Tuesday, March 3, 2026

ਵਿਸ਼ੇਸ਼ ਤੇ ਅਹਿਮ- ਸੰਖੇਪ ਖਬਰਾਂ

IMGNOTAVAILABLEਅੰਮ੍ਰਿਤਸਰ, 25 ਦਸੰਬਰ (ਪੰਜਾਬ ਪੋਸਟ ਬਿਊਰੋ) –
·    ਰਾਜੀਵ ਗਾਂਧੀ ਦੇ ਬੁੱਤ `ਤੇ ਲੁਧਿਆਣਾ `ਚ ਯੂਥ ਅਕਾਲੀ ਆਗੂਆਂ ਨੇ ਕਾਲਾ ਰੰਗ ਮਲ ਕੇ ਕੀਤੀ ਬੇਅਦਬੀ।
·    ਰਾਜੀਵ ਗਾਂਧੀ ਤੋਂ ਭਾਰਤ ਰਤਨ ਵਾਪਸ ਲੈਣ ਤੇ ਰਾਜੀਵ ਗਾਂਧੀ ਖੇਡ ਰਤਨ ਐਵਾਰਡ ਬੰਦ ਕਰਨ ਦੀ ਕੀਤੀ ਮੰਗ।
·    ਕੈਪਟਨ ਅਮਰਿੰਦਰ ਨੇ ਇਸ ਘਟਨਾ ਦੀ ਕੀਤੀ ਨਿਖੇਧੀ – ਸੁਖਬੀਰ ਬਾਦਲ ਨੂੰ ਮਾਫੀ ਮੰਗਣ ਲਈ ਕਿਹਾ।
·    ਪੁਲਿਸ ਵਲੋਂ ਯੂਥ ਅਕਾਲੀ ਆਗੂ ਗੁਰਦੀਪ ਸਿਘ ਗੋਸ਼ਾ ਕਾਲਖ ਮੱਲਣ ਦੇ ਦੋਸ਼ `ਚ ਗ੍ਰਿਫਤਾਰ – ਕੈਪਟਨ ਨੇ ਦਿੱਤੇ ਸਨ ਸਖਤ ਕਾਰਵਾਈ ਦੇ ਆਦੇਸ਼।
·    ਸੁਖਬੀਰ ਬਾਦਲ ਦਾ ਪਲਟਵਾਰ- ਕਿਹਾ ਕੈਪਟਨ ਖੁੱਦ ਗਾਂਧੀ ਪਰਿਵਾਰ ਦਾ ਮੂੰਹ ਕਾਲਾ ਕਰਨ।
·    ਤਿੰਨ ਤਲਾਕ ਬਿੱਲ `ਤੇ 27 ਦਸੰਬਰ ਨੂੰ ਹੋਵੇਗੀ ਚਰਚਾ।
·    ਲੋੜ ਪੈਣ `ਤੇ ਦਿੱਲੀ ਵਿੱਚ ਮੁੜ ਲਾਗੂ ਹੋ ਸਕਦੀ ਹੈ ਈਵਨ-ਆਡ ਸਕੀਮ – ਕੇਜ਼ਰੀਵਾਲ।
·    ਉਤਰੀ ਭਾਰਤ `ਚ ਸੀਤ ਲਹਿਰ ਦਾ ਜੋਰ ਵਧਿਆ- ਠਰੂੰ-ਠਰੂੰ ਕਰਦੇ ਰਹੇ ਲੋਕ।
·    ਸੁਖਪਾਲ ਖਹਿਰਾ ਨੇ ਆਪ ਤੇ ਜੋਰਾ ਸਿੰਘ ਦੋਨਾਂ ਨੂੰ ਦੱਸਿਆ ਜੀਰੋ।
·    ਸੁਖਪਾਲ ਖਹਿਰਾ ਨੂੰ ਆਪ ਨੇ ਬਣਾਇਆ ਜੀਰੋ ਤੋਂ ਹੀਰੋ- ਅਮਨ ਕੁਮਾਰ।
·    ਕੇਂਦਰ `ਚ ਕਾਂਗਰਸ ਸਰਕਾਰ ਬਣਨ `ਤੇ ਜੀ.ਐਸ.ਟੀ ਅਧੀਨ ਲਿਆਵਾਂਗੇ ਪੈਟਰੋਲ – ਮਨਪ੍ਰੀਤ ਬਾਦਲ।
·    ਕੈਪਟਨ ਦੀ ਕਾਂਗਰਸ ਸਰਕਾਰ ਨੇ ਹਾਈਜੈਕ ਕੀਤੀਆਂ ਪੰਚਾਇਤੀ ਚੋਣਾਂ- ਸੁਖਬੀਰ ਬਾਦਲ।
·    ਬਾਜਵਾ ਨੇ ਕੀਤਾ ਪਲਟਵਾਰ- ਕਿਹਾ ਕਾਂਗਰਸ ਨੇ ਹਮੇਸ਼ਾਂ ਕਰਵਾਈਆਂ ਨਿਰਪੱਖ ਚੋਣਾਂ।
·    ਪੰਚਾਇਤੀ ਚੋਣਾਂ ਦੇ ਚੱਲਦਿਆਂ- ਬਠਿੰਡਾ ਪੁਲਿਸ ਵਲੋਂ 236, ਸੰਗਰੂਰ ਪੁਲਿਸ ਵਲੋਂ 25 ਤੇ ਜਲੰਧਰ ਪੁਲਿਸ ਵਲੋਂ 40 ਪੇਟੀਆਂ ਸ਼ਰਾਬ ਬਰਾਮਦ।
·    ਫਿਰੋਜਪੁਰ ਡਵੀਜ਼ਨ ਵਲੋਂ 25 ਮੇਲ ਅਤੇ 19 ਪੈਸੰਜਰ ਗੱਡੀਆਂ ਕੀਤੀਆਂ ਗਈਆਂ ਰੱਦ।
·    ਹਿਮਾਚਲ ਦੇ ਸ਼ਿਮਲਾ ਨੇੜੇ ਖੱਡ `ਚ ਕਾਰ ਡਿੱਗਣ ਨਾਲ 4 ਮੌਤਾਂ।
·    ਚੀਨ ਬਾਰਡਰ `ਤੇ ਭਾਰਤ ਦੇ ਸਭ ਤੋਂ ਲੰਬੇ ਬੋਗੀਬੀਲ ਪੁੱਲ ਦਾ ਪ੍ਰਧਾਨ ਮੰਤਰੀ ਮੋਦੀ ਵਲੋਂ ਅਸਾਮ ਦੇ ਡਿਬਰੂਗੜ `ਚ ਉਦਘਾਟਨ।
·    ਬ੍ਰਹਮਪੁਤਰ ਨਦੀ `ਤੇ ਬਣਿਆ 5920 ਕਰੋੜ ਲਾਗਤ ਵਾਲਾ 5 ਕਿਲੋਮੀਟਰ ਲੰਮਾ ਰੇਲ ਤੇ ਸੜਕੀ ਪੁੱਲ ਅਸਾਮ ਤੇ ਅਰੁਣਾਚਲ ਪ੍ਰਦੇਸ਼ ਦਰਮਿਆਨ ਘਟਾਏਗਾ   10 ਘੰਟਿਆਂ ਦਾ ਫਾਸਲਾ  ।

Check Also

ਸ਼੍ਰੋਮਣੀ ਕਮੇਟੀ ਵੱਲੋਂ ਸੇਵਾ ਮੁਕਤ ਹੋਏ ਕਰਮਚਾਰੀਆਂ ਨੂੰ ਕੀਤਾ ਗਿਆ ਸਨਮਾਨਿਤ

ਅੰਮ੍ਰਿਤਸਰ, 2 ਮਾਰਚ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿਖੇ ਸੇਵਾ ਨਿਭਾਅ ਰਹੇ …

Leave a Reply