Friday, November 22, 2024

ਸਬ ਜੂਨੀਅਰ, ਜੂਨੀਅਰ ਤੇ ਸੀਨੀਅਰ ਵਰਗ ਦੇ 3 ਰੋਜ਼ਾ ਬਾਕਸਿੰਗ ਮੁਕਾਬਲੇ ਸਮਾਪਤ

 `ਬੇਟੀ ਬਚਾਓੁ ਬੇਟੀ ਪੜ੍ਹਾਓੁ` ਮੁਹਿੰਮ ਦੇ ਸਾਰਥਿਕ ਸਿੱਟੇ ਨਿਕਲਣੇ ਸ਼ੁਰੂ – ਬੀਬੀ ਔਜਲਾ
ਅੰਮ੍ਰਿਤਸਰ, 29 ਨਵੰਬਰ (ਪੰਜਾਬ ਪੋਸਟ-  ਸੰਧੂ) – ਸੂਬਾ ਬਾਕਸਿੰਗ ਐਸੋਸੀਏਸ਼ਨ ਦੇ ਦਿਸ਼ਾ-ਨਿਰਦੇਸ਼ਾਂ `ਤੇ ਜ਼ਿਲ੍ਹਾ ਬਾਕਸਿੰਗ ਐਸੋਸੀਏਸ਼ਨ ਦੇ ਪ੍ਰਬੰਧਾਂ ਹੇਠ PUNJ2911201810ਪ੍ਰਭਾਕਰ ਸੀਨੀਅਰ ਸੈਕੰਡਰੀ ਸਕੂਲ ਛੇਹਰਟਾ ਵਿਖੇ ਆਯੋਜਿਤ ਤਿੰਨ ਰੋਜਾ ਸਬ ਜੂਨੀਅਰ, ਜੂਨੀਅਰ ਤੇ ਸੀਨੀਅਰ ਵਰਗ ਦੀ ਜ਼ਿਲ੍ਹਾ ਪੱਧਰੀ ਬਾਕਸਿੰਗ ਚੈਂਪੀਅਨਸ਼ਿਪ ਸਮਾਪਤ ਹੋ ਗਈ।ਲੜਕੇ ਲੜਕੀਆਂ ਦੇ ਵਰਗ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਛੇਹਰਟਾ ਦੇ ਬਾਕਸਿੰਗ ਖਿਡਾਰੀਆਂ ਦਾ ਦਬਦਬਾ ਰਿਹਾ। ਐਸੋੋਸੀਏਸ਼ਨ ਦੇ ਜ਼ਿਲ੍ਹਾ ਸੈਕਟਰੀ ਕੇਵਲ ਕ੍ਰਿਸ਼ਨਪੁਰੀ ਤੇ ਟੀ.ਡੀ ਕੋਚ ਜੀ.ਐਸ ਭੱਲਾ ਦੀ ਨਿਗਰਾਨੀ ਹੇਠ ਵੱਖ-ਵੱਖ ਭਾਰ ਤੇ ਉਮਰ ਵਰਗ ਦੇ ਬਾਕਸਿੰਗ ਖਿਡਾਰੀਆਂ ਦੀ ਫਾਈਨਲ ਪ੍ਰਤੀਯੋਗਤਾ ਦੇ ਵਿੱਚ ਖਿਡਾਰੀਆਂ ਨੇ ਆਪਣੀ ਖੇਡ ਸ਼ੈਲੀ ਦਾ ਲੋਹਾ ਮਨਵਾਇਆ।
PUNJ2911201811ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਛੇਹਰਟਾ ਦੀਆਂ ਵਿਦਿਆਰਥਣਾਂ ਤੇ ਬਾਕਸਿੰਗ ਕੋਚ ਬਲਕਾਰ ਸਿੰਘ ਦੀਆਂ ਲਾਡਲੀਆਂ ਸ਼ਾਗਿਰਦ ਐਨਮ ਸੰਧੂ, ਕੋਮਲਪ੍ਰੀਤ ਕੌਰ, ਹਰਲੀਨ ਕੌਰ, ਰਮਨਦੀਪ ਕੌਰ, ਕੀਰਤੀ, ਦਿਕਸ਼ਾ ਰਾਜਪੂਤ ਤੇ ਮੀਨਾਕਸ਼ੀ ਨੇ ਗੋਲਡ ਮੈਡਲ ਜਦੋਂ ਕਿ ਨੀਤੂ, ਅਮਨਦੀਪ ਕੌਰ ਨੇਹਾ ਤੇ ਸ਼ਰਨਜੀਤ ਕੌਰ ਨੇ ਸਿਲਵਰ ਮੈਡਲ ਇਸੇ ਤਰ੍ਹਾ ਦੀਸ਼ਾ ਤੇ ਤੀਸ਼ਾ ਨੇ ਬਰਾਊਂਜ਼ ਮੈਡਲ ਹਾਸਲ ਕੀਤੇ ਜੇਤੂਆਂ ਨੂੰ ਇਨਾਮ ਤਕਸੀਮ ਕਰਨ ਦੀ ਰਸਮ ਮੈਂਬਰ ਪਾਰਲੀਮੈਂਟ ਗੁਰਜੀਤ ਸਿੰਘ ਔਜਲਾ ਦੀ ਮਾਤਾ ਬੀਬੀ ਜਗੀਰ ਕੌਰ ਔਜਲਾ ਨੇ ਅਦਾ ਕੀਤੀ।ਆਪਣੇ ਸੰਬੋਧਨ ਵਿੱਚ ਉਨ੍ਹਾਂ ਕਿਹਾ ਕਿ ਧੀਆਂ ਨੂੰ ਹਰੇਕ ਖੇਤਰ ਦੇ ਵਿੱਚ ਅੱਗੇ ਵੱਧਣ ਦੇ ਮੌਕੇ ਪ੍ਰਦਾਨ ਕੀਤੇ ਜਾਣੇ ਚਾਹੀਦੇ ਹਨ । ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੀ “ਬੇਟੀ ਬਚਾਓੁ ਬੇਟੀ ਪੜ੍ਹਾਓੁ” ਮੁਹਿੰਮ ਦੇ ਸਾਰਥਿਕ ਸਿੱਟੇ ਨਿਕਲਣੇ ਸ਼ੁਰੂ ਹੋ ਗਏ ਹਨ ਤੇ ਭਰੂਣ ਹੱਤਿਆ ਦੇ ਗ੍ਰਾਫ ਵਿੱਚ ਕਾਫੀ ਗਿਰਾਵਟ ਆਈ ਹੈ।ਉਨ੍ਹਾਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਵੱਲੋਂ ਕਰੋੜਾਂ ਰੁਪਏ ਦੇ ਫੰਡ ਰਾਖਵੇਂ ਰੱਖੇ ਗਏ ਹਨ।
ਉਧਰ ਸਕੂਲ ਪਰਤੀਆਂ ਮੈਡਲਿਸਟ ਧੀਆਂ ਤੇ ਕੋਚ ਬਲਕਾਰ ਸਿੰਘ ਦਾ ਪ੍ਰਿੰਸੀਪਲ ਮਨਮੀਤ ਕੌਰ, ਪੀ.ਟੀ.ਈ ਸਰਬਜੀਤ ਕੌਰ, ਮੈਡਮ ਗੁਰਪ੍ਰੀਤ ਕੌਰ, ਮੈਡਮ ਪੂਨਮ ਸ਼ਰਮਾ, ਮੈਡਮ ਅਮਨਦੀਪ ਕੌਰ, ਅਮਰਜੀਤ ਕੌਰ, ਰਾਕੇਸ਼ ਕੁਮਾਰ, ਬਿਕਰਮਜੀਤ ਸਿੰਘ ਆਦਿ ਦੇ ਵੱਲੋਂ ਗਰਮਜੋਸ਼ੀ ਨਾਲ ਸਵਾਗਤ ਕੀਤਾ ਗਿਆ ਤੇ ਖਿਡਾਰੀਆਂ ਨੂੰ ਹਰ ਸੰਭਵ ਸਹਾਇਤਾ ਦਾ ਵਿਸ਼ਵਾਸ਼ ਦਿਵਾਇਆ। ਅੰਤ ਵਿੱਚ ਪ੍ਰਬੰਧਕਾਂ ਵੱਲੋਂ ਆਏ ਵਿਸ਼ੇਸ਼ ਮਹਿਮਾਨਾਂ ਤੇ ਕੋਚਾਂ ਨੂੰ ਸਨਮਾਨ ਚਿੰਨ੍ਹ ਦੇ ਕੇ ਨਿਵਾਜ਼ਿਆ ਗਿਆ।
 ਇਸ ਮੌਕੇ ਆਲ ਮੁਸਲਿਮ ਵੈਲਫੇਅਰ ਸੁਸਾਇਟੀ ਦੇ ਕੌਮੀ ਚੇਅਰਮੈਨ ਮਾਨਕ ਅਲੀ  ਕੌਮੀ ਬਾਕਸਿੰਗ ਕੋਚ ਕੰਵਲਜੀਤ ਡੀ.ਸੀ, ਕੌਮੀ ਬਾਕਸਿੰਗ ਕੋਚ ਬਲਕਾਰ ਸਿੰਘ, ਕੌਮੀ ਬਾਕਸਿੰਗ ਕੋਚ, ਜੇ.ਪੀ ਸਿੰਘ, ਕੌਮੀ ਬਾਕਸਿੰਗ ਕੋਚ, ਬ੍ਰਿਜ ਮੋਹਨ ਰਾਨਾ, ਕੌਮੀ ਬਾਕਸਿੰਗ ਕੋਚ ਦਲਬੀਰ ਸਿੰਘ, ਕੌਮੀ ਬਾਕਸਿੰਗ ਕੋਚ ਬਲਜਿੰਦਰ ਸਿੰਘ, ਕੌਮੀ ਬਾਕਸਿੰਗ ਕੋਚ ਅਵਤਾਰ ਸਿੰਘ ਜੀ.ਐਨ.ਡੀ.ਯੂ, ਕੌਮੀ ਬਾਕਸਿੰਗ ਖਿਡਾਰੀ ਗੁਰਪ੍ਰਤਾਪ ਸਿੰਘ ਗੋਰਾ ਪੀ.ਪੀ, ਕੌਮੀ ਬਾਕਸਿੰਗ ਖਿਡਾਰੀ ਕੁਲਦੀਪ ਸਿੰਘ, ਮੈਡਮ ਹਰਪਵਨਪ੍ਰੀਤ ਕੌਰ ਸੰਧੂ, ਮੈਡਮ ਪ੍ਰਸਿੰਨੀ ਦੇਵੀ, ਕੋਚ ਅਮਰਜੀਤ ਸਿੰਘ, ਕੋਚ ਸੰਜੇ ਤੁੱਲੀ, ਜੀ.ਐਸ. ਸੰਧੂ, ਕੋਚ ਵਿਕਟਰ ਪੀ.ਪੀ, ਕੋਚ ਸੰਦੀਪ ਸਿੰਘ, ਕੋਚ ਜਸਬੀਰ ਸਿੰਘ ਬਿੱਟਾ, ਕ੍ਰਿਸ਼ਨ ਗੋਪਾਲ ਪ੍ਰਭਾਕਰ, ਸ਼ੈਫੀ ਸੰਧੂ, ਐਡਵੋਕੇਟ ਨਰਿੰਦਰ ਕੁਮਾਰ ਆਦਿ ਹਾਜ਼ਰ ਸਨ।

Check Also

ਹਾਫ ਮੈਰਾਥਨ ਸਮੇਂ 24 ਨਵੰਬਰ ਨੂੰ ਸਵੇਰ ਤੋਂ ਦੁਪਹਿਰ ਤੱਕ ਬੰਦ ਰਹੇਗੀ ਅਟਾਰੀ-ਅੰਮ੍ਰਿਤਸਰ ਸੜਕ – ਸਹਾਇਕ ਕਮਿਸ਼ਨਰ

ਅੰਮ੍ਰਿਤਸਰ, 21 ਨਵੰਬਰ (ਸੁਖਬੀਰ ਸਿੰਘ) – ਭਾਰਤੀ ਫੌਜ ਜਿਲ੍ਹਾ ਪ੍ਰਸਾਸ਼ਨ ਅੰਮ੍ਰਿਤਸਰ ਦੇ ਸਹਿਯੋਗ ਨਾਲ 24 …

Leave a Reply