
ਅੰਮ੍ਰਿਤਸਰ, 26 ਫਰਵਰੀ (ਪੰਜਾਬ ਪੋਸਟ ਬਿਊਰੋ) – ਸਥਾਨਕ ਸਰਕਾਰਾਂ ਕੈਬਨਿਟ ਅਤੇ ਹਲਕਾ ਉਤਰੀ ਅੰਮ੍ਰਿਤਸਰ ਤੋ ਵਿਧਾਇਕ ਨੂੰ ਪਰਿਵਾਰਕ ਮੈਬਰਾਂ ਸਮੇਤ 9 ਅਪਰੈਲ ਦਾ ਨੋਟਿਸ ਜਾਰੀ ਕਰ ਦਿੱਤਾ ਹੈ।ਚੌਣ ਕਮਿਸ਼ਨ ਦੇ ਦਿਸ਼ਾ ਨਿਰਦੇਸ਼ਾਂ ਤੇ ਦੋਹਰੀ ਵੋਟ ਮਾਮਲੇ ‘ਚ ਚੌਣ ਕਮਿਸ਼ਨ ਨੇ ਪੰਜਾਬ ਦੇ ਚੌਣ ਅਧਿਕਾਰੀ ਨੂੰ ਜੋਸ਼ੀ ਖਿਲਾਫ ਅਪਰਾਧਕ ਸ਼ਿਕਾਇਤ ਦਰਜ ਕਰਕੇ 30 ਦਿਨਾਂ ਚ ਰਿਪੋਰਟ ਦੇਣ ਲਈ ਕਿਹਾ ਸੀ। ਜ਼ਿਲਾ ਚੌਣ ਅਧਿਕਾਰੀ ਤੇ ਡੀ.ਸੀ. ਅੰਮ੍ਰਿਤਸਰ ਕੇ ਕਨੂੰਨੀ ਸਲਾਹ ਲੈਣ ਉਪਰੰਤ ਜਾਰੀ ਹਦਾਇਤ ਅਨੁਸਾਰ ਵੋਟਰ ਰਜ਼ਿਟਰੇਸ਼ਨ ਅਧਿਕਾਰੀ ਤੇ ਏਡੀ (ਡੀ) ਪ੍ਰਦੀਪ ਸਭਰਵਾਲ ਨੇ ਮੰਗਲਵਾਰ ਸ਼ਾਮ ਨੂੰ ਚੀਫ ਜੁਡੀਸ਼ੀਅਲ ਅਦਾਲਤ ਵਿੱਚ ਜੋਸ਼ੀ ਤੇ ਉਨਾਂ ਦੇ ਪਰਿਵਾਰਿਕ ਮੈਬਰਾਂ ਸਮੇਤ ਕੁੱਲ 9 ਵਿਅਕਤੀਆ ਖਿਲਾਫ ਸ਼ਿਕਾਇਤ ਦਰਜ ਕਰਵਾਈ ਸੀ।
Punjab Post Daily Online Newspaper & Print Media