Monday, August 4, 2025
Breaking News

ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾਂ ਲਈ ਪੋਲਿੰਗ ਪਾਰਟੀਆਂ ਰਵਾਨਾ

ਪਠਾਨਕੋਟ, 18 ਸਤੰਬਰ (ਪੰਜਾਬ ਪੋਸਟ ਬਿਊਰੋ) – ਜ਼ਿਲ੍ਹਾ ਪ੍ਰੀਸ਼ਦ ਅਤੇ ਪੰਚਾਇਤ ਸੰਮਤੀਆਂ ਲਈ ਬੁੱਧਵਾਰ 19 ਸਤੰਬਰ ਨੂੰ ਪੈਣ ਵਾਲੀਆਂ ਵੋਟਾਂ ਲਈ ਮੰਗਲਵਾਰ PPN1809201806ਨੂੰ ਪੋਲਿੰਗ ਪਾਰਟੀਆਂ ਪੋਲਿੰਗ ਸਟੇਸ਼ਨਾਂ ਲਈ ਰਵਾਨਾ ਹੋ ਗਈਆਂ। ਇਹ ਜਾਣਕਾਰੀ ਬਲਰਾਜ ਸਿੰਘ ਵਧੀਕ ਜ਼ਿਲ੍ਹਾ ਚੋਣਕਾਰ ਅਫਸਰ-ਕਮ-ਵਧੀਕ ਡਿਪਟੀ ਕਮਿਸ਼ਨਰ ਵਿਕਾਸ ਨੇ ਦੱਸਿਆ ਕਿ ਇੰਨ੍ਹਾਂ ਚੋਣਾਂ ਲਈ ਹਰ ਤਰ੍ਹਾਂ ਦੇ ਪ੍ਰਬੰਧ ਪੂਰੇ ਕਰ ਲਏ ਗਏ ਹਨ ਅਤੇ ਸੁਰੱਖਿਆ ਦੇ ਪੁਖ਼ਤਾ ਪ੍ਰਬੰਧ ਕੀਤੇ ਗਏ ਹਨ। ਉਨ੍ਹਾਂ ਨੇ ਜ਼ਿਲ੍ਹਾ ਵਾਸੀਆਂ ਨੂੰ ਬਿਨ੍ਹਾਂ ਕਿਸੇ ਡਰ ਭੈਅ ਦੇ ਵੋਟ ਕਰਨ ਦੀ ਅਪੀਲ ਕਰਦਿਆਂ ਕਿਹਾ ਕਿ ਸਾਰੇ ਪੋਲਿੰਗ ਸਟੇਸ਼ਨਾਂ `ਤੇ ਪੁਲਿਸ ਪਾਰਟੀਆਂ ਤਾਇਨਾਤ ਕੀਤੀਆਂ ਗਈਆਂ ਹਨ।
 ਬਲਰਾਜ ਸਿੰਘ ਵਧੀਕ ਜ਼ਿਲ੍ਹਾ ਚੋਣਕਾਰ ਅਫਸ਼ਰ-ਕਮ-ਵਧੀਕ ਡਿਪਟੀ ਕਮਿਸ਼ਨਰ ਵਿਕਾਸ ਨੇ ਦੱਸਿਆ ਕਿ ਜ਼ਿਲ੍ਹਾ ਪ੍ਰੀਸ਼ਦ ਲਈ ਪੀਲੇ ਰੰਗ ਦਾ ਬੈਲਟ ਪੇਪਰ ਹੋਵੇਗਾ ਅਤੇ ਬਲਾਕ ਸੰਮਤੀਆਂ ਲਈ ਚਿੱਟੇ ਰੰਗ ਦਾ ਬੈਲਟ ਪੇਪਰ ਹੋਵੇਗਾ।ਮਤਦਾਨ ਸਵੇਰੇ 8 ਤੋਂ ਸ਼ਾਮ 4 ਵਜੇ ਤੱਕ ਹੋਵੇਗਾ।ਇੰਨ੍ਹਾਂ ਚੋਣਾਂ ਲਈ ਕੁੱਲ 503 ਪੋਲਿੰਗ ਸਟੇਸ਼ਨ ਬਣਾਏ ਗਏ ਹਨ। ਜਿਨ੍ਹਾਂ ਤੇ 2,91,879 ਵੋਟਰ ਮੱਤਦਾਨ ਕਰਨਗੇ।
