ਸਮਰਾਲਾ, 23 ਅਕਤੂਬਰ (ਪੰਜਾਬ ਪੋਸਟ- ਕੰਗ) – ਇੱਥੋਂ ਨਜਦੀਕੀ ਪਿੰਡ ਹੇਡੋਂ ਦੇ ਸਮੂਹ ਨਗਰ ਨਿਵਾਸੀਆਂ ਅਤੇ ਐਨ. ਆਰ. ਆਈ. ਵੀਰਾਂ ਦੇ ਸਹਿਯੋਗ ਨਾਲ ਡੇਰਾ ਸ੍ਰੀ ਬਾਬਾ ਮਨੋਹਰ ਦਾਸ ਵਿਖੇ ਸਲਾਨਾ ਕੁਸ਼ਤੀ ਦੰਗਲ ਕਰਵਾਇਆ ਗਿਆ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਵੇਦ ਚੌਧਰੀ, ਟੋਨੀ ਚੌਧਰੀ ਨੇ ਦੱਸਿਆ ਕਿ ਕਿ ਇਸ ਕੁਸ਼ਤੀ ਦੰਗਲ ਵਿੱਚ ਵੱਖ ਵੱਖ ਅਖਾੜਿਆਂ ਦੇ 150 ਦੇ ਕਰੀਬ ਨਾਮੀ ਪਹਿਲਵਾਨਾਂ ਨੇ ਹਿੱਸਾ ਲਿਆ।ਇਨ੍ਹਾਂ ਕੁਸ਼ਤੀ ਮੁਕਾਬਲਿਆਂ ਦੀ ਕੂਮੈਂਟਰੀ ਪ੍ਰਸਿੱਧ ਕੁਮੈਂਟੇਟਰ ਨਾਜਰ ਸਿੰਘ ਨੇ ਆਪਣੇ ਲੱਛੇਦਾਰ ਬੋਲਾਂ ਨਾਲ ਕੀਤੀ।ਇਸ ਕੁਸ਼ਤੀ ਦੰਗਲ ਵਿੱਚ ਜੋੜੇ ਬਣਾਉਣ ਦੀ ਸੇਵਾ ਰਾਜੂ ਮੁਸ਼ਕਾਬਾਦ, ਬਿੱਲਾ ਚੌਧਰੀ, ਆਮਲ ਖੇੜੀ ਨੇ ਨਿਭਾਈ ਇਸ ਮੌਕੇ ਰੈਫਰੀ ਦੀ ਭੂਮਿਕਾ ਪਹਿਲਵਾਨ ਗੁਰਮੇਲ ਸਿੰਘ ਮੇਲੀ, ਸ਼ਿਵਦੇਵ ਮੁਸ਼ਕਾਬਾਦ, ਕੁਲਦੀਪ ਲੁਹਾਰ ਮਾਜਰਾ ਨੇ ਨਿਭਾਈ।
ਇਸ ਛਿੰਝ ਦੌਰਾਨ ਝੰਡੀ ਦੀ ਕੁਸ਼ਤੀ ਕਰਵਾਈ ਗਈ, ਇਹ ਕੁਸ਼ਤੀ ਕਮਲਜੀਤ ਡੂਮਛੇੜੀ ਅਤੇ ਅਮੀਨ ਸੀ.ਆਰ.ਪੀ.ਐਫ ਵਿਚਕਾਰ ਹੋਈ, ਜਿਸ ਵਿੱਚ ਦੋਨਾਂ ਪਹਿਲਵਾਨਾਂ ਵਿੱਚ ਕਾਂਟੇ ਦੀ ਟੱਕਰ ਹੋਈ, ਅਖੀਰ ਕਮਲਜੀਤ ਡੂਮਛੇੜੀ ਨੇ ਅਮੀਨ ਨੂੰ ਚਿੱਤ ਕਰਕੇ ਇਹ ਕੁਸ਼ਤੀ ਜਿੱਤ ਲਈ।
ਦੋ ਨੰਬਰ ਦੀ ਝੰਡੀ ਦੀ ਕੁਸ਼ਤੀ ਕਾਕਾ ਢਿੱਲਵਾਂ ਅਤੇ ਲਾਲੀ ਮੰਡ ਚੌਂਤਾ ਵਿਚਕਾਰ ਹੋਈ।ਦੋਨਾਂ ਪਹਿਲਵਾਨਾਂ ਨੇ ਜਾਨ ਤੋੜ ਜੋਰ ਲਾਇਆ ਪ੍ਰੰਤੂ ਕਿਸੇ ਵੀ ਪਹਿਲਵਾਨ ਨੇ ਆਪਣੀ ਪਿੱਠ ਨਹੀਂ ਲੱਗਣ ਦਿੱਤੀ।ਅਖੀਰ ਵਿੱਚ ਪ੍ਰਬੰਧਕਾਂ ਵੱਲੋਂ ਦੋਨਾਂ ਨੂੰ ਸਾਂਝੇ ਤੌਰ ਤੇ ਜੇਤੂ ਕਰਾਰ ਦਿੱਤਾ ਗਿਆ।ਦੂਸਰੀ ਦੋ ਨੰਬਰ ਦੀ ਕੁਸ਼ਤੀ ਅਮਨ ਮਲਕਪੁਰ ਅਤੇ ਰਣਜੀਤ ਭੁੱਟਾ ਦਰਮਿਆਨ ਬਰਾਬਰ ਰਹੀ।
ਇਸ ਤੋਂ ਇਲਾਵਾ ਹੋਰ ਮੁਕਾਬਲਿਆਂ ਵਿੱਚ ਵਿਕਾਸ ਰਾਣਾ ਨੇ ਕਰਨ ਡੂਮਛੇੜੀ ਨੂੰ, ਤਪਿੰਦਰ ਢਿੱਲਵਾਂ ਨੇ ਜੋਨੀ ਆਲਮਗੀਰ ਨੂੰ, ਜੀਤ ਢਿੱਲਵਾਂ ਨੇ ਘੁੱਲਾ ਉੱਚਾ ਪਿੰਡ ਨੂੰ, ਬਾਲੀ ਖਮਾਣੋਂ ਨੇ ਮਨਜੀਤ ਭੜੀ ਨੂੰ, ਸਨੀ ਰੁਪਾਲੋਂ ਨੇ ਬਾਰਾ ਖਮਾਣੋਂ ਨੂੰ, ਰਵੀ ਦੋਰਾਹਾ ਨੇ ਰੇਸ਼ਮ ਸਿਹਾਲਾ ਨੂੰ ਕ੍ਰਮਵਾਰ ਚਿੱਤ ਕੀਤਾ।
ਇਸ ਕੁਸ਼ਤੀ ਦੰਗਲ ਦੇ ਮੁੱਖ ਮਹਿਮਾਨ ਅਮਰੀਕ ਸਿੰਘ ਢਿੱਲੋਂ ਹਲਕਾ ਵਿਧਾਇਕ, ਕਸਤੂਰੀ ਲਾਲ ਮਿੰਟ, ਸੁਰਿੰਦਰ ਕੁੰਦਰਾ ਪ੍ਰਧਾਨ ਨਗਰ ਕੌਂਸਲ ਮਾਛੀਵਾੜਾ, ਸੁਖਵੀਰ ਸਿੰਘ ਪੱਪੀ ਮੈਂਬਰ ਬਲਾਕ ਸੰਮਤੀ, ਬਲਵੰਤ ਸਿੰਘ ਚੌਂਕੀਇੰਚਾਰਜ ਹੇਡੋਂ, ਹਰਜੀਤ ਸਿੰਘ ਸੈਕਟਰੀ ਕੋਆ: ਸੁਸਾਇਟੀ, ਰਜਿੰਦਰ ਨੰਬਰਦਾਰ, ਸੁਖਵਿੰਦਰ ਸਿੰਘ ਢਿੱਲੋਂ, ਕੁਲਦੀਪ ਰਾਏ ਖੁੱਲਰ, ਪੋਲਾ ਨੰਬਰਦਾਰ ਮਾਣਕੀ, ਸਿਕੰਦਰ ਸਿੰਘ ਗਿੱਲ, ਲਖਵਿੰਦਰ ਸਿੰਘ ਟੋਡਰਪੁਰ, ਲਖਵਿੰਦਰ ਸਿੰਘ ਨੰਬਰਦਾਰ ਆਦਿ ਨੇ ਜੇਤੂ ਪਹਿਲਵਾਨਾਂ ਨੂੰ ਅਤੇ ਪੁੱਜੇ ਹੋਏ ਮਹਿਮਾਨਾਂ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ।
ਇਸ ਦੰਗਲ ਕਮੇਟੀ ਦੇ ਪ੍ਰਬੰਧਕ ਵੇਦ ਚੌਧਰੀ, ਵੇਦ ਰਾਜ, ਸ਼ਿਆਮ ਸਿੰਘ, ਰਿਸ਼ੀਪਾਲ ਸਾਬਕਾ ਸਰਪੰਚ,ਰਾਕੇਸ਼ ਖੁੱਲਰ ਬੱਲੀ ਮੈਂਬਰ ਬਲਾਕ ਸੰਮਤੀ, ਕੁਲਦੀਪ ਰਾਏ ਖੁੱਲਰ, ਬਿ੍ਰਜ ਲਾਲ, ਮੋਨੂੰ ਰਾਣਾ, ਵੇਦ ਰਾਣਾ, ਬ੍ਰਿਜ ਲਾਲ, ਟੋਨੀ ਚੌਧਰੀ, ਨਿਰੋਤਮ ਸਿੰਘ ਬੱਬੀ, ਸੂਬੇਦਾਰ ਮੇਜਰ ਤੇਜਪਾਲ ਸਿੰਘ, ਟੋਨੀ ਚੌਧਰੀ, ਮੋਹਣ ਰਾਣਾ ਆਦਿ ਤੋਂ ਇਲਾਵਾ ਸਮੂਹ ਨਗਰ ਨਿਵਾਸੀਆਂ ਨੇ ਦਿਨ ਰਾਤ ਇੱਕ ਕਰ ਦਿੱਤੀ।
Check Also
ਹਾਫ ਮੈਰਾਥਨ ਸਮੇਂ 24 ਨਵੰਬਰ ਨੂੰ ਸਵੇਰ ਤੋਂ ਦੁਪਹਿਰ ਤੱਕ ਬੰਦ ਰਹੇਗੀ ਅਟਾਰੀ-ਅੰਮ੍ਰਿਤਸਰ ਸੜਕ – ਸਹਾਇਕ ਕਮਿਸ਼ਨਰ
ਅੰਮ੍ਰਿਤਸਰ, 21 ਨਵੰਬਰ (ਸੁਖਬੀਰ ਸਿੰਘ) – ਭਾਰਤੀ ਫੌਜ ਜਿਲ੍ਹਾ ਪ੍ਰਸਾਸ਼ਨ ਅੰਮ੍ਰਿਤਸਰ ਦੇ ਸਹਿਯੋਗ ਨਾਲ 24 …