Monday, December 23, 2024

ਮੇਅਰ ਵਲੋਂ ਨਜਾਇਜ਼ ਉਸਾਰੀਆਂ ਰੋਕਣ ਲਈ ਐਮ.ਟੀ.ਪੀ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤਾਂ

ਅੰਮ੍ਰਿਤਸਰ, 20 ਨਵੰਬਰ (ਪੰਜਾਬ ਪੋਸਟ- ਜਗਦੀਪ ਸਿੰਘ) – ਮੇਅਰ ਕਰਮਜੀਤ ਸਿੰਘ ਰਿੰਟੂ ਨੇ ਸ਼ਹਿਰ ਵਿਚ ਹੋ ਰਹੀਆਂ ਨਜਾਇਜ਼ ਉਸਾਰੀਆਂ ਨੂੰ ਰੋਕਣ ਲਈ PPN2011201807ਐਮ.ਟੀ.ਪੀ ਵਿਭਾਗ ਦੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ।ਜਿਸ ਵਿੱਚ ਨਿਗਮ ਕਮਿਸ਼ਨਰ ਸੋਨਾਲੀ ਗਿਰੀ ਵੀ ਸ਼ਾਮਲ ਹੋਏ, ਜਦਕਿ ਐਮ.ਟੀ.ਪੀ ਆਈ.ਪੀ.ਐਸ ਰੰਧਾਵਾ, ਸਮੂਹ ਏ.ਟੀ.ਪੀ਼ ਅਤੇ ਬਿਲਡਿੰਗ ਇੰਸਪੈਕਟਰ ਹਾਜ਼ਰ ਸਨ।
 ਕਰਮਜੀਤ ਸਿੰਘ ਨੇ ਸ਼ਹਿਰ ਵਿਚ ਹੋ ਰਹੀਆਂ ਨਜਾਇਜ਼ ਉਸਾਰੀਆਂ ਨੂੰ ਰੋਕਣ ਦੇ ਸਬੰਧ ਵਿਚ ਵਿਭਾਗ ਵੱਲੋਂ ਕੀਤੀ ਜਾਣ ਵਾਲੀ ਕਾਰਵਾਈ ਬਾਰੇ ਜਾਣਕਾਰੀ ਲਈ।ਮੇਅਰ ਰਿੰਟੂ ਨੇ ਸ਼ਖਤ ਤਾੜਨਾ ਕਰਦਿਆਂ ਵਿਭਾਗ ਦੇ ਅਧਿਕਾਰੀਆਂ ਨੁੰ ਕਿਹਾ ਕਿ ਬਾਰ-ਬਾਰ ਹਦਾਇਤਾਂ ਕਰਨ ਦੇ ਬਾਵਜੂਦ ਵੀ ਵਿਭਾਗ ਵੱਲੋਂ ਸ਼ਹਿਰ ਵਿਚ ਹੋ ਰਹੀਆਂ ਨਜਾਇਜ਼ ਉਸਾਰੀਆਂ ਦੇ ਸਬੰਧ ਵਿਚ ਐਮ.ਟੀ.ਪੀ ਅਤੇ ਸਬੰਧਤ ਅਧਿਕਾਰੀਆਂ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ, ਜਿਸ ਨਾਲ ਸ਼ਹਿਰ ਦੀ ਜਨਤਾ ਵਿਚ ਗਲਤ ਸੰਦੇਸ਼ ਜਾ ਰਿਹਾ ਹੈ।ਉਹਨਾਂ ਵਿਭਾਗ ਦੇ ਮੁੱਖੀ ਨੂੰ ਕਿਹਾ ਕਿ ਪਹਿਲਾਂ ਵੀ ਹਦਾਇਤਾਂ ਕੀਤੀਆਂ ਗਈਆਂ ਸਨ ਕਿ ਜਿਹੜੇ ਵੀ ਅਧਿਕਾਰੀ ਨਜਾਇਜ ਉਸਾਰੀਆਂ ਨੁੰ ਰੋਕਣ ਲਈ ਕੰਮ ਨਹੀਂ ਕਰ ਰਹੇ ਉਹਨਾਂ ਵਿਰੁੱਧ ਕਾਰਵਾਈ ਕਰਨ ਲਈ ਲਿਖ ਕੇ ਭੇਜਿਆ ਜਾਵੇ, ਪਰ ਅਜਿਹਾ ਵੀ ਅਮਲ ਵਿੱਚ ਨਹੀਂ ਲਿਆਂਦਾ ਗਿਆ।
 ਮੇਅਰ ਨੇ ਕਿਹਾ ਕਿ ਸ਼ਹਿਰ ਵਿੱਚ ਜਿਹੜੀ ਵੀ ਉਸਾਰੀ ਕਾਨੂੰਨ ਅਨੁਸਾਰ ਨਹੀਂ ਹੋ ਰਹੀ ਉਸ ਵਿਰੁੱਧ ਬਣਦੀ ਢੁਕਵੀਂ ਕਾਰਵਾਈ ਸਮੇਂ ਸਿਰ ਕੀਤੀ ਜਾਵੇ।ਉਹਨਾ ਨੇ ਐਮ.ਟੀ.ਪੀ ਨੁੰ ਹਦਾਇਤ ਕੀਤੀ ਕਿ ਅੱਗੇ ਤੋਂ ਵਿਭਾਗ ਦੀ ਹਰ ਕੁਤਾਹੀ ਦੀ ਜਿੰਮਵਾਰੀ ਉਸ ਦੀ ਹੋਵੇਗੀ ਅਤੇ ਹਰ ਸਿ਼ਕਾਇਤ ਲਈ ਉਹ ਹੀ ਜਵਾਬਦੇਹ ਹੋਣਗੇ।ਉਨਾ ਨੇ ਹਦਾਇਤ ਕੀਤੀ ਕਿ ਨਜਾਇਜ਼ ਉਸਾਰੀਆਂ ਵਿਰੁੱਧ ਕਾਰਵਾਈ ਕਰਨ ਲਈ ਹਰ ਹਫ਼ਤੇ ਪ੍ਰੋਗਰਾਮ ਉਲੀਕਿਆਂ ਜਾਵੇ ਅਤੇ ਇਸ ਸਬੰਧੀ ਰਿਪੋਰਟ ਹਰ ਬੁੱਧਵਾਰ ਵਿਭਾਗ ਦੀ ਹੋਣ ਵਾਲੀ ਮੀਟਿੰਗ ਵਿਚ ਪੇਸ਼ ਕੀਤੀ ਜਾਵੇ। ਮੇਅਰ ਨੇ ਐਮ.ਟੀ.ਪੀ ਨੂੰ ਇਹ ਵੀ ਹਦਾਇਤ ਕੀਤੀ ਕਿ ਸੀ.ਐਲ.ਯੂ (ਭੌਂ ਮੰਤਵ ਤਬਦੀਲ) ਅਤੇ ਰਾਜ਼ਨਾਮੇ ਦੇ ਕੇਸ ਜਲਦ ਤੋਂ ਜਲਦ ਨਿਪਟਾਏ ਜਾਣ। ਮੇਅਰ ਅਤੇ ਕਮਿਸ਼ਨਰ ਵੱਲੋਂ ਵਿਭਾਗ ਨੁੰ ਸ਼ਖਤ ਹਦਾਇਤ ਕੀਤੀ ਗਈ ਕਿ ਵਿਭਾਗ ਵੱਲੋਂ ਹਰ ਮੰਗਲਵਾਰ ਅਤੇ ਵੀਰਵਾਰ ਨੂੰ ਹਲਕਾ ਵਾਰ ਹੋ ਰਹੀਆਂ ਪੰਜ-ਪੰਜ ਨਜਾਇਜ਼ ਉਸਾਰੀਆਂ ਵਿਰੁੱਧ ਕਾਨੂੰਨ ਅਨੁਸਾਰ ਬਣਦੀ ਕਾਰਵਾਈ ਕੀਤੀ ਜਾਵੇ।

Check Also

ਖਾਲਸਾ ਕਾਲਜ ਗਰਲਜ਼ ਸੀ: ਸੈਕੰ: ਸਕੂਲ ਦੀਆਂ ਵਿਦਿਆਰਥਣਾਂ ਦਾ ਇੰਟਰ ਖਾਲਸਾ ਸਕੂਲ ਮੁਕਾਬਲਿਆਂ ’ਚ ਸ਼ਾਨਦਾਰ ਪ੍ਰਦਰਸ਼ਨ

ਅੰਮ੍ਰਿਤਸਰ, 23 ਦਸੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਦੀਆਂ ਵਿਦਿਆਰਥਣਾਂ …

Leave a Reply