ਅੰਮਿ੍ਤਸਰ, 2 ਨਵੰਬਰ (ਪੰਜਾਬ ਪੋਸਟ – ਪ੍ਰੀਤਮ ਸਿੰਘ) – ਪੰਜਾਬ ਸਰਕਾਰ ਦੀ ਪਹਿਲੀ ਪ੍ਰਾਥਮਿਕਤਾ ਰਾਜ ਦੇ ਨੌਜਵਾਨਾਂ ਨੂੰ ਵੱਧ ਤੋਂ ਵੱਧ ਰੋਜਗਾਰ ਦੇ ਮੌਕੇ ਮੁਹੱਈਆ ਕਰਵਾਉਣਾ ਹੈ।ਇਨ੍ਹਾਂ ਉਪਰਾਲਿਆਂ ਦੇ ਚਲਦੇ ਸਮੇਂ-ਸਮੇਂ `ਤੇ ਘਰ-ਘਰ ਰੋਜਗਾਰ ਮਿਸ਼ਨ ਤਹਿਤ ਜਿਲਾ ਪੱਧਰ `ਤੇ ਪਲੇਸਮੈਂਟ ਕੈਂਪ, ਰੋਜਗਾਰ ਦਫਤਰ ਅਤੇ ਪੰਜਾਬ ਸਕਿਲ ਡਿਵੈਂਲਪਮੈਂਟ ਮਿਸ਼ਨ ਦੇ ਉਪਰਾਲਿਆਂ ਨਾਲ ਲਗਾਤਾਰ ਲਗਾਏ ਜਾ ਰਹੇ ਹਨ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਕਮਲਦੀਪ ਸਿੰਘ ਸੰਘਾ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਸਰਕਾਰ ਵਲੋਂ ਇਨ੍ਹਾਂ ਉਪਰਾਲਿਆਂ ਵਿੱਚ ਹੋਰ ਤੇਜੀ ਲਿਆਉਣ ਅਤੇ ਵੱਖ-ਵੱਖ ਖੇਤਰਾਂ ਵਿੱਚ ਪੈਦਾ ਹੋ ਰਹੇ ਰੋਜਗਾਰ ਦੇ ਮੌਕਿਆਂ ਨੂੰ ਜਿਲ੍ਹਾ ਪੱਧਰ `ਤੇ ਕੋਆਰਡੀਨੇਟ ਕਰਨ ਹਿੱਤ ਜਿਲ੍ਹਾ ਰੋਜਗਾਰ ਅਤੇ ਕਾਰੋਬਾਰ ਬਿਯੂਰੋ ਦੀ ਸਥਾਪਨਾ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਬਿਯੂਰੋ ਵਿੱਚ ਜਿਥੇ ਬੇਰੁਜਗਾਰ ਵਿਅਕਤੀਆਂ ਦੀ ਆਨਲਾਈਨ ਰਜਿਸਟੇਸ਼ਨ ਕੀਤੀ ਜਾਵੇਗੀ, ਉਥੇ ਹਰ ਵਿਅਕਤੀ ਨੂੰ ਉਸ ਦੀ ਯੋਗਤਾ ਅਨੁਸਾਰ, ਵੱਖ ਵੱਖ ਰੋਜਗਾਰ ਦੇ ਮੌਕਿਆਂ ਦੀ ਜਾਣਕਾਰੀ ਦਿੰਦਿਆਂ, ਉਸ ਦੀ ਪਲੈਸਮੈਂਟ ਕਰਵਾਉਣ ਹਿੱਤ ਹਰ ਤਰਾਂ ਦੀ ਮਦਦ ਵੀ ਕੀਤੀ ਜਾਵੇਗੀ।ਸੰਘਾ ਨੇ ਕਿਹਾ ਕਿ ਰੋਜਗਾਰ ਬਿਯੂਰੋ ਦੇ ਕੰਮਕਾਜ ਨੂੰ ਰਸਮੀ ਤੌਰ `ਤੇ ਸ਼ੁਰੂ ਕਰਨ ਤੋਂ ਪਹਿਲਾਂ ਬਿਊਰੋ ਦੇ ਵੱਖ ਵੱਖ ਸੈਕਸ਼ਸਨਾ ਦੇ ਆਨਲਾਈਨ ਕੰਮਾਂ ਨੂੰ ਟਰਾਇਲ ਤੇ ਤੌਰ `ਤੇ ਚਲਾ ਕੇ ਵੇਖਿਆ ਗਿਆ।
ਇਸ ਮੌਕੇ ਰਵਿੰਦਰ ਸਿੰਘ ਵਧੀਕ ਡਿਪਟੀ ਕਮਿਸਨਰ (ਵਿਕਾਸ) ਨੇ ਇਹ ਭਰੋਸਾ ਦਵਾਇਆ ਕਿ ਬਿਯੂਰੋ ਦੇ ਕੰਮ-ਕਾਜ ਨੂੰ ਲੋਕਾਂ ਦੀਆਂ ਉਮੀਦਾਂ ਅਨੁਸਾਰ ਖਰਾ ਉਤਾਰਿਆ ਜਾਵੇਗਾ ਅਤੇ ਆਉਣ ਵਾਲੇ ਸਮੇਂ ਵਿੱਚ ਨੌਜਵਾਨਾਂ ਨੂੰ ਰੋਜਗਾਰ ਮੁਹੱਈਆ ਕਰਾਉਣ ਵਿੱਚ ਇਹ ਇੱਕ ਮੀਲ ਪੱਥਰ ਸਾਬਤ ਹੋਵੇਗਾ।ਇਸ ਮੌਕੇ ਸ੍ਰੀਮਤੀ ਸੁਨੀਤਾ ਕਲਿਆਣ ਡਿਪਟੀ ਡਾਇਰੈਕਟਰ ਰੋਜਗਾਰ ਜਨਰੇਸ਼ਨ ਐਂਡ ਟ੍ਰੇਨਿੰਗ, ਕੰਵਰ ਸੁਖਜਿੰਦਰ ਸਿੰਘ ਛੱਤਵਾਲ ਏ.ਪੀ.ਓ (ਐਮ), ਸੁਰਿੰਦਰ ਕੁਮਾਰ ਰੋਜ਼ਗਾਰ ਅਫਸਰ ਆਦਿ ਹਾਜਰ ਸਨ।
Check Also
ਹਾਫ ਮੈਰਾਥਨ ਸਮੇਂ 24 ਨਵੰਬਰ ਨੂੰ ਸਵੇਰ ਤੋਂ ਦੁਪਹਿਰ ਤੱਕ ਬੰਦ ਰਹੇਗੀ ਅਟਾਰੀ-ਅੰਮ੍ਰਿਤਸਰ ਸੜਕ – ਸਹਾਇਕ ਕਮਿਸ਼ਨਰ
ਅੰਮ੍ਰਿਤਸਰ, 21 ਨਵੰਬਰ (ਸੁਖਬੀਰ ਸਿੰਘ) – ਭਾਰਤੀ ਫੌਜ ਜਿਲ੍ਹਾ ਪ੍ਰਸਾਸ਼ਨ ਅੰਮ੍ਰਿਤਸਰ ਦੇ ਸਹਿਯੋਗ ਨਾਲ 24 …