ਭੀਖੀ/ਮਾਨਸਾ, 21 ਅਕਤੂਬਰ (ਪੰਜਾਬ ਪੋਸਟ- ਕਮਲ ਜ਼ਿੰਦਲ) – ਲੁਧਿਆਣਾ ਵਿਖੇ 22 ਅਕਤੂਬਰ ਤੋਂ ਸ਼ੁਰੂ ਹੋ ਰਹੇ 64ਵੇ ਪੰਜਾਬ ਰਾਜ ਅੰਤਰ ਜਿਲ੍ਹਾ ਸਕੂਲ ਅਥਲੈਟਿਕ ਮੀਟ ਵਿੱਚ ਨੇੜਲੇ ਪਿੰਡ ਸਮਾਂੳ ਦੇ ਸਿਲਵਰ ਵਾਟਿਕਾ ਪਬਲਿਕ ਸਕੂਲ ਦੇ ਦੋ ਅਥਲੀਟ ਹਿੱਸਾ ਲੈਣ ਲਈ ਚੁਣੇ ਗਏ ਹਨ।ਜਾਣਕਾਰੀ ਦਿੰਦੇ ਹੋਏ ਸਕੂਲ ਪ੍ਰਬੰਧਕ ਰਿਸਵ ਸਿੰਗਲਾ ਨੇ ਦੱਸਿਆ ਕਿ ਮਾਨਸਾ ਦੇ ਬਹੁਮੰਤਵੀ ਸਟੇਡੀਅਮ ਵਿੱਚ ਹੋਏ ਜਿਲ੍ਹਾ ਪੱਧਰੀ ਮੁਕਾਬਲਿਆਂ ਵਿੱਚ ਸਕੂਲ ਦੇ (ਅੰਡਰ-17) ਸਾਲ ਲੰਬੀ ਛਾਲ ਮੁਕਾਬਲੇ ਵਿੱਚ ਜਗਦੀਪ ਸਿੰਘ ਨੇ ਜਿਲ੍ਹੇ ਚੋਂ ਦੂਸਰਾ ਸਥਾਨ ਹਾਸਿਲ ਕੀਤਾ ਹੈ ਅਤੇ 80 ਮੀਟਰ ਹਰਡਲਜ ਵਿੱਚ (ਅੰਡਰ-14) ਸਾਲ ਵਿੱਚ ਰਵਨੀਤ ਸਿੰਘ ਨੇ ਪਹਿਲਾ ਸਥਾਨ ਹਾਸਿਲ ਕਰਕੇ ਸਕੂਲ ਦਾ ਨਾਂ ਰੌਸਨ ਕੀਤਾ ਹੈ।ਇਸ ਮੌਕੇ ਸਕੂਲ ਵਿੱਚ ਜੇਤੂ ਖਿਡਾਰੀਆਂ ਦੇ ਸਨਮਾਨ ਸਮਾਗਮ ਵਿੱਚ ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ ਚੇਅਰਪਰਸ਼ਨ ਮੈਡਮ ਅੰਜੂ ਸਿੰਗਲਾ ਨੇ ਕਿਹਾ ਕਿ ਨਰੋਏ ਸਮਾਜ ਦੀ ਸਿਰਜਣਾ ਲਈ ਸੇਹਤਮੰਦ ਸ਼ਰੀਰ ਦਾ ਹੋਣਾ ਲਾਜਮੀ ਹੈ।ਉਹਨਾਂ ਕਿਹਾ ਕਿ ਅਜੌਕੇ ਭੋਤਿਕੀ ਜੀਵਨ ਦੀਆਂ ਜਰੂਰਤਾਂ ਪੂਰਨ ਲਈ ਜਿੱਥੇ ਮਿਆਰੀ ਸਿੱਖਿਆ ਦੀ ਜਰੂਰਤ ਹੈ ਉੱਥੇ ਸਰੀਰਕ ਵਿਕਾਸ ਲਈ ਖੇਡਾਂ ਦਾ ਅਹਿਮ ਮਹੱਤਵ ਹੈ।ਜੇਤੂ ਅਥਲੀਟ ਜਗਦੀਪ ਸਿੰਘ ਅਤੇ ਰਵਨੀਤ ਸਿੰਘ ਨੇ ਕਿਹਾ ਕਿ ਉਹ ਸੂਬਾ ਪੱਧਰੀ ਅਥਲੈਟਿਕ ਮੀਟ ਵਿੱਚ ਜਿੱਤ ਪ੍ਰਾਪਤ ਕਰਨ ਲਈ ਆਪਣੇ ਕੋਚਿਜ ਤੋਂ ਹਰ ਪੈਤਰਾ ਬਰੀਕੀ ਨਾਲ ਸਿੱਖ ਰਹੇ ਹਨ ਅਤੇ ਮੁਕਾਬਲੇ ਨੂੰ ਸਕਰਾਤਮਕ ਸੋਚ ਨਾਲ ਲੈਣਗੇ।ਇਸ ਮੌਕੇ ਐਮ.ਡੀ ਪੁਸ਼ਪਿੰਦਰ ਜਿੰਦਲ, ਮੈਡਮ ਕਿਰਨਾਂ ਰਾਣੀ, ਡੀ.ਪੀ.ਆਈ ਹਰਦੀਪ ਸਿੰਘ, ਹਰਿੰਦਰ ਸਿੰਘ, ਗੁਰਪ੍ਰੀਤ ਸਿੰਘ ਤੋਂ ਇਲਾਵਾ ਸਮੂਹ ਸਟਾਫ ਅਤੇ ਵਿਦਿਆਰਥੀ ਮੌਜੂਦ ਸਨ।
Check Also
ਹਾਫ ਮੈਰਾਥਨ ਸਮੇਂ 24 ਨਵੰਬਰ ਨੂੰ ਸਵੇਰ ਤੋਂ ਦੁਪਹਿਰ ਤੱਕ ਬੰਦ ਰਹੇਗੀ ਅਟਾਰੀ-ਅੰਮ੍ਰਿਤਸਰ ਸੜਕ – ਸਹਾਇਕ ਕਮਿਸ਼ਨਰ
ਅੰਮ੍ਰਿਤਸਰ, 21 ਨਵੰਬਰ (ਸੁਖਬੀਰ ਸਿੰਘ) – ਭਾਰਤੀ ਫੌਜ ਜਿਲ੍ਹਾ ਪ੍ਰਸਾਸ਼ਨ ਅੰਮ੍ਰਿਤਸਰ ਦੇ ਸਹਿਯੋਗ ਨਾਲ 24 …