Sunday, September 8, 2024

ਪਿਛਲੇ ਡੇਢ ਸਾਲ ਤੋ ਬੰਦ ਹੈ ਪਿੰਡ ਮੈਹਣੀਆ ਬ੍ਰਾਹਮਣਾ ਦੀ ਪਾਣੀ ਵਾਲੀ ਟੈਂਕੀ

ਵਾਟਰ ਸਪਲਾਈ ਅਧਿਕਾਰੀਆਂ ਨਾਲ ਕਰਾਗਾਂ ਗੱਲ – ਵਿਧਾਇਕ ਜਲਾਲਉਸਮਾ

PPN01091424

ਤਰਸਿੱਕਾ, ਰਈਆ, 1 ਸਤੰਬਰ (ਕੰਵਲ ਜੋਧਾਨਗਰੀ, ਸੰਧੂ) – ਜਿਥੇ ਇੱਕ ਪਾਸੇ ਤਾਂ ਪੰਜਾਬ ਸਰਕਾਰ ਪਿੰਡਾਂ ਦੇ ਲੋਕਾਂ ਨੂੰ ਸਾਫ ਸੁਥਰਾ ਪਾਣੀ ਮੁਹੱਈਆ ਕਰਾਉਣ ਦੇ ਯਤਨ ਕਰ ਰਹੀ ਹੈ ਅਤੇ ਪਿੰਡਾਂ ਵਿੱਚ ਪਾਣੀ ਵਾਲੀਆ ਟੈਂਕੀਆ ਦਾ ਨਿਰਮਾਣ ਕਰਾਉਣ ਨੂੰ ਤਰਜੀਹ ਦੇ ਹੈ ਉਥੇ ਪਿੰਡਾਂ ਦੀਆਂ ਪੰਚਾਇਤਾਂ ਦੀ ਅਣ-ਗਹਿਲੀ ਦੇ ਕਾਰਣ ਪਿੰਡਾਂ ਵਿੱਚ ਸਰਕਾਰ ਵੱਲੋ ਲਗਾ ਕੇ ਦਿੱਤੀਆ ਹੋਈਆ ਪਾਣੀ ਵਾਲੀਆ ਟੈਂਕੀਆ ਬੰਦ ਪਈਆ ਹੋਣ ਕਰਕੇ ਲੋਕ ਦੂਸ਼ਿਤ ਪਾਣੀ ਪੀਣ ਲਈ ਮਜਬੂਰ ਹਨ ਅਜਿਹੀ ਇੱਕ ਮਿਸ਼ਾਲ ਬਲਾਕ ਤਰਸਿੱਕਾ ਅਧੀਨ ਪੈਂਦੇ ਪਿੰਡ ਮੈਹਣੀਆ ਬਰਾਹਮਣਾ ਵਿੱਚੋ ਵੇਖਣ ਨੂੰ ਮਿਲ ਰਹੀ ਹੈ ਜੋ ਕਰੀਬ ਡੇਢ ਸਾਲ ਤੋ ਬੰਦ ਪਈ ਹੈ ਕਾਰਣ ਬਿਜਲੀ ਵਿਭਾਗ ਵੱਲੋ ਟੈਂਕੀ ਦੀ ਬਿਜਲੀ ਸਪਲਾਈ ਕੱਟੀ ਹੋਣਾ ਹੈ ਜਿਸ ਵੱਲ ਨਾ ਤਾਂ ਪਹਿਲੀ ਪੰਚਾਇਤ ਨੇ ਹੀ ਕੋਈ ਧਿਆਨ ਦਿੱਤਾ ਸੀ ਅਤੇ ਨਾ ਹੀ ਮੌਜੂਦਾ ਪੰਚਾਇਤ ਕੋਈ ਧਿਆਨ ਦੇ ਰਹੀ ਹੈ ਜਦਕਿ ਪਿੰਡ ਦੇ ਗਰੀਬ ਲੋਕ ਅਣ-ਗਹਿਲੀ ਦਾ ਖਮਿਆਜਾ ਭੁਗਤ ਰਹੇ ਹਨ। ਅੱਜ ਪਿੰਡ ਮੈਹਣੀਆ ਬ੍ਰਾਹਮਣਾ ਦੇ ਵਸ਼ਨੀਕ ਮੈਂਬਰ ਪੰਚਾਇਤ ਹਰਜਿੰਦਰ ਸਿੰਘ, ਕੁਲਦੀਪ ਸਿੰਘ, ਦਲਵਿੰਦਰ ਸਿੰਘ ਅਤੇ ਸਰਵਣ ਸਿੰਘ ਨੇ ਦੱਸਿਆ ਕਿ ਪੰਚਾਇਤ ਦੀ ਕਮਾਡ ਹੇਠ ਅੱਜ ਤੋ ਕਰੀਬ ਦੋ ਸਾਲ ਪਹਿਲਾ ਪਿੰਡ ਵਿੱਚ ਪਾਣੀ ਵਾਲੀ ਟੈਂਕੀ ਦਾ ਨਿਰਮਾਣ ਹੋਇਆ ਸੀ ਅਤੇ ਕਰੀਬ ਡੇਢ ਸਾਲ ਤੋਂ ਇਹ ਟੈਂਕੀ ਬੰਦ ਪਈ ਹੈ ਜਦਕਿ ਖਪਤਕਾਰ ਪਾਣੀ ਦਾ ਬਿੱਲ ਦਿੰਦੇ ਰਹੇ ਹਨ। ਉਨ੍ਹਾ ਦੱਸਿਆ ਕਿ ਸਾਬਕਾ ਪੰਚਾਇਤ ਦੇ ਸਮੇ ਤੋ ਹੁਣ ਤੱਕ ਟੈਂਕੀ ਬੰਦ ਪਈ ਹੈ ਇਸ ਵੱਲ ਮੌਜੂਦਾ ਪੰਚਾਇਤ ਵੀ ਕੋਈ ਧਿਆਨ ਨਹੀ ਦੇ ਰਹੀ ਕਿਉਕਿ ਇਹ ਪਾਣੀ ਵਾਲੀ ਟੈਂਕੀ ਪੰਚਾਇਤ ਦੇ ਅਧੀਨ ਹੈ ਇਸਨੂੰ ਚਾਲੂ ਰੱਖਣਾ ਅਤੇ ਪਾਣੀ ਦਾ ਬਿੱਲ ਇਕੱਠਾ ਕਰਨਾ ਵੀ ਪੰਚਾਇਤ ਦਾ ਹੀ ਕੰਮ ਹੈ ਪਰ ਪੰਚਾਇਤ ਦੀ ਅਣ-ਗਹਿਲੀ ਦੇ ਕਾਰਣ ਪਿੰਡ ਦੇ ਲੋਕ ਅੱਜ ਵੀ ਪ੍ਰਦੂਸ਼ਿਤ ਹੋਇਆ ਪਾਣੀ ਪੀਣ ਲਈ ਮਜਬੂਰ ਹੈ। ਇਸ ਸਬੰਧੀ ਪੱਤਰਕਾਰ ਵੱਲੋ ਹਲਕਾ ਵਿਧਾਇਕ ਜੰਡਿਆਲਾ ਸ: ਬਲਜੀਤ ਸਿੰਘ ਜਲਾਲ ਉਸਮਾ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾ ਕਿਹਾ ਕਿ ਟੈਂਕੀ ਬੰਦ ਹੋਣ ਦਾ ਮਾਮਲਾ ਮੇਰੇ ਕੋਲ ਕਿਸੇ ਨੇ ਨਹੀ ਲਿਆਦਾ ਫਿਰ ਵੀ ਮੈ ਹੁਣੇ ਹੀ ਸਬੰਧਿਤ ਅਧਿਕਾਰੀਆ ਨਾਲ ਗੱਲ ਕਰਦਾ ਹਾਂ।ਇਸ ਸਬੰਧੀ ਬਿਜਲੀ ਬੋਰਡ ਦੇ ਉਚ ਅਧਿਕਾਰੀਆ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾ ਦਾ ਕਹਿਣਾ ਸੀ ਕਿ ਪੰਚਾਇਤ ਨੇ ਬਿਜਲੀ ਬਿੱਲ ਨਹੀ ਜਮਾਂ ਕਰਵਾਇਆ ਇਸ ਲਈ ਕੁਨੈਂਕਸ਼ਨ ਕੱਟਿਆ ਗਿਆ ਹੈ ਨਾਲ ਹੀ ਇਹ ਗੱਲ ਵੀ ਸਾਹਮਣੇ ਆਉਦੀ ਹੈ ਕਿ ਕੀ ਸਾਰੇ ਲੋਕ ਹੀ ਬਿੱਲ ਨਹੀ ਦੇ ਰਹੇ ਜਾਂ ਫਿਰ ਜਾਣ ਬੁੱਝਕੇ ਲੋਕਾਂ ਨੂੰ ਖਰਾਬ ਕੀਤਾ ਜਾ ਰਿਹਾ ਹੈ। ਪਿੰਡ ਦੇ ਲੋਕਾਂ ਖਾਸ਼ਕਰ ਗਰੀਬ ਵਰਗ ਨਾਲ ਸਬੰਧਿਤ ਲੋਕਾਂ ਨੇ ਪੰਜਾਬ ਸਰਕਾਰ ਤੋ ਮੰਗ ਕੀਤੀ ਹੈ ਕਿ ਪਾਣੀ ਵਾਲੀ ਟੈਂਕੀ ਪਹਿਲ ਦੇ ਆਧਾਰ ਤੇ ਚਾਲੂ ਕੀਤੀ ਜਾਵੇ ।

Check Also

ਖ਼ਾਲਸਾ ਕਾਲਜ ਵਿਖੇ ‘ਵਿੱਤੀ ਖੇਤਰ ਲਈ ਲੋੜੀਂਦੇ ਹੁਨਰ’ ਬਾਰੇ ਓਰੀਐਂਟੇਸ਼ਨ ਪ੍ਰੋਗਰਾਮ

ਅੰਮ੍ਰਿਤਸਰ, 7 ਸਤੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਦੇ ਕਾਮਰਸ ਐਂਡ ਬਿਜ਼ਨਸ ਐਡਮਿਨਿਸਟਰੇਸ਼ਨ ਵੱਲੋਂ …

Leave a Reply