Friday, November 22, 2024

PPN01091425ਅੰਮ੍ਰਿਤਸਰ, 1 ਸਤੰਬਰ  (ਜਸਬੀਰ ਸਿੰਘ) – ਸਾਬਕਾ ਵਿਧਾਇਕ ਤੇ ਜਿਲਾ ਯੋਜਨਾ ਬੋਰਡ ਦੇ ਚੇਅਰਮੈਨ ਸ੍ਰ ਵੀਰ ਸਿੰਘ ਲੋਪੋਕੇ ਤੇ ਉਸ ਦੇ ਸਾਥੀਆ ਦੇ 16  ਫਰਵਰੀ 2010 ਨੂੰ ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) ਦੇ ਜਾਇੰਟ ਸਕੱਤਰ ਸ੍ਰ. ਸਾਧੂ ਸਿੰਘ ਤਖਤੂਪੁਰਾ ਦੇ ਹੋਏ ਕਤਲ ਵਿੱਚ ਐਫ.ਆਈ.ਆਰ ਰੱਦ ਕਰਨ ਦੀ ਬਜਾਏ ਜੇ .ਐਮ.ਆਈ.ਸੀ ਅਜਨਾਲਾ ਨੇ ਜ਼ਮਾਨਤਯੋਗ ਵਾਰੰਟ ਜਾਰੀ ਕਰਕੇ ਕਤਲ ਦੇ ਦੋਸ਼ ਵਿੱਚ ਵੀਰ ਸਿੰਘ ਲੋਪੋਕੇ , ਉਸ ਦੇ ਬੇਟੇ ਰਣਬੀਰ ਸਿੰਘ ਰਾਣਾ ਤੇ ਤੱਤਕਾਲੀ ਥਾਣਾ ਮੁੱਖ ਰਛਪਾਲ ਸਿੰਘ ਨੂੰ ਵੀ ਸ਼ਾਮਲ ਕਰ ਲਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆ ਐਡਵੋਕੇਟ ਅਮਰਜੀਤ ਸਿੰਘ ਬਾਈ ਨੇ ਦੱਸਿਆ ਕਿ ਕਿਸਾਨ ਆਗੂ ਸਾਧੂ ਸਿੰਘ ਤਖਤੂਪੁਰਾ ਦਾ ਕਤਲ 16 ਅਗਸਤ 2010 ਨੂੰ ਭਿੰਡੀ ਔਲਖ ਵਿਖੇ ਉਸ ਵੇਲੇ ਕਤਲ ਕਰ ਦਿੱਤਾ ਗਿਆ ਸੀ ਜਦੋਂ ਉਹ ਇੱਕ ਕਿਸਾਨ ਦੀ ਖੋਹੀ ਹੋਈ ਜ਼ਮੀਨ ਨੂੰ ਵਾਪਸ ਕਰਾਉਣ ਲਈ ਡੀ.ਐਸ.ਪੀ ਅਜਨਾਲਾ ਦੇ ਦਫਤਰ ਦੇ ਬਾਹਰ ਧਰਨਾ ਦੇਣ ਲਈ ਪ੍ਰਚਾਰ ਕਰ ਰਹੇ ਸਨ। ਉਹਨਾਂ ਦੱਸਿਆ ਕਿ ਕਿਸਾਨ ਸਾਧੂ ਸਿੰਘ ਤਖਤੂਪੁਰਾ ਜਿਸ ਦੀ ਉਮਰ ਕਰੀਬ 70 ਸਾਲ ਸੀ ਤੋ ielwvw ਉਹਨਾਂ ਦੇ ਨਾਲ ਡਰਾਈਵਰ ਬਲਕਾਰ ਸਿੰਘ, ਜਰਨੈਲ ਸਿੰਘ , ਸਵਿੰਦਰ ਸਿੰਘ ਤੇ ਸੀਰਾ ਸਿੰਘ ਨੂੰ ਫੱਟਡ਼ ਕਰ ਦਿੱਤਾ ਗਿਆ ਸੀ ਪਰ ਸਾਧੂ ਸਿੰਘ ਜਖਮਾਂ ਦੀ ਤਾਬ ਨਾ ਸਹਾਰਦਾ ਹੋਇਆ ਇਸ ਫਾਨੀ ਸੰਸਾਰ ਤੋ ਕੂਚ ਕਰ ਗਿਆ। ਉਹਨਾਂ ਦੱਸਿਆ ਕਿ ਪੁਲੀਸ ਨੇ ਕਤਲ ਕੇਸ ਦਾ ਮੁਕੱਦਮਾ ਨੰਬਰ 36 ਮਿਤੀ 17 ਫਰਵਰੀ 2010 ਨੂੰ ਦਰਜ ਕਰ ਤਾਂ ਲਿਆ ਪਰ ਪੁਲੀਸ ਸਿਆਸੀ ਸਰਪ੍ਰਸਤੀ ਹੇਠ ਦੋਸ਼ੀਆ ਨੂੰ ਬਚਾਉਣ ਵਿੱਚ ਲੱਗੀ ਰਹੀ। ਉਹਨਾਂ ਦੱਸਿਆ ਕਿ ਮੁਕੱਦਮਾ ਸਾਬਕਾ ਵਿਧਾਇਕ ਵੀਰ ਸਿੰਘ ਲੋਪੋਕੇ, ਰਣਬੀਰ ਸਿੰਘ ਰਾਣਾ, ਰਛਪਾਲ ਸਿੰਘ ਐਸ.ਐਚ.ਓ, ਸ਼ਰਨਜੀਤ ਸਿੰਘ, ਕੁਲਵਿੰਦਰ ਸਿੰਘ, ਸਰਬਜੀਤ ਸਿੰਘ ਲੋਧੀਗੁਜਰ ਆਦਿ ਦੇ ਖਿਲਾਫ ਦਰਜ ਕੀਤਾ ਗਿਆ ਸੀ ਜਿਹਨਾਂ ਵਿੱਚੋ ਤਿੰਨ ਦੋਸ਼ੀਆ ਨੇ ਤਾਂ ਜ਼ਮਾਨਤਾਂ ਕਰਵਾ ਲਈਆ ਪਰ ਤਿੰਨ ਦੋਸ਼ੀਆ ਨੇ ਜ਼ਮਾਨਤਾਂ ਵੀ ਕਰਵਾਉਣ ਦੀ ਲੋਡ਼ ਨਹੀ ਸਮਝੀ ਤੇ ਅਦਾਲਤ ਵਿੱਚ ਮੁਕੱਦਮਾ ਖਾਰਜ ਕਰਨ ਦੀ ਅਰਜੀ ਦਾਇਰ ਕਰ ਦਿੱਤੀ। ਇਸੇ ਸਮੇਂ ਦੌਰਾਨ ਕਥਿਤ ਦੋਸ