ਉਸ ਨੇ ਗੱਡੀ ਭਜਾ ਲਈ।ਹਾਈ-ਵੇਅ ਪੈਟਰੋਲਿੰਗ ਪਾਰਟੀ ਅਤੇ ਪਠਾਨਕੋਟ ਪੁਲਿਸ ਨੇ ਗੱਡੀ ਦਾ ਪਿੱਛਾ ਕਰ ਕੇ ਗੱਡੀ ਨੂੰ ਕਾਬੂ ਕੀਤਾ , ਗੱਡੀ ਚਾਲਕ ਜਦ ਗੱਡੀ ਛੱਡ ਕੇ ਭੱਜਣ ਲੱਗਾ ਤਾ ਪੁਲਿਸ ਨੇ ਉਸ ਨੂੰ ਦਬੋਚ ਲਿਆ। ਗੱਡੀ ਦੀ ਤਲਾਸੀ ਲੈਣ ਦੋਰਾਨ ਪਾਇਆ ਕਿ ਗੱਡੀ ਦੀ ਪਿਛਲੀ ਸੀਟ ਦੇ ਥੱਲੇ ਪੈਕਟਾਂ ਵਿੱਚ ਕਰੀਬ 31 ਕਿਲੋਗ੍ਰਾਮ ਚਰਸ ਲੁਕਾਈ ਹੋਈ ਸੀ। PPN0809201819
ਸੋਨੀ ਨੇ ਦੱਸਿਆ ਕਿ ਪੁੱਛਗਿਛ ਦੇ ਦੋਰਾਨ ਗੱਡੀ ਚਾਲਕ ਨੇ ਅਪਣਾ ਨਾਮ ਬਸੀਰ ਅਹਿਮਦ ਪੁੱਤਰ ਸਨਾ ਉੱਲਾ ਦੱਸਿਆ।ਉਸ ਨੇ ਦੱਸਿਆ ਕਿ ਉਹ ਲੰਮੇ ਸਮੇਂ ਤੋਂ ਡਰਾਇਵਰੀ ਕਰ ਰਿਹਾ ਹੈ ਅਤੇ ਕੁਪਵਾੜਾ (ਜੰਮੁ ਕਸਮੀਰ) ਵਿਖੇ ਉਸ ਨੂੰ ਰਸ਼ੀਦ ਨਾਮ ਦਾ ਵਿਅਕਤੀ ਮਿਲਿਆ, ਜਿਸ ਨੇ ਉਸ ਨੂੰ ਗੱਡੀ ਦਿੱਤੀ ਅਤੇ ਇਹ ਮਾਲ ਦਿੱਲੀ ਲੈ ਕੇ ਜਾਣ ਲਈ ਕਿਹਾ ਸੀ।ਐਸ.ਐਸ.ਪੀ ਨੇ ਦੱਸਿਆ ਕਿ ਅਰੋਪੀ ਦੇ ਖਿਲਾਫ ਐਨ.ਡੀ.ਪੀ.ਐਸ ਐਕਟ ਅਧੀਨ ਮਾਮਲਾ ਦਰਜ ਕਰ ਕੇ ਅੱਗੇ ਦੀ ਕਾਰਵਾਈ ਸੁਰੂ ਕਰ ਦਿੱਤੀ ਗਈ ਹੈ।

Check Also

ਅਕੈਡਮਿਕ ਵਰਲਡ ਸਕੂਲ ਵਿਖੇ ਸ੍ਰੀ ਗਣੇਸ਼ ਉਤਸਵ ਮਨਾਇਆ

ਸੰਗਰੂਰ, 19 ਸਤੰਬਰ (ਜਗਸੀਰ ਲੌਂਗੋਵਾਲ) – ਅਕੈਡਮਿਕ ਵਰਲਡ ਸਕੂਲ ਖੋਖਰ ਵਿਖੇ ਸ਼੍ਰੀ ਗਣੇਸ਼ ਉਤਸਵ ਸ਼ਰਧਾ …

Leave a Reply