ਜ਼ਿਲ੍ਹੇ ਵਿਚ ਬਣਾਏ ਗਏ 25 ਸੈਂਟਰ, ਸਾਰੇ ਸੈਂਟਰਾਂ ਦੀ ਕਰਵਾਈ ਜਾਵੇਗੀ ਵੀਡੀਓਗ੍ਰਾਫੀ
ਫਾਜਿਲਕਾ, 23 ਅਗਸਤ ( ਵਿਨੀਤ ਅਰੋੜਾ / ਸ਼ਾਇਨ ਕੁੱਕੜ ) – 24 ਅਗਸਤ ਨੂੰ ਹੋਣ ਵਾਲੇ ਅਧਿਆਪਕ ਯੋਗਤਾ ਪ੍ਰੀਖਿਆ ਲਈ ਪੂਰੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ। ਇਸ ਮੌਕੇ ਜ਼ਿਲ੍ਹੇ ਦੇ 15582 ਪ੍ਰੀਖਿਆਰਥੀ ਇਸ ਪ੍ਰੀਖਿਆ ਵਿਚ ਬੈਠਣਗੇ। ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਸਿੱਖਿਆ ਅਧਿਕਾਰੀ ਸੰਦੀਪ ਕੁਮਾਰ ਧੂੜੀਆ ਨੇ ਦੱਸਿਆ ਕਿ ਇਸ ਪ੍ਰੀਖਿਆ ਲਈ ਪ੍ਰਬੰਧ ਮੁਕੰਮਲ ਕਰ ਲਏ ਹਨ। ਉਨ੍ਹਾਂ ਕਿਹਾ ਕਿ ਜਿਲ੍ਹੇ ਦੀਆਂ ਤਹਿਸੀਲਾਂ ਫਾਜ਼ਿਲਕਾ ਤੇ ਅਬੋਹਰ ਵਿਚ 25 ਪ੍ਰੀਖਿਆ ਕੇਂਦਰ ਬਣਾਏ ਗਏ। ਜਿੰਨ੍ਹਾਂ ਵਿਚ ਸਵੇਰੇ ਹੋਣ ਵਾਲੀ ਟੈਟ ਦੀ ਪਹਿਲੀ ਪ੍ਰੀਖਿਆ ਵਿਚ 5661 ਵਿਦਿਆਰਥੀ ਬੈਠਣਗੇ ਅਤੇ ਸ਼ਾਮ ਨੂੰ ਹੋਣ ਵਾਲੀ ਪ੍ਰੀਖਿਆ ਵਿਚ 9 ਹਜ਼ਾਰ ਤੋਂ ਜਿਆਦਾ ਵਿਦਿਆਰਥੀ ਬੈਠਣਗੇ। ਉਨ੍ਹਾਂ ਦੱਸਿਆ ਕਿ ਅਬੋਹਰ ਦੇ 6308 ਅਤੇ ਫਾਜ਼ਿਲਕਾ 9275 ਪ੍ਰੀਖਿਆਰਥੀਆਂ ਵੱਲੋਂ ਪ੍ਰੀਖਿਆ ਦਿੱਤੀ ਜਾਵੇਗੀ। ਇਸ ਤੋਂ ਇਲਾਵਾ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਹੀ ਨਿਗਰਾਨ ਟੀਮਾਂ ਤੇ ਹੋਰ ਸਾਰੇ ਅਮਲੇ ਦਾ ਇੰਤਜਾਮ ਕੀਤਾ ਗਿਆ ਹੈ। ਉਨ੍ਹਾਂ ਜਿਲ੍ਹੇ ਸਮੂਹ ਨਾਗਰਿਕਾਂ ਅਤੇ ਖਾਸ ਕਰ ਪ੍ਰੀਖਿਆ ਵਿਚ ਭਾਗ ਲੈਣ ਵਾਲੇ ਪ੍ਰੀਖਿਆਰਥੀਆਂ ਨੂੰ ਅਪੀਲ ਕੀਤੀ ਕਿ ਉਹ ਕਿਸੇ ਕਿਸਮ ਦੀਆਂ ਵੀ ਅਫਵਾਹਾਂ ਤੋਂ ਬਚ੍ਹ ਕੇ ਰਹਿਣ। ਇਸ ਤੋਂ ਇਲਾਵਾ ਉਨ੍ਹਾਂ ਟੈਸਟ ਸੰਬੰਧੀ ਵੱਖ-ਵੱਖ ਕਿਸਮ ਦੇ ਲਾਲਚ ਦੇਣ ਵਾਲੇ ਸ਼ਰਾਰਤੀ ਅਨਸਰਾਂ ਤੋਂ ਵੀ ਦੂਰ ਰਹਿਣ ਲਈ ਸੁਚੇਤ ਕੀਤਾ। ਸ਼੍ਰੀ ਧੂੜੀਆ ਨੇ ਸਮੂਹ ਸੈਂਟਰ ਸੁਪਰਡੈਂਟ ਤੇ ਸੈਂਟਰ ਕੰਟਰੋਲਰਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਫਰਜ਼ਾਂ ਤੇ ਪਹਿਰਾਂ ਦਿੰਦਿਆਂ ਹੋਇਆ ਕਿਸੇ ਦਾ ਵੀ ਸਹਿਯੋਗ ਕਰ ਕੇ ਸਮਾਜਿਕ ਸੰਰਚਨਾਂ ਖਰਾਬ ਨਾ ਕਰਨ। ਸੈਂਟਰਾਂ ਦੀ ਹੋਰ ਪਾਰਦਰਸ਼ਿਤਾ ਬਾਰੇ ਹੋਰ ਜਾਣਕਾਰੀ ਦਿੰਦਿਆਂ ਉਨ੍ਹਾਂ ਕਿਹਾ ਕਿ ਪ੍ਰੀਖਿਆ ਕੇਂਦਰਾਂ ਦੀ ਪੂਰਨ ਤੌਰ ਵੀਡੀਓਗ੍ਰਾਫੀ ਕਰਵਾਈ ਜਾਵੇਗੀ। ਉਨ੍ਹਾਂ ਦੱਸਿਆ ਕਿ ਇਸ ਮੌਕੇ ਹੋਣ ਵਾਲੀ ਪ੍ਰੀਖਿਆ ਲਈ ਕੰਟਰੋਲ ਰੂਮ ਸਥਾਪਤ ਕੀਤਾ ਗਿਆ ਹੈ। ਜਿਸ ਦਾ ਨੰਬਰ 01638-262776 ਹੈ।