    ਉਨ੍ਹਾਂ ਨੇ ਦੱਸਿਆ ਕਿ ਜ਼ਿਲ੍ਹਾ ਪਠਾਨਕੋਟ ਵਿਚ ਜ਼ਿਲ੍ਹਾ ਪ੍ਰੀਸ਼ਦ ਦੇ 10 ਜੋਨ ਹਨ, ਜਿਸ ਲਈ 24 ਉਮੀਦਵਾਰ ਚੋਣ ਲੜ ਰਹੇ ਹਨ। ਇੰਨ੍ਹਾਂ ਦੀ ਕਿਸਮਤ ਦਾ ਫੈਸਲਾ 2,91,879 ਵੋਟਰ 19 ਸਤੰਬਰ ਨੂੰ ਮਤ ਪਰਚੀ ਨਾਲ ਕਰਣਗੇ ।
    ਪੰਚਾਇਤ ਸੰਮਤੀ ਪਠਾਨਕੋਟ ਲਈ 30, ਬਮਿਆਲ ਲਈ 34, ਸੁਜਾਨਪੁਰ ਲਈ 38, ਘਰੋਟਾ ਲਈ-36, ਧਾਰ ਲਈ 31 ਅਤੇ ਨਰੋਟ ਜੈਮਲ ਸਿੰਘ ਲਈ 29 ਉਮੀਦਵਾਰ ਚੋਣ ਮੈਦਾਨ ਵਿੱਚ ਹਨ। ਆਂਕੜਿਆਂ ਦੇ ਅਨੁਸਾਰ ਜਿਲ੍ਹਾ ਪਠਾਨਕੋਟ ਵਿੱਚ ਜਿਲ੍ਹਾ ਪ੍ਰੀਸ਼ਦ ਦੇ 24 ਅਤੇ ਪੰਚਾਇਤ ਸੰਮਤੀਆਂ ਲਈ 198 ਉਮੀਦਵਾਰ ਚੋਣ ਮੈਦਾਨ ਵਿਚ ਹਨ । ਉਪਰੋਕਤ ਉਮੀਦਵਾਰਾਂ ਵਿੱਚੋਂ ਬਲਾਕ ਸੰਮਤੀ ਚੋਣਾ ਲਈ 90 ਕਾਂਗਰਸ ਪਾਰਟੀ, 87 ਭਾਜਪਾ, 1 ਅਕਾਲੀ ਦਲ ਅਤੇ 20 ਉਮੀਦਵਾਰ ਅਜਾਦ, ਇਸੇ ਹੀ ਤਰਾਂ ਜਿਲ੍ਹਾ ਪ੍ਰੀਸ਼ਦ ਲਈ 10 ਕਾਂਗਰਸ, 10 ਭਾਜਪਾ, 1 ਅਕਾਲੀ ਦਲ ਅਤੇ 3 ਉਮੀਦਵਾਰ ਅਜਾਦ ਖੜੇ ਹਨ। ਉਨ੍ਹਾਂ ਦੱਸਿਆ ਕਿ ਜਿਲ੍ਹਾ ਪ੍ਰੀਸ਼ਦ ਲਈ 10 ਜੋਨ ਅਤੇ ਬਲਾਕ ਸਮੰਤੀ ਦੇ ਲਈ 91 ਜੋਨ ਬਣਾਏ ਗਏ ਹਨ।ਬਲਾਕ ਸੰਮਤੀ ਦੀਆਂ ਦੋ ਸੀਟਾਂ `ਤੇ 2 ਉਮੀਦਵਾਰ ਨਿਰਵਿਰੋਧ ਜੇਤੂ ਰਹੇ ਹਨ।

Check Also

ਐਸ.ਯੂ.ਐਸ ਦੀ ਵਿਦਿਆਰਥਣ ਨੇ ਸਟੇਟ ਲੈਵਲ ‘ਤੇ ਪ੍ਰਾਪਤ ਕੀਤੇ ਸਿਲਵਰ ਮੈਡਲ

ਸੰਗਰੂਰ, 29 ਜੁਲਾਈ (ਜਗਸੀਰ ਲੌਂਗੋਵਾਲ) – ਸ਼ਹੀਦ ਊਧਮ ਸਿੰਘ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਮਹਿਲਾਂ ਚੌਕ ਸੰਸਥਾ …

Leave a Reply