ਬਟਾਲਾ, 18 ਅਕਤੂਬਰ (ਪੰਜਾਬ ਪੋਸਟ- ਨਰਿੰਦਰ ਬਰਨਾਲ) – ਪੁਲਿਸ ਲਾਈਨ ਬਟਾਲਾ ਵਿਖੇ ਡੀ.ਐਸ.ਪੀ ਹੈਡ ਕੁਆਟਰ ਕਮ ਨੋਡਲ ਅਫਸਰ ਸਪੈਸ਼ਲ
ਜੁਵੇਨਾਇਲ ਪੁਲਿਸ ਯੁਨਿਟ ਬਟਾਲਾ ਐਚ.ਐਸ ਸ਼ਰਮਾ ਦੀ ਪ੍ਰਧਾਨਗੀ ਹੇਠ ਅਤੇ ਜਿਲਾ ਪ੍ਰੋਗਰਾਮ ਅਫਸਰ ਗੁਰਦਾਸਪੁਰ ਮਿਸ ਸੁਮਨਦੀਪ ਕੌਰ ਦੇ ਦਿਸ਼ਾ ਨਿਰਦੇਸ਼ ਅਨੁਸਾਰ ਜਿਲਾ ਬਾਲ ਸੁਰੱਖਿਆ ਯੁਨਿਟ ਗੁਰਦਾਸਪੁਰ ਵਲੋਂ ਜੁਵੇਨਾਇਲ ਜਸਟਿਸ ਐਕਟ 2015 ਤਹਿਤ ਹਰ ਪੁਲਿਸ ਜਿਲੇ ਵਿਚ ਬਣਾਏ ਗਏ ਸਪੈਸ਼ਲ ਜੁਵੇਨਾਇਲ ਪੁਲਿਸ ਯੁਨਿਟ ਬਟਾਲਾ ਵਿਚ ਨਾਮਜ਼ਦ ਚਾਈਲਡ ਵੈਲਫੇਅਰ ਪੁਲਿਸ ਅਫਸਰਾਂ ਲਈ ਇਕ ਰੋਜਾ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਗਿਆ।
ਜਿਲਾ ਬਾਲ ਸੁਰੱਖਿਆ ਬਾਲ ਸੁਰੱਖਿਆ ਅਫਸਰ (ਨਾਨ-ਇੰਸਟੀਚਿਊਸ਼ਨਲ ਕੇਅਰ) ਸ੍ਰੀਮਤੀ ਹਰਪ੍ਰੀਤ ਕੌਰ ਵਲੋਂ ਸੰਗਠਿਤ ਬਾਲ ਸੁਰੱਖਿਆ ਸਕੀਮ, ਅਡਾਪਸ਼ਨ ਆਦਿ ਬਾਰੇ ਜਾਣਕਾਰੀ ਦਿੱਤੀ ਗਈ।ਉਨਾਂ ਦੱਸਿਆ ਕਿ ਗੈਰ ਕਾਨੂੰਨੀ ਅਡਾਪਸ਼ਨ ਕਰਨਾ ਜਾਂ ਕਰਵਾਉਣਾ ਇਕ ਅਪਰਾਧ ਹੈ।ਇਸ ਦੇ ਨਾਲ ਹੀ ਲੀਗਲ ਕਮ ਪ੍ਰੋਬੇਸ਼ਨ ਅਫਸਰ ਮਿਸ ਨੇਹਾ ਨਈਅਰ ਵਲੋਂ ਜੁਵੇਨਾਇਲ ਜਸਟਿਸ ਐਕਟ ਤਹਿਤ ਦਰਸਾਏ ਗਏ ਪੁਲਿਸ ਅਧਿਕਾਰੀਆਂ ਦੇ ਕੰਮਾਂ ਬਾਰੇ ਉਨਾਂ ਨੂੰ ਜਾਣੂ ਕਰਵਾਇਆ ਗਿਆ ਅਤੇ ਦੱਸਿਆ ਗਿਆ ਕਿ ਐਕਟ ਨੂੰ ਪੂਰਨ ਤੌਰ `ਤੇ ਲਾਗੂ ਕਰਨ ਲਈ ਚਾਈਲਡ ਵੈਲਫੇਅਰ ਪੁਲਿਸ ਅਫਸਰਾਂ ਨੂੰ ਐਕਟ ਵਿਚ ਦਰਸਾਏ ਗਏ ਕੰਮਾਂ ਅਨੁਸਾਰ ਕੰਮ ਕਰਨ ਲਈ ਕਿਹਾ ਗਿਆ।ਇਸ ਦੇ ਨਾਲ ਹੀ ਉਨਾਂ ਵਲੋਂ ਪੁਲਿਸ ਅਧਿਕਾਰੀਆਂ ਨੂੰ ਪੋਕਟੋ ਐਕਟ 2012 ਬਾਰੇ ਜਾਗ੍ਰਿਤ ਕਰਦਿਆਂ ਦੱਸਿਆ ਗਿਆ ਕਿ ਹਰ ਇਕ ਪੋਕਸੋ ਕੇਸ ਵਿਚ ਵਿਕਟਿਮ ਨਾਲ ਇਕ ਵੁਮੈਨ ਪੁਲਿਸ ਅਫਸਰ ਹੀ ਡੀਲ ਕਰੇਗੀ।
Check Also
ਸਰਕਾਰ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੂੰ ਪੰਜਾਬ ਦੀਆਂ ਯੂਨੀਵਰਸਿਟੀਆਂ ਅਤੇ ਕਾਲਜਾਂ ‘ਚ ਲਾਅ ਦਾਖਲੇ ਕਰਵਾਉਣ ਦੀ ਜ਼ਿੰਮੇਵਾਰੀ ਸੌਂਪੀ
ਅੰਮ੍ਰਿਤਸਰ, 17 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਪੰਜਾਬ ਸਰਕਾਰ ਵੱਲੋਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੂੰ …
Punjab Post Daily Online Newspaper & Print Media