ਅੰਮ੍ਰਿਤਸਰ, 16 ਦਸੰਬਰ (ਪੰਜਾਬ ਪੋਸਟ ਬਿਊਰੋ) – ਟਕਸਾਲੀ ਆਗੂਆਂ ਵਲੋਂ ਨਵੇਂ ਅਕਾਲੀ ਦਲ ਦੇ ਗਠਨ ਸਮੇਂ ਹੰਗਾਮਾ ਹੋ ਗਿਆ ਜਦ ਜਥੇਦਾਰ ਰਣਜੀਤ ਸਿੰਘ
ਬ੍ਰਹਮਪੁਰਾ, ਜਥੇਦਾਰ ਰਤਨ ਸਿੰਘ ਅਜਨਾਲਾ, ਜਥੇਦਾਰ ਸੇਵਾ ਸਿੰਘ ਸੇਖਵਾਂ ਤੇ ਰਵਿੰਦਰ ਸਿੰਘ ਬ੍ਰਹਮਪੁਰਾ ਆਦਿ ਵਲੋਂ ਪ੍ਰੈਸ ਕਾਨਫਰੰਸ ਕਰਨ ਲਈ ਸ੍ਰੀ ਦਰਬਾਰ ਸਾਹਿਬ ਸੂਚਨਾ ਕੇਂਦਰ ਵਿੱਚ ਦਾਖਲ ਹੋਣ ਦੀ ਕੋਸ਼ਿਸ਼ ਕੀਤੀ।ਜਿਸ ਕਰਕੇ ਆਗੂਆਂ ਨੂੰ ਘੰਟਾ ਘਰ ਦੇ ਬਾਹਰ ਪਲਾਜ਼ਾ `ਚ ਹੇਠਾਂ ਬੈਠ ਕੇ ਪ੍ਰੇਸ ਕਾਨਫਰੰਸ ਕਰਨੀ ਪਈ।ਰਵਿੰਦਰ ਸਿੰਘ ਬ੍ਰਹਮਪੁਰਾ ਦੀ ਇਸ ਸਮੇਂ ਸ਼੍ਰਮਿਣੀ ਕਮੇਟੀ ਦੇ ਮੁਲਾਜ਼ਮਾਂ ਨਾਲ ਤਲ਼ਖਕਲਾਮੀ ਵੀ ਹੋਈ।ਪੱਤਰਕਾਰਾਂ ਨਾਲ ਗਾਲਬਾਤ ਕਰਦਿਆਂ ਉਨਾਂ ਕਿਹਾ ਕਿ ਬਾਦਲਾਂ ਨੇ ਅੱਜ ਆਪਣੀ ਵਿਰੋਧਤਾ ਦਿਖਾਈ ਹੈ ਅਤੇ ਦਰਬਾਰ ਸਾਹਿਬ ਦੇ ਸੂਚਨਾ ਕੇਂਦਰ ਜੋ ਦਫ਼ਤਰ ਜੋ ਸਭ ਲਈ ਸਾਂਝਾ ਹੈ ਵਿਖੇ ਪ੍ਰੈਸ ਕਾਨਫਰੰਸ ਨਾ ਕਰਨ ਦੇਣ ਤੋਂ ਰੋਕ ਕੇ ਸ਼ਰੇਆਮ ਬਦਮਾਸ਼ੀ ਵਿਖਾਈ ਹੈ।ਜਿਸ ਤੋਂ ਇਹ ਸਪੱਸ਼ਟ ਹੈ ਕਿ ਗੁਰੂ ਘਰ `ਚ ਇਹਨਾਂ ਬਾਦਲਾਂ ਦਾ ਪੂਰਾ ਕਬਜ਼਼ਾ ਹੈ, ਜਿਸ ਨੇ ਖੁੱਦ ਇਸ ਸੂਚਨਾ ਕੇਂਦਰ ਵਿਖੇ ਕਈ ਵਾਰ ਪ੍ਰੈਸ ਕਾਨਫਰੰਸਾਂ ਵੀ ਕੀਤੀਆਂ ਹਨ।ਬ੍ਰਹਪੁਰਾ ਨੇ ਕਹਾ ਕਿ ਇਸ ਘਟਨਾ ਤੋਂ ਇਹ ਸਾਬਤ ਹੁੰਦਾ ਹੈ ਕਿ ਬਾਦਲਾਂ ਨੇ ਗੁਰਧਾਮਾਂ ਨੂੰ ਆਪਣੀ ਨਿੱਜੀ ਜਾਇਦਾਦ ਬਣਾਇਆ ਹੋਇਆ ਹੈ।
Check Also
ਖ਼ਾਲਸਾ ਕਾਲਜ ਵੈਟਰਨਰੀ ਵਿਖੇ ‘ਵਿਗਿਆਨਕ ਪਸ਼ੂ-ਪਾਲਣ ਪ੍ਰਬੰਧਨ’ ਵਿਸ਼ੇ ‘ਤੇ ਰਾਸ਼ਟਰੀ ਵਰਕਸ਼ਾਪ
ਅੰਮ੍ਰਿਤਸਰ, 13 ਅਗਸਤ (ਸੁਖਬੀਰ ਸਿੰਘ ਖੁਰਮਣੀਆਂ)¸- ਖਾਲਸਾ ਕਾਲਜ ਆਫ਼ ਵੈਟਰਨਰੀ ਐਂਡ ਐਨੀਮਲ ਸਾਇੰਸਿਜ਼ ਦੇ ਵਿਭਾਗ …
Punjab Post Daily Online Newspaper & Print Media