ਅੰਮ੍ਰਿਤਸਰ, 22 ਅਕਤੂਬਰ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆਂ)-ਸਥਾਨਕ ਖਾਲਸਾ ਹਾਕੀ ਟੀਮ ਦੀ ਖਿਡਾਰਣ ਰੀਤ ਨੇ ਬੀਤੇ ਦਿਨੀਂ ਨੀਦਰਲੈਂਡਜ਼ ’ਚ ਆਯੋਜਿਤ ਹੋਏ ਯੂਥ ਓਲੰਪਿਕ ’ਚ ਸ਼ਾਨਦਾਰ ਕਾਰਗੁਜ਼ਾਰੀ ਸਮੇਤ ਵੱਖ-ਵੱਖ ਸਫਲਤਾਵਾਂ ਦਰਜ ਕਰਵਾਕੇ ਭਾਰਤੀ ਹਾਕੀ ਟੀਮ ਦੇ ਨਾਲ ਵਾਪਸ ਪੁੱਜੀ ਹੈ।ਟੀਮ ਦਾ ਅੱਜ ਦਿੱਲੀ ਵਿਖੇ ਪੁੱਜਣ ’ਤੇ ਢੋਲ ਦੇ ਡੱਗੇ ਨਾਲ ਸ਼ਾਨਦਾਰ ਸਵਾਗਤ ਕੀਤਾ ਗਿਆ।
ਇਸ ਉਪਰੰਤ ਭਾਰਤੀ ਹਾਕੀ ਟੀਮ (ਲੜਕੀਆਂ) ਦੇ ਮੈਂਬਰਾਂ ਨੇ ਭਾਰਤ ਦੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ, ਖੇਡ ਮੰਤਰੀ, ਯੁਵਕ ਮਾਮਲਿਆਂ ਦੇ ਮੰਤਰੀ, ਸਕੱਤਰ, ਸੰਯੁਕਤ ਸਕੱਤਰ ਅਤੇ ਹੋਰ ਸੀਨੀਅਰ ਅਧਿਕਾਰੀਆਂ ਨਾਲ ਮੁਲਾਕਾਤ ਕੀਤੀ।ਇਸ ਟੀਮ ਨੇ ਨੀਦਰਲੈਂਡ ’ਚ ਬੀਤੇ ਦਿਨੀਂ ਆਯੋਜਿਤ ਤੀਜੇ ਯੂਥ ਓਲੰਪਿਕ ’ਚ ਉਪ ਜੇਤੂ ਵਜੋਂ ਖਿਤਾਬ ਹਾਸਲ ਕੀਤਾ ਹੈ।ਇਸ ਮੌਕੇ ਰੀਤ ਨੂੰ ਉਨ੍ਹਾਂ ਦੇ ਸ਼ਾਨਦਾਰ ਪ੍ਰਦਰਸ਼ਨ ਲਈ ਵਿਸ਼ੇਸ਼ ਤੌਰ ’ਤੇ ਜ਼ਿਕਰ ਕਰਦਿਆ ਪ੍ਰਧਾਨ ਮੰਤਰੀ ਮੋਦੀ ਨੇ ਚਾਂਦੀ ਦਾ ਤਮਗਾ ਦਿੰਦਿਆ ਕਿਹਾ ਕਿ ਰੀਤ ਨੇ ਨਾ ਸਿਰਫ਼ 5 ਗੋਲ ਕੀਤੇ, ਬਲਕਿ ਬਾਕੀ ਟੀਮ ਨੂੰ ਵੀ ਗੋਲ ਕਰਨ ਲਈ ਸਹਾਇਤਾ ਕੀਤੀ।
Check Also
ਹਾਫ ਮੈਰਾਥਨ ਸਮੇਂ 24 ਨਵੰਬਰ ਨੂੰ ਸਵੇਰ ਤੋਂ ਦੁਪਹਿਰ ਤੱਕ ਬੰਦ ਰਹੇਗੀ ਅਟਾਰੀ-ਅੰਮ੍ਰਿਤਸਰ ਸੜਕ – ਸਹਾਇਕ ਕਮਿਸ਼ਨਰ
ਅੰਮ੍ਰਿਤਸਰ, 21 ਨਵੰਬਰ (ਸੁਖਬੀਰ ਸਿੰਘ) – ਭਾਰਤੀ ਫੌਜ ਜਿਲ੍ਹਾ ਪ੍ਰਸਾਸ਼ਨ ਅੰਮ੍ਰਿਤਸਰ ਦੇ ਸਹਿਯੋਗ ਨਾਲ 24 …