ਬਠਿੰਡਾ, 5 ਨਵੰਬਰ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ) – ਸਥਾਨਕ ਖੇਡ ਸਟੇਡੀਅਮ ਵਿੱਚ ਆਖਰੀ ਦਿਨ ਐਥਲੈਟਿਕ ਦੇ ਜੈਵਲਿਨ ਥਰੋਅ ਲੜਕੀਆਂ ਵਿੱਚ ਮਹਿਰਾਜ ਦੀ ਹਰਮਨਦੀਪ ਕੌਰ ਨੇ 13.50 ਮੀਟਰ ਨਾਲ ਸੋਨੇ ਦਾ ਤਮਗਾ, ਤਲਵੰਡੀ ਸਾਬੋ ਦੀ ਨਵਦੀਪ ਕੌਰ ਨੇ 7.60 ਮੀਟਰ ਨਾਲ ਚਾਂਦੀ ਦਾ ਜਦੋਕਿ ਤਲਵੰਡੀ ਸਾਬੋ ਦੀ ਹੀ ਰੁਖਸਾਰ ਸਰੋਆ ਨੇ 6.50 ਮੀਟਰ ਨਾਲ ਕਾਂਸੇ ਦਾ ਤਮਗਾ ਜਿੱਤਿਆ।ਲੜਕਿਆਂ ਦੇ ਜੈਵਲਿਨ ਥਰੋਅ ਈਵੈਂਟ ਵਿੱਚ ਲਹਿਰਾ ਧੂਰਕੋਟ ਦੇ ਹੈਪੀ ਸਿੰਘ ਨੇ 39.66 ਮੀਟਰ ਨਾਲ ਸੋਨੇ ਦਾ, ਘੁੱਦਾ ਦੇ ਰਮਨ ਕੁਮਾਰ ਨੇ 38.25 ਨਾਲ ਚਾਂਦੀ ਦਾ ਜਦੋਕਿ ਤਲਵੰਡੀ ਸਾਬੋ ਦੇ ਸਤਪਾਲ ਸਿੰਘ ਨੇ 35.79 ਨਾਲ ਕਾਂਸੇ ਦਾ ਤਮਗਾ ਜਿੱਤਿਆ।ਡਿਸਕਸ ਥਰੋਅ ਵਿੱਚ ਬਠਿੰਡਾ ਦੇ ਪ੍ਰਦੀਪ ਸਿੰਘ ਨੇ 85.87 ਨਾਲ ਸੋਨੇ ਦਾ, ਬਠਿੰਡਾ ਦੇ ਹੀ ਦਲਸੇਰ ਸਿੰਘ ਨੇ 35.72 ਮੀਟਰ ਨਾਲ ਚਾਂਦੀ ਦਾ ਜਦੋਕਿ ਬਠਿੰਡਾ ਦੇ ਹੀ ਦਿਪਾਸੂ ਅਰੋੜਾ ਨੇ 32.44 ਮੀਟਰ ਨਾਲ ਕਾਂਸੇ ਦਾ ਤਮਗਾ ਜਿੱਤਿਆ।ਫੁੱਟਬਾਲ ਦੇ ਫਾਇਨਲ ਵਿੱਚ ਅਕਲੀਆਂ ਜਲਾਲ ਨੇ ਮੋੜ ਨੂੰ 1.0 ਨਾਲ ਹਰਾ ਕੇ ਸੋਨੇ ਦਾ ਤਮਗਾ ਜਦੋਕਿ ਘੁੱਦਾ ਨੇ ਬਠਿੰਡਾ ਨੂੰ 2.1 ਨਾਲ ਮਾਤ ਦੇ ਕੇ ਕਾਂਸੇ ਦਾ ਤਮਗਾ ਜਿੱਤਿਆ।ਵਾਲੀਬਾਲ ਲੜਕਿਆਂ ਦੇ ਫਾਇਨਲ ਮੈਚ ਵਿੱਚ ਗੰਗਾ ਨੇ ਸਪੋਰਟਸ ਸਕੂਲ ਘੁੱਦਾ ਨੂੰ 3.0 ਨਾਲ ਹਰਾ ਕੇ ਸੋਨੇ ਦਾ ਜਦੋਕਿ ਮੰਡੀ ਕਲਾਂ ਨੇ ਬਰਕੰਦੀ ਨੂੰ 3.0 ਨਾਲ ਹਰਾਕੇ ਕਾਂਸੇ ਦਾ ਤਮਗਾ ਜਿੱਤਿਆ।ਲੜਕੀਆਂ ਦੇ ਫਾਇਨਲ ਵਿੱਚ ਸਪੋਰਟਸ ਸਕੂਲ ਘੁੱਦਾ ਨੇ ਮੰਡੀ ਕਲਾਂ ਨੂੰ 3.0 ਨਾਲ ਹਰਾਕੇ ਸੋਨੇ ਦਾ ਜਦੋਕਿ ਤਿਉਣਾ ਪੁਜਾਰੀਆਂ ਨੇ ਦਾਨ ਸਿੰਘ ਵਾਲਾ ਨੂੰ 3.0 ਨਾਲ ਹਰਾਕੇ ਕਾਂਸੇ ਦਾ ਤਮਗਾ ਜਿੱਤਿਆ।ਬਾਕਸਿੰਗ ਲੜਕੀਆਂ ਦੇ ਮੁਕਾਬਲਿਆਂ ਵਿੱਚ 45.48 ਕਿਲੋ ਭਾਰ ਵਰਗ ਵਿੱਚ ਤਲਵੰਡੀ ਸਾਬੋ ਦੀ ਜੋਤੀ ਨੇ ਬਠਿੰਡਾ ਦੀ ਹੀ ਭੁਪਿੰਦਰ ਕੌਰ ਨੂੰ ਹਰਾ ਕੇ ਸੋਨੇ ਦਾ ਤਮਗਾ ਜਿੱਤਿਆ।48.51 ਭਾਰ ਵਰਗ ਵਿੱਚ ਮਾਤਾ ਸੁੰਦਰੀ ਕਾਲਜ ਦੀ ਰਾਜਵੀਰ ਕੌਰ ਨੇ ਰਜੀਆਂ ਨੂੰ ਹਰਾਕੇ ਸੋਨੇ ਦਾ ਤਮਗਾ ਜਿੱਤਿਆ।51.54 ਭਾਰ ਵਰਗ ਵਿੱਚ ਭਾਈਰੂਪਾ ਦੀ ਗਗਨਦੀਪ ਕੌਰ ਨੇ ਮਾਤਾ ਸੁੰਦਰੀ ਕਾਲਜ ਦੀ ਅਮਨਦੀਪ ਕੌਰ ਨੂੰ ਹਰਾ ਕੇ ਸੋਨੇ ਦਾ ਤਮਗਾ ਪ੍ਰਾਪਤ ਕੀਤਾ। 75.81 ਕਿਲੋਂ ਭਾਰ ਵਰਗ ਵਿੱਚ ਭਾਈਰੂਪਾ ਦੀ ਰਣਪ੍ਰੀਤ ਕੌਰ ਨੇ ਭਾਈਰੂਪਾ ਦੀ ਸਿਵਾਨੀ ਨੂੰ ਹਰਾ ਕੇ ਸੋਨੇ ਦਾ ਤਮਗਾ ਪ੍ਰਾਪਤ ਕੀਤਾ।ਟੇਬਲ ਟੈਨਿਸ ਲੜਕਿਆਂ ਦੇ ਫਾਇਨਲ ਵਿੱਚ ਐਮ.ਐਸ.ਡੀ ਬਠਿੰਡਾ ਨੇ ਲਾਰਡ ਰਾਮਾ ਬਠਿੰਡਾ ਨੂੰ 2.1 ਸੈਟ ਨਾਲ ਹਰਾ ਕੇ ਸੋਨੇ ਦਾ ਜਦੋਕਿ ਭਾਰਤੀਆ ਮਾਡਲ ਰਾਮਪੁਰਾ ਨੇ ਐਮ.ਐਸ.ਡੀ ਸੰਤਪੁਰਾ ਨੂੰ 2.1 ਸੈਟ ਨਾਲ ਹਰਾ ਕੇ ਕਾਂਸੇ ਦਾ ਤਮਗਾ ਜਿੱਤਿਆ। ਲੜਕੀਆਂ ਦੇ ਫਾਇਨਲ ਵਿੱਚ ਲਹਿਰਾ ਬੇਗਾ ਨੇ ਐਮ.ਐਸ.ਡੀ ਸੰਤਪੁਰਾ ਨੂੰ 2.1 ਸੈਟ ਨਾਲ ਹਰਾ ਕੇ ਸੋਨੇ ਦਾ ਜਦੋਕਿ ਭਾਰਤੀਆ ਮਾਡਲ ਰਾਮਪੁਰਾ ਨੇ ਐਮ ਐਸ ਡੀ ਸਭਾ ਬਠਿੰਡਾ ਨੂੰ 2.1 ਸੈਟ ਨਾਲ ਹਰਾ ਕੇ ਕਾਂਸੇ ਦਾ ਤਮਗਾ ਜਿੱਤਿਆ।ਵੇਟ ਲਿਫਟਿੰਗ ਦੇ 55 ਕਿਲੋ ਭਾਰ ਵਰਗ ਵਿੱਚ ਰਾਮਪੁਰਾ ਦੇ ਇੰਦਰਜੀਤ ਸਿੰਘ ਨੇ ਸੋਨੇ ਦਾ, ਰਾਮਪੁਰਾ ਦੇ ਹੀ ਬਲਜੀਤ ਸਿੰਘ ਨੇ ਚਾਂਦੀ ਦਾ ਜਦੋਕਿ ਸੰਗਤ ਦੇ ਚਰਨਜੀਵ ਸਿੰਘ ਨੇ ਕਾਂਸੇ ਦਾ ਤਮਗਾ ਜਿੱਤਿਆ।61 ਕਿਲੋਂ ਭਾਰ ਵਿੱਚ ਫੂਲ ਦੇ ਜਸਵੀਰ ਸਿੰਘ ਨੇ ਸੋਨੇ ਦਾ ਜਦੋਕਿ ਸੰਗਤ ਦੇ ਅਰਵਿੰਦਰ ਸਿੰਘ ਨੇ ਚਾਂਦੀ ਦਾ ਤਮਗਾ ਜਿੱਤਿਆ।67 ਕਿਲੋਂ ਭਾਰ ਵਰਗ ਵਿੱਚ ਫੂਲ ਦੇ ਗੁਰਪ੍ਰੀਤ ਸਿੰਘ ਨੇ ਸੋਨੇ ਦਾ ਜਦੋਕਿ ਸੰਗਤ ਦੇ ਮਨਦੀਪ ਸਿੰਘ ਨੇ ਚਾਂਦੀ ਦਾ ਤਮਗਾ ਜਿੱਤਿਆ।96 ਕਿਲੋਂ ਭਾਰ ਵਰਗ ਵਿੱਚ ਫੂਲ ਦੇ ਜੋਬਨ ਸਿੰਘ ਨੇ ਸੋਨੇ ਦਾ ਜਦੋਕਿ ਰਾਮਪੁਰਾ ਦੇ ਹਰਮਨਪ੍ਰੀਤ ਸਿੰਘ ਨੇ ਚਾਂਦੀ ਦਾ ਤਮਗਾ ਜਿੱਤਿਆ।ਲੜਕੀਆਂ ਦੇ 49 ਕਿਲੋਂ ਭਾਰ ਵਰਗ ਵਿੱਚ ਫੂਲ ਦੀ ਅਮਨਪ੍ਰੀਤ ਕੌਰ ਨੇ ਸੋਨੇ ਦਾ ਜਦੋਕਿ ਰਾਮਪੁਰਾ ਦੀ ਜੱਸੂ ਨੇ ਚਾਂਦੀ ਦਾ ਤਮਗਾ ਜਿੱਤਿਆ। 59 ਕਿਲੋਂ ਭਾਰ ਵਿੱਚ ਫੂਲ ਦੀ ਲਵਪ੍ਰੀਤ ਕੋਰ ਨੇ ਸੋੋਨੇ ਦਾ ਜਦੋਕਿ ਸੰਗਤ ਦੀ ਮਨਜੋਤ ਕੋਰ ਨੇ ਚਾਂਦੀ ਦਾ ਤਮਗਾ ਜਿੱਤਿਆ।76 ਕਿਲੋਂ ਭਾਰ ਵਿੱਚ ਸੰਗਤ ਦੀ ਸੁਮਨਪ੍ਰੀਤ ਕੋਰ ਨੇ ਸੋਨੇ ਦਾ ਜਦੋਕਿ ਰਾਮਪੁਰਾ ਦੀ ਨਵਦੀਪ ਕੋਰ ਨੇ ਚਾਂਦੀ ਦਾ ਤਮਗਾ ਜਿੱਤਿਆ।ਇਸ ਮੋਕੇ ਵਿਜੈ ਕੁਮਾਰ ਜਿਲ੍ਹਾ ਖੇਡ ਅਫਸਰ ਵਲੋਂ ਜੇਤੂ ਖਿਡਾਰੀ/ਖਿਡਾਰਨਾਂ ਨੂੰ ਮੈਡਲ ਅਤੇ ਮੈਰਿਟ ਸਰਟੀਫਿਕੇਟ ਨਾਲ ਸਨਮਾਨਿਤ ਕੀਤਾ ਗਿਆ।
Check Also
ਹਾਫ ਮੈਰਾਥਨ ਸਮੇਂ 24 ਨਵੰਬਰ ਨੂੰ ਸਵੇਰ ਤੋਂ ਦੁਪਹਿਰ ਤੱਕ ਬੰਦ ਰਹੇਗੀ ਅਟਾਰੀ-ਅੰਮ੍ਰਿਤਸਰ ਸੜਕ – ਸਹਾਇਕ ਕਮਿਸ਼ਨਰ
ਅੰਮ੍ਰਿਤਸਰ, 21 ਨਵੰਬਰ (ਸੁਖਬੀਰ ਸਿੰਘ) – ਭਾਰਤੀ ਫੌਜ ਜਿਲ੍ਹਾ ਪ੍ਰਸਾਸ਼ਨ ਅੰਮ੍ਰਿਤਸਰ ਦੇ ਸਹਿਯੋਗ ਨਾਲ 24 …