Tuesday, April 30, 2024

`ਭ੍ਰਿਸ਼ਟਾਚਾਰ ਮਿਟਾਓ, ਨਵਾਂ ਭਾਰਤ ਬਣਾਓ` ਤਹਿਤ ਚੁੱਕੀ ਚੌਕਸੀ ਜਾਗਰੂਕਤਾ ਸਹੁੰ

ਜਲੰਧਰ, 29 ਅਕਤੂਬਰ (ਪੰਜਾਬ ਪੋਸਟ ਬਿਊਰੋ) – ਕੇਂਦਰੀ ਚੌਕਸੀ ਕਮਿਸ਼ਨ ਦੇ ਸੱਦੇ `ਤੇ ਦੇਸ਼ ਭਰ ਵਿੱਚ ਚੌਕਸੀ ਜਾਗਰੂਕਤਾ ਹਫਤਾ 29 ਅਕਤੂਬਰ ਤੋਂ 3 PPN2910201806ਨਵੰਬਰ ਤੱਕ ਮਨਾਇਆ ਜਾ ਰਿਹਾ ਹੈ। ਇਸ ਦਾ ਸਲੋਗਨ ਹੈ `ਭ੍ਰਿਸ਼ਟਾਚਾਰ ਮਿਟਾਓ, ਨਵਾਂ ਭਾਰਤ ਬਣਾਓ`। ਕੇਂਦਰੀ ਚੌਕਸੀ ਕਮਿਸ਼ਨ ਨੇ ਇਸ ਵਿਸ਼ੇ `ਤੇ ਜਨ ਜਾਗਰੂਕਤਾ ਵਧਾਉਣ ਲਈ ਕਿਹਾ ਹੈ। ਇਸ ਹਫਤੇ ਦੌਰਾਨ ਵੱਖ ਵੱਖ ਮੰਤਰਾਲਿਆਂ, ਵਿਭਾਗਾਂ ਅਤੇ ਸੰਗਠਨਾਂ ਵਲੋਂ ਸ਼ਹਿਰੀਆਂ ਦੀ ਭਾਈਵਾਲੀ ਨਾਲ ਵੱਖ ਵੱਖ ਪ੍ਰੋਗਰਾਮ ਆਯੋਜਿਤ ਕੀਤੇ ਜਾਣਗੇ।
    ਇਸ ਲੜੀ `ਚ ਪੱਤਰ ਸੂਚਨਾ ਦਫਤਰ ਜਲੰਧਰ ਦੇ ਅਧਿਕਾਰੀਆਂ ਅਤੇ ਮੁਲਾਜ਼ਮਾਂ ਨੇ ਅੱਜ ਦਫਤਰ ਵਿੱਚ ਇਮਾਨਦਾਰੀ ਅਤੇ ਸੱਚਾਈ ਦੇ ਉਚ ਮਿਆਰਾਂ ਪ੍ਰਤੀ ਵਚਨਬੱਧ ਹੋਣ ਅਤੇ ਭ੍ਰਿਸ਼ਟਾਚਾਰ ਵਿਰੁੱਧ ਸੰਘਰਸ਼ ਵਿੱਚ ਸਾਥ ਦੇਣ ਦੀ ਸਹੁੰ ਚੁੱਕੀ।ਦਫਤਰ ਦੇ ਮੁੱਖੀ ਅਤੇ ਮੀਡੀਆ ਅਤੇ ਸੰਚਾਰ ਅਧਿਕਾਰੀ ਸ਼ਿਸ਼ੂ ਕੁਮਾਰ ਸ਼ਰਮਾ ਨੇ ਸਭ ਨੂੰ ਇਹ ਸਹੁੰ ਚੁਕਾਈ।

ਨਹਿਰੂ ਯੁਵਾ ਕੇਂਦਰ ਜਲੰਧਰ ਦੇ ਜ਼ਿਲ੍ਹਾ ਯੁਵਾ ਤਾਲਮੇਲ ਕਰਤਾ ਸੈਮਸਨ ਮਸੀਹ ਨੇ ਦੱਸਿਆ ਕਿ ਜਲੰਧਰ ਜ਼ਿਲ੍ਹੇ ਵਿੱਚ ਭੋਜਪੁਰ, ਸ਼ਾਹਕੋਟ, ਰੁੜਕਾ ਕਲਾਂ, ਹਰੀਪੁਰ ਅਤੇ ਚੱਕ ਪਿਪਲੀ ਵਿੱਚ ਚੌਕਸੀ ਹਫਤੇ ਸਬੰਧੀ ਪ੍ਰੋਗਰਾਮ ਆਯੋਜਿਤ ਕੀਤੇ ਜਾਣਗੇ।ਉਨ੍ਹਾਂ ਦੱਸਿਆ ਕਿ ਇਨ੍ਹਾਂ ਪ੍ਰੋਗਰਾਮਾਂ ਵਿੱਚ ਵੱਡੀ ਗਿਣਤੀ `ਚ ਲੋਕ ਹਿੱਸਾ ਲੈਣਗੇ ਅਤੇ ਸਾਰਿਆਂ ਨੂੰ `ਭ੍ਰਿਸ਼ਟਾਚਾਰ ਮਿਟਾਓ, ਨਵਾਂ ਭਾਰਤ ਬਣਾਓ` ਵਿਸ਼ੇ ਤੇ ਜਾਗਰੂਕ ਕੀਤਾ ਜਾਵੇਗਾ।ਸੈਮਸਨ ਮਸੀਹ ਨੇ ਦੱਸਿਆ ਕਿ 31 ਅਕਤੂਬਰ ਨੂੰ ਰਾਸ਼ਟਰੀ ਏਕਤਾ ਦਿਵਸ ਦੇ ਸਬੰਧ ਵਿੱਚ ਵੀ ਸਵੱਛਤਾ ਮੁਹਿੰਮ ਚਲਾਉਣ ਤੋਂ ਇਲਾਵਾ ਏਕਤਾ ਦੀ ਸਹੁੰ ਚੁੱਕੀ ਜਾਵੇਗੀ ਅਤੇ ਇਸੇ ਲੜੀ ਵਿੱਚ ਜਲੰਧਰ ਜ਼ਿਲ੍ਹੇ ਦੇ ਅਠੌਲਾ ਵਿੱਚ ਵਿਸ਼ੇਸ਼ ਪ੍ਰੋਗਰਾਮ ਆਯੋਜਿਤ ਕੀਤਾ ਜਾਵੇਗਾ।

Check Also

ਨੈਸ਼ਨਲ ਬਾਕਸਿੰਗ ਚੈਂਪੀਅਨਸ਼ਿਪ `ਚ ਅਰਮਾਨ ਕਾਂਗੜਾ ਨੇ ਜਿੱਤਿਆ ਸੋਨ ਤਗਮਾ

ਸੰਗਰੂਰ, 29 ਅਪ੍ਰੈਲ (ਜਗਸੀਰ ਲੌਂਗੋਵਾਲ) – ਪਾਣੀਪਤ ਵਿਖੇ ਹੋਈ ਨੈਸ਼ਨਲ ਸਪੋਰਟਸ ਚੈਂਪੀਅਨਸ਼ਿਪ 2024 ਦੌਰਾਨ ਅੰਡਰ-19 …

Leave a Reply