ਹਰ ਤਿਉਹਾਰ ਨੂੰ ਪੰਜਾਬੀ ਬੜੀ ਸ਼ਰਧਾ ਭਾਵਨਾ ਨਾਲ ਮਨਾਉਦੇ ਹਨ ਤੇ ਇਹ ਵੀ ਮਸ਼ਹੂਰ ਹੈ ਕਿ ਜਿਥੇ ਚਾਰ ਪੰਜਾਬੀ ਮਿਲ ਬੈਠਦੇ ਹਨ, ਬਸ ਤਿਉਹਾਰ ਵਰਗਾ ਮਹੌਲ ਪੈਦਾ ਹੋ ਜਾਂਦਾ ਹੈ ਕਿਉ ਜੋ ਪੰਜਾਬੀ ਹਮੇਸ਼ਾਂ ਹੀ ਚੜਦੀ ਕਲਾ ਵਿਚ ਰਹਿਣ ਵਾਲੇ ਮੰਨੇ ਗਏ ਹਨ ਪਰ ਸਮੇ ਦੇ ਨਾਲ ਬਦਲੀਆਂ ਸੱਭਿਆਚਾਰਕ ਕਦਰਾਂ ਕੀਮਤਾਂ ਕਾਰਨ ਹਰ ਪਾਸੇ ਬਦਲਾਅ ਆਇਆ ਹੈ।
ਤਿਉਹਾਰ ਮਨਾਉਣ ਸਬੰਧੀ ਵਿਚਾਰ ਪ੍ਰਗਟ ਕਰਦਿਆਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦਿਆਲਗੜ ਦੀ ਪ੍ਰਿੰਸੀਪਲ ਸ੍ਰੀਮਤੀ ਕਮਲੇਸ਼ ਕੌਰ ਦਾ ਕਹਿਣਾ ਹੈ ਕਿ ਤਿਉਹਾਰਾਂ ਦੌਰਾਨ ਫਜ਼ੂਲ ਖਰਚੀ ਬਿਲਕੁੱਲ ਹੀ ਨਹੀ ਕਰਨੀ ਚਾਹੀਦੀ ਕਿਉਂ ਜੋ ਫਜ਼ੂਲ ਖਰਚੀ ਨਾਲ ਘਰ ਦਾ ਬਜ਼ਟ ਡਗਮਗਾ ਜਾਂਦਾ ਹੈ।ਉਨਾਂ ਕਿਹਾ ਕਿ ਸਕੂਲ ਦੇ ਵਿਦਿਆਰਥੀਆਂ ਨੂੰ ਆਲੇ ਦੁਆਲੇ ਨੂੰ ਪ੍ਰਦੂਸ਼ਣ ਮੁਕਤ ਕਰਨ ਪਟਾਕਿਆਂ ਆਦਿ ਦੀ ਵਰਤੋ ਨਾ ਕਰਨ ਲਈ ਪ੍ਰੇਰਿਤ ਕੀਤਾ ਗਿਆ ਹੈ ਅਤੇ ਵਿਦਿਆਰਥੀਆਂ ਨੇ ਵੀ ਇਸ ਵਾਰ ਦਿਵਾਲੀ ਦਾ ਤਿਉਹਾਰ ਪ੍ਰਦੂਸ਼ਣ ਰਹਿਤ ਮਨਾਉਣ ਦਾ ਫੈਸਲਾ ਲਿਆ ਹੈ।
ਸ੍ਰੀਮਤੀ ਪਰਮਜੀਤ ਕੌਰ ਪ੍ਰਿੰਸੀਪਲ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਧੁਪਸੜੀ ਨੇ ਦੱਸਿਆ ਕਿ ਵਿਦਿਆਰਥੀਆਂ ਨੂੰ ਦਿਵਾਲੀ ਸਾਦੇ ਢੰਗ ਮਨਾਉਣ ਲਈ ਸਕੇ ਸਬੰਧੀਆਂ ਨੂੰ ਦੇਣ ਵਾਲੇ ਵਧਾਈ ਕਾਰਡ ਖੁਦ ਹੀ ਤਿਆਰ ਕਰਨ ਲਈ ਪ੍ਰੇਰਿਤ ਕੀਤਾ ਗਿਆ ਹੈ।ਪ੍ਰਦੂਸ਼ਣ ਮੁਕਤ ਦਿਵਾਲੀ ਮਨਾਉਣ ਵਾਸਤੇ ਸਿਖਿਆ ਵਿਭਾਗ ਦੇ ਨਾਲ-ਨਾਲ ਪ੍ਰਦੂਸ਼ਣ ਕੰਟਰੌਲ ਬੋਰਡ ਵੀ ਆਪਣੇ ਇਸ਼ਤਿਹਾਰਾਂ ਰਾਹੀ ਲੋਕਾਂ ਨੂੰ ਜਾਗਰੂਕ ਕਰ ਰਿਹਾ ਹੈ।
ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਘੁਮਾਣ ਦੀ ਪ੍ਰਿੰਸੀਪਲ ਸ੍ਰੀਮਤੀ ਸੁਨੀਤਾ ਸਰਮਾ ਨੇ ਦੱਸਿਆ ਹੈ ਕਿ ਸਿੱਖਿਆ ਵਿਭਾਗ ਪੰਜਾਬ ਵਲੋ ਸਮੇ-ਸਮੇ `ਤੇ ਜਾਰੀ ਨਿਰਦੇਸ਼ਾਂ ਦੀ ਰੋਸ਼ਨੀ ਵਿਚ ਸਕੂਲ ਪੱਧਰ `ਤੇ ਪੋਸਟਰ ਪੇਟਿੰਗ, ਕਵਿਤਾ ਤੇ ਗੀਤ ਮੁਕਾਬਲੇ ਕਰਵਾ ਕੇ ਤਿਉਹਾਰਾਂ ਦੇ ਦਿਨਾ ਵਿਚ ਪ੍ਰਦੂਸਣ ਮੁਕਤ ਸਮਾਜ ਦੀ ਸਿਰਜਨਾ ਵਾਸਤੇ ਬੱਚਿਆਂ ਦੇ ਨਾਲ ਅਧਿਆਪਕਾਂ ਨੂੰ ਵੀ ਸੁਚੇਤ ਕੀਤਾ ਜਾ ਰਿਹਾ ਹੈ। ਉਨਾ ਕਿਹਾ ਕਿ ਅਕਸਰ ਹੀ ਦਿਵਾਲੀ ਦੇ ਤਿਉਹਾਰ ਦੌਰਾਨ ਕੋਈ ਨਾਲ ਕੋਈ ਹਾਦਸਾ ਵਾਪਰ ਜਾਂਦਾ ਹੈ, ਜਿਸ ਵਿਚ ਕਿਸੇ ਦਾ ਹੱਥ, ਮੁੰਹ ਜਾਂ ਅੱਖਾਂ ਦੀ ਰੋਸ਼ਨੀ ਚਲੀ ਜਾਂਦੀ ਹੈ, ਤੇ ਦਿਵਾਲੀ ਦਾ ਤਿਉਹਾਰ ਉਸ ਅਪੰਗ ਹੋਏ ਪਰਿਵਾਰ ਵਾਸਤੇ ਇਕ ਸੰਤਾਪ ਦਾ ਕਾਰਨ ਬਣ ਜ਼ਾਂਦਾ ਹੈ। ਇਸ ਲਈ ਸਾਨੂੰ ਸਾਰਿਆਂ ਨੂੰ ਬੜੇ ਧਿਆਨ ਤੇ ਸੁਹਜ ਨਾਲ ਇਹ ਤਿਉਹਾਰ ਮਨਾਾਂਉਣਾ ਚਾਹੀਦਾ ਹੈ
ਸਰਕਾਰੀ ਕੰਨਿਆ ਸੀਨੀਅਰ ਸੰਕੈਡਰੀ ਸਕੂਲ ਧਰਮਪੁਰਾ ਕਲੌਨੀ ਬਟਾਲਾ ਦੇ ਪ੍ਰਿੰਸੀਪਲ ਸ੍ਰੀਮਤੀ ਬਲਵਿੰਦਰ ਕੌਰ ਨੇ ਦੱਸਿਆ ਕਿ ਖੁਸ਼ੀਆਂ ਦਾ ਤਿਉਹਾਰ ਦਿਵਾਲੀ ਸਾਰਿਆਂ ਨੂੰ ਬੜੇ ਪਿਆਰ ਤੇ ਸਦਭਾਵਨਾ ਨਾਲ ਮਨਾਉਣਾ ਚਾਹੀਦਾ ਤੇ ਇਸ ਗੱਲ ਦਾ ਵੀ ਧਿਆਨ ਰੱਖਣਾ ਚਾਹੀਦਾ ਹੈ ਕਿ ਕੋਈ ਅਣਸੁਖਾਵੀ ਘਟਨਾ ਨਾ ਵਾਪਰੇ, ਜਿਸ ਨਾਲ ਖੁਸ਼ੀਆਂ ਦਾ ਤਿਉਹਾਰ ਗਮੀਆਂ ਵਿਚ ਬਦਲ ਜਾਵੇ
ਸ੍ਰੀਮਤੀ ਰੇਨੂੰ ਮਿਤਲ ਪ੍ਰਿੰਸੀਪਲ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਰੰਗੜ ਨੰਗਲ ਨੇ ਇਸ ਦੀਵਿਆਂ ਦੇ ਤਿਉਹਾਰ ਸਬੰਧੀ ਆਪਣੇ ਵਿਚਾਰ ਵਿਚ ਦੱਸਿਆ ਰੌਸ਼ਨੀਆਂ ਦਾ ਤਿਉਹਾਰ ਸਾਨੂੰ ਸਾਰਿਆਂ ਨੂੰ ਖੁਸ਼ੀਆਂ ਤੇ ਖੇੜਿਆਂ ਨਾਲ ਹੀ ਮਨਾਉਣਾ ਚਾਹੀਦਾ ਹੈ ਤਿਉਹਾਰ ਮਨਾਉਂਦਿਆਂ ਇਸ ਗੱਲ ਦਾ ਵੀ ਧਿਆਨ ਰੱਖਣਾ ਚਾਹੀਦਾ ਹੈ, ਕਿ ਕਿਸੇ ਵਾਸਤੇ ਤਕਲੀਫ ਦਾ ਕਾਰਨ ਨਾ ਬਣੇ।ਇਸ ਵਾਸਤੇ ਖੁਸ਼ੀਆਂ ਦੇ ਤਿਉਹਾਰ ਵਿਚ ਖੁਸ਼ੀਆਂ ਹੀ ਵੰਡਣੀਆਂ ਚਾਹੀਦੀਆਂ ਹਨ ਤੇ ਇਸ ਦਿਵਾਲੀ ਮੌਕੇ ਪਟਾਕਿਆਂ ਦੀ ਵਰਤੋ ਨਹੀਂ ਕਰਨੀ ਚਾਹੀਦੀ, ਤਾਂ ਹੀ ਦਿਵਾਲੀ ਦਾ ਤਿਉਹਾਰ ਰੌਸਨੀਆਂ ਦਾ ਤਿਉਹਾਰ ਬਣ ਸਕੇਗਾ
ਆਉ ਸਾਰੇ ਰਲ ਮਿਲ ਕੇ ਇਸ ਤਿਉਹਾਰ ਦੀ ਮਹੱਤਤਾ ਨੂੰ ਸਮਝੀਏ ਤੇ ਖੁਸ਼ੀਆਂ ਦਾ ਤਿਉਹਾਰ ਪੂਰੇ ਚਾਵਾਂ ਨਾਲ ਮਨਾਈਏ।
Check Also
ਗੁਰੂ ਨਾਨਕ ਦੇਵ ਯੂਨੀਵਰਸਿਟੀ ਵਲੋਂ 1 ਦਸੰਬਰ ਨੂੰ ਹੋਣ ਵਾਲੀਆਂ ਪ੍ਰੀਖਿਆਵਾਂ ਮੁੜ-ਮੁਲਤਵੀ
ਅੰਮ੍ਰਿਤਸਰ, 21 ਨਵੰਬਰ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯਨੀਵਰਸਿਟੀ ਵਲੋਂ ਪਹਿਲਾਂ ਆਨਲਾਈਨ ਅਪਲੋਡ …