ਅੰਮ੍ਰਿਤਸਰ, 5 ਨਵੰਬਰ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) – ਸਥਾਨਕ ਬੀ.ਬੀ.ਕੇ ਡੀ.ਏ.ਵੀ ਕਾਲਜ ਵੂਮੈਨ ਨੇ ਆਪਣੀ ਜਿੱਤ ਨੂੰ ਬਰਕਰਾਰ ਰੱਖਦੇ ਹੋਏ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਲੋਂ ਜਲੰਧਰ ਵਿਖੇ 1 ਤੋਂ 4 ਨਵੰਬਰ ਤੱਕ ਕਰਵਾਏ ਗਏ ਜ਼ੋਨਲ ਯੂਥ ਫੈਸਟੀਵਲ (ਏ-ਜ਼ੋਨ) ‘ਚ ਓਵਰਆਲ ਚੈਂਪੀਅਨਸ਼ਿਪ ਟਰਾਫੀ ਹਾਸਲ ਕਰਕੇ ਕਾਲਜ ਦਾ ਨਾਮ ਰੋਸ਼ਨ ਕੀਤਾ ਹੈ।
ਪ੍ਰਿੰਸੀਪਲ ਡਾ. ਪੁਸ਼ਪਿੰਦਰ ਵਾਲੀਆ ਨੇ ਦਸਿਆ ਕਿ ਕਾਲਜ ਨੇ 139 ਨੰਬਰ ਹਾਸਲ ਕਰਕੇ ਇਹ ਚੈਂਪੀਅਨਸ਼ਿਪ ਟਰਾਫੀ ਜਿੱਤਣ ਲਈ 33 ਈਵੈਂਟਾਂ ਚੋਂ 31 ਪੁਜ਼ੀਸ਼ਨਾਂ ਹਾਸਲ ਕੀਤੀਆਂ।ਕਾਲਜ ਵਿਦਿਆਰਥੀਆਂ ਨੇ 14 ਇਵੈਂਟਾਂ ਗਰੁੱਪ ਭਜਨ, ਕੁਇਜ਼, ਮਾਈਮ, ਸਕਿਟ, ਵਨ ਐਕਟ ਪਲੇ, ਗਰੁੱਪ ਸੌਂਗ, ਵਾਰ, ਕਵਿਸ਼ਰੀ, ਪੋਇਟੀਕਲ ਸਿਮਪੋਜ਼ੀਅਮ, ਪੋਸਟਰ ਮੇਕਿੰਗ, ਰੰਗੋਲੀ, ਕਲਾਸੀਕਲ ਡਾਂਸ, ਗਿੱਧੇ `ਚ ਪਹਿਲਾ, ਕਲਾਸੀਕਲ ਵੋਕਲ ਦੀਆਂ 12 ਆਈਟਮਾਂ ਲੋਕ ਗੀਤ, ਫੋਕ ਆਰਕੈਸਟਰਾ, ਕਲਾਸੀਕਲ ਨਾਨ-ਪਰਕਸ਼ਨ, ਵੈਸਟਰਨ ਸੋਲੋ, ਵੈਸਟਰਨ ਗਰੁੱਪ, ਜਨਰਲ ਡਾਂਸ, ਐਲੋਕਿਊਸ਼ਨ, ਪੇਂਟਿੰਗ, ਡੀਬੇਟ, ਕੌਸਚਿਊਮ ਪਰੇਡ, ਕੋਲਾਜ ਅਤੇ ਫੁਲਕਾਰੀ ਵਿੱਚ ਦੂਜਾ ਅਤੇ ਪੰਜ ਆਈਟਮਾਂ ਮਮਿਕਰੀ, ਕਲੇਅ ਮੌਡਲਿੰਗ, ਇਨਸਟਾਲੇਸ਼ਨ, ਕਾਰਟੂਨਿੰਗ ਅਤੇ ਫੋਟੋਗਰਾਫ਼ੀ ਵਿੱਚ ਤੀਜਾ ਸਥਾਨ ਹਾਸਲ ਕੀਤਾ ਹੈ।ਉਨਾਂ ਕਿਹਾ ਕਿ ਇਸ ਸਾਲ ਕਾਲਜ ਨੇ 39 ਨੰਬਰਾਂ ਦੇ ਵੱਡੇ ਫਰਕ ਨਾਲ ਇਹ ਟਰਾਫੀ ਜਿੱਤੀ ਹੈ।
