ਅੰਮ੍ਰਿਤਸਰ, 29 ਨਵੰਬਰ (ਪੰਜਾਬ ਪੋਸਟ – ਸੁਖਬੀਰ ਸਿੰਘ) – ਸਰਕਾਰ ਅਤੇ ਪ੍ਰਸ਼ਾਸਨ ਦੀ ਢਿੱਲੀ ਕਾਰਗੁਜ਼ਾਰੀ ’ਤੇ ਭਾਜਪਾ ਦੇ ਸੀਨੀਅਰ ਆਗੂ ਰਜਿੰਦਰ ਮੋਹਨ ਸਿੰਘ ਛੀਨਾ ਦੀ ਅਗਵਾਈ ’ਚ ਕੈਪਟਨ ਸਰਕਾਰ ਦਾ ਪਿੱਟ ਸਿਆਪਾ ਕੀਤਾ ਗਿਆ।ਉਨਾਂ ਨਾਲ ਭਾਜਪਾ ਜ਼ਿਲ੍ਹਾ ਪ੍ਰਧਾਨ ਸ੍ਰੀ ਆਨੰਦ ਸ਼ਰਮਾ ਤੋਂ ਇਲਾਵਾ ਕੇਵਲ ਕੁਮਾਰ, ਰਾਜੇਸ਼ ਹਨੀ, ਰਾਕੇਸ਼ ਗਿੱਲ, ਜਰਨੈਲ ਸਿੰਘ ਢੋਟ, ਸ਼ੁਸ਼ੀਲ ਦੇਵਗਨ ਮੌਜ਼ੂਦ ਸਨ, ਜਿਨ੍ਹਾਂ ਨੇ ਆਪਣਾ ਰੋਸ ਜਾਹਿਰ ਕਰਦਿਆਂ ਪੈਦਲ ਮਾਰਚ ਕਰਨ ਉਪਰੰਤ ਮਾਲ ਰੋਡ ਵਿਖੇ ਆਵਾਜਾਈ ਚਾਲੂ ਨਾ ਹੋਣ ’ਤੇ ਸਰਕਾਰ ਤੇ ਪ੍ਰਸ਼ਾਸ਼ਨ ਨੂੰ ਕੋਸਿਆ।
ਛੀਨਾ ਨੇ ਗੱਲਬਾਤ ਕਰਦਿਆਂ ਕਿਹਾ ਕਿ ਗੁਰੂ ਨਗਰੀ ’ਚ ਮੌਜੂਦਾ ਸਰਕਾਰ ਨੇ ਲੋਕਾਂ ਦੀਆਂ ਬੁਨਿਆਦੀ ਸਹੂਲਤਾਂ ਅਤੇ ਵਿਕਾਸ ਕਾਰਜਾਂ ਨੂੰ ਦਰਕਿਨਾਰ ਕੀਤਾ ਹੈ। ਉਨ੍ਹਾਂ ਕਿਹਾ ਕਿ ਸ਼ਹਿਰ ਦਾ ਮੁੱਖ ਮਾਰਗ ਮਾਲ ਰੋਡ ਜਿੱਥੇ ਬੀਤੇ 3 ਮਹੀਨੇ ਪਹਿਲਾਂ ਮੌਨਸੂਨ ਦੌਰਾਨ ਖੱਡਾ ਪੈ ਗਿਆ ਸੀ, ਨੂੰ ਦਰੁਸਤ ਕਰਨ ਲਈ ਪ੍ਰਸ਼ਾਸਨ ਦੀ ਲਾਚਾਰੀ ਪ੍ਰਤੱਖ ਹੋਈ ਹੈ।
ਭਾਜਪਾ ਆਗੂ ਛੀਨਾ ਨੇ ਕਿਹਾ ਕਿ ਜ਼ਿਲ੍ਹੇ ’ਚ ਕਈ ਇਲਾਕਿਆਂ ਦੇ ਲੋਕ ਗੰਦੇ ਪਾਣੀ, ਬੰਦ ਸਟਰੀਟ ਲਾਈਟਾਂ, ਟੁੱਟੀਆਂ ਗਲੀਆਂ-ਨਾਲੀਆਂ, ਸੀਵਰੇਜ਼ ਪ੍ਰਣਾਲੀ ਦੀ ਮੰਦੀ ਹਾਲਤ ਵਰਗੀਆਂ ਮੁਸ਼ਕਿਲਾਂ ਦਾ ਸਾਹਮਣਾ ਕਰ ਰਹੇ ਹਨ।ਉਨ੍ਹਾਂ ਕਿਹਾ ਕਿ 400 ਵਰਗ ਫੁੱਟ ਸੜਕ ਸੀ, ਜਿਸ ’ਚ 3 ਮਹੀਨੇ ਪਹਿਲਾਂ ਵੱਡਾ ਟੋਇਆ ਪੈ ਗਿਆ ਸੀ, ਨੂੰ ਨਿਗਮ ਅਧਿਕਾਰੀਆਂ ਵੱਲੋਂ ਮੁਰੰਮਤ ਨਹੀਂ ਕਰਵਾਇਆ ਗਿਆ।
ਉਨਾਂ ਕਿਹਾ ਕਿ ਨਗਰ ਨਿਗਮ ਨੇ ਉਸਾਰੀ ਦੇ ਕੰਮ ਲਈ ਟੈਂਡਰ ਜਾਰੀ ਕੀਤੇ ਸਨ ਤੇ ਅਧਿਕਾਰੀਆਂ ਨੇ ਦਾਅਵਾ ਕੀਤਾ ਸੀ ਕਿ ਇਹ ਕੰਮ ਦੀਵਾਲੀ ਤਿਉਹਾਰ ਤੋਂ ਪਹਿਲਾਂ ਪੂਰਾ ਕਰ ਲਿਆ ਜਾਵੇਗਾ, ਪਰ ਕੰਮ ਦੀ ਮੱਠੀ ਚਾਲ ਤੋਂ ਲਗਦਾ ਹੈ ਕਿ ਇਹ ਸਾਲ ’ਚ ਵੀ ਪੂਰਾ ਨਹੀਂ ਹੋ ਸਕੇਗਾ।ਉਨ੍ਹਾਂ ਕਿਹਾ ਕਿ ਮਾਲ ਰੋਡ ਦੇ ਇਕ ਹਿੱਸੇ ਦੇ ਬੰਦ ਹੋਣ ਨਾਲ ਆਮ ਲੋਕ ਆਵਾਜਾਈ ਦੀ ਵੱਡੀ ਪ੍ਰੇਸ਼ਾਨੀ ਨਾਲ ਜੂਝ ਰਹੇ ਹਨ।
Check Also
ਹਾਫ ਮੈਰਾਥਨ ਸਮੇਂ 24 ਨਵੰਬਰ ਨੂੰ ਸਵੇਰ ਤੋਂ ਦੁਪਹਿਰ ਤੱਕ ਬੰਦ ਰਹੇਗੀ ਅਟਾਰੀ-ਅੰਮ੍ਰਿਤਸਰ ਸੜਕ – ਸਹਾਇਕ ਕਮਿਸ਼ਨਰ
ਅੰਮ੍ਰਿਤਸਰ, 21 ਨਵੰਬਰ (ਸੁਖਬੀਰ ਸਿੰਘ) – ਭਾਰਤੀ ਫੌਜ ਜਿਲ੍ਹਾ ਪ੍ਰਸਾਸ਼ਨ ਅੰਮ੍ਰਿਤਸਰ ਦੇ ਸਹਿਯੋਗ ਨਾਲ 24 …