ਡਰਾਇੰਗ ਮੁਕਾਬਲੇ `ਚ ਵੀ ਵਿਦਿਆਰਥਣ ਮੋਹਰੀ
ਬਟਾਲਾ, 18 ਅਕਤੂਬਰ (ਪੰਜਾਬ ਪੋਸਟ- ਨਰਿੰਦਰ ਬਰਨਾਲ) – ਨਜਦੀਕੀ ਸਰਕਾਰੀ ਸੀਨੀਅਰ ਸਕੈਂਡਰੀ ਸਕੂਲ ਹਰਪੁਰਾ ਧੰਦੋਈ ਦੀਆਂ ਲੜਕੀਆਂ ਨੇ 19 ਸਾਲ ਉਮਰ ਵਰਗ ਵਿੱਚ ਲਗਾਤਾਰ ਦੂਜੀ ਵਾਰ ਜ਼ਿਲਾ ਹਾਕੀ ਚੈਂਪੀਅਨਸ਼ਿਪ ਜਿੱਤ ਲਈ ਹੈ।ਇਹ ਟੂਰਨਾਮੈਂਟ ਸਕੂਲ ਟੀਮ ਨੇ ਜੋਨ ਘਣੀਏ ਕੇ ਬਾਂਗਰ ਅਤੇ ਜੋਨ ਗੁਰਦਾਸਪੁਰ ਨੂੰ ਕ੍ਰਮਵਾਰ 3-0 ਅਤੇ 2-0 ਨਾਲ ਹਰਾ ਕੇ ਜਿੱਤਿਆ ਹੈ।ਜੇਤੂ ਟੀਮ ਦੇ ਸਕੂਲ ਪਹੁੰਚਣ `ਤੇ ਪ੍ਰਿੰਸੀਪਲ ਰਜੀਵ ਅਰੋੜਾ, ਸਕੂਲ ਸਟਾਫ਼ ਅਤੇ ਵਿਦਿਆਰਥੀਆਂ ਨੇ ਨਿੱਘਾ ਸਵਾਗਤ ਕੀਤਾ।
ਇਸੇ ਤਰਾਂ ਬੀਤੇ ਕੱਲ ਕਾਦੀਆਂ ਵਿਖੇ ਹੋਏ ਆਰਟ ਮੁਕਾਬਲੇ ਵਿੱਚ ਵੀ ਇਸ ਸਕੂਲ ਦੀ ਵਿਦਿਆਰਥਣ ਜਸ਼ਨਪ੍ਰੀਤ ਕੌਰ ਨੇ ਪਹਿਲਾ ਸਥਾਨ ਹਾਸਲ ਕੀਤਾ ਹੈ।ਜੇਤੂ ਵਿਦਿਆਰਥੀਆਂ ਨੂੰ ਸਕੂਲ ਪ੍ਰਿੰਸੀਪਲ ਨੇ ਮੈਡਲਾਂ ਨਾਲ ਸਨਮਾਨਿਤ ਕੀਤਾ।ਇਸ ਮੌਕੇ ਟੀਮ ਇੰਚਾਰਜ ਲੈਕਚਰਾਰ ਬਚਿੱਤਰ ਸਿੰਘ ਗੋਰਾਇਆ, ਲੈਕਚਰਾਰ ਸੂਬਾ ਸਿੰਘ ਖਹਿਰਾ, ਲੈਕਚਰਾਰ ਸਤਨਾਮ ਸਿੰਘ, ਸੁਰਿੰਦਰ ਸਿੰਘ, ਰੂਪ ਸਿੰਘ ਪੀ.ਟੀ.ਆਈ, ਗਗਨਦੀਪ ਸਿੰਘ ਡਰਾਇੰਗ ਮਾਸਟਰ, ਸਮੁੱਚਾ ਸਕੂਲ ਸਟਾਫ਼ ਅਤੇ ਵਿਦਿਆਰਥੀ ਹਾਜ਼ਰ ਸਨ।
Check Also
ਐਨ.ਸੀ.ਸੀ ਕੈਡਟਾਂ ਨੂੰ ਵੰਡੇ ਗਏ ਇਨਾਮ
ਅੰਮ੍ਰਿਤਸਰ, 21 ਜੁਲਾਈ (ਸੁਖਬੀਰ ਸਿੰਘ) – ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼ ਅਤੇ ਚੰਡੀਗੜ੍ਹ ਦੇ ਐਠ ਗਰੁੱਪਾਂ …