ਪ੍ਰਿੰਸੀਪਲ ਡਾ. ਵਾਲੀਆ ਨੇ ਯੂਥ ਵੈਲਫੇਅਰ ਵਿਭਾਗ ਦੀਆਂ ਪ੍ਰਾਪਤੀਆਂ `ਤੇ ਉਹਨਾਂ ਨੂੰ ਵਧਾਈ ਦਿੱਤੀ।ਉਹਨਾਂ ਕਿਹਾ ਕਿ ਕਾਲਜ ਦੇ ਵਿਦਿਆਰਥੀ ਸਭਿਆਚਾਰਕ ਗਤੀਵਿਧੀਆਂ ਦੇ ਖੇਤਰ ਵਿਚ ਹਮੇਸ਼ਾਂ ਹੀ ਮੋਹਰੀ ਰਹੇ ਹਨ ਅਤੇ ਦਹਾਕਿਆਂ ਤੋਂ ਜੀ.ਐਨ.ਡੀ.ਯੂ ਜ਼ੋਨਲ ਟਰਾਫੀ ਬੀ.ਬੀ.ਕੇ ਕਾਲਜ ਦੀ ਝੋਲੀ ਪੈ ਰਹੀ ਹੈ।ਇਹ ਚੈਂਪੀਅਨਸ਼ਿਪ ਟਰਾਫੀ ਕਾਲਜ ਪਹੁੰਚਣ `ਤੇ ਸਾਰਾ ਕੈਂਪਸ ਖੁਸ਼ੀ ਤੇ ਉਤਸ਼ਾਹ ਨਾਲ ਭਰ ਗਿਆ।
ਇਸ ਸਮੇਂ ਮੌਜੂਦ ਚੇਅਰਮੈਨ ਸਥਾਨਕ ਪ੍ਰਬੰਧਕ ਕਮੇਟੀ ਸੁਦਰਸ਼ਨ ਕਪੂਰ, ਮੈਂਬਰ ਮੋਹਿੰਦਰਜੀਤ ਸਿੰਘ, ਡੀਨ ਯੂਥ ਵੈਲਫੇਅਰ ਨਰੇਸ਼ ਕੁਮਾਰ, ਪ੍ਰੋ. ਮਨਦੀਪ ਸੋਢੀ, ਡਾ. ਲਲਿਤ ਗੋਪਾਲ, ਐਸੋਸੀਏਟ ਡੀਨ ਸਹਿਤ ਸਮੂਹ ਸਟਾਫ਼ ਅਤੇ ਕਾਲਜ ਕਮੇਟੀ ਅਹੁਦੇਦਾਰਾਂ ਨੇ ਜੇਤੂ ਵਿਦਿਆਰਥੀਆਂ ਨੂੰ ਵਧਾਈ ਦਿੱਤੀ।
Check Also
ਹਾਫ ਮੈਰਾਥਨ ਸਮੇਂ 24 ਨਵੰਬਰ ਨੂੰ ਸਵੇਰ ਤੋਂ ਦੁਪਹਿਰ ਤੱਕ ਬੰਦ ਰਹੇਗੀ ਅਟਾਰੀ-ਅੰਮ੍ਰਿਤਸਰ ਸੜਕ – ਸਹਾਇਕ ਕਮਿਸ਼ਨਰ
ਅੰਮ੍ਰਿਤਸਰ, 21 ਨਵੰਬਰ (ਸੁਖਬੀਰ ਸਿੰਘ) – ਭਾਰਤੀ ਫੌਜ ਜਿਲ੍ਹਾ ਪ੍ਰਸਾਸ਼ਨ ਅੰਮ੍ਰਿਤਸਰ ਦੇ ਸਹਿਯੋਗ ਨਾਲ 24 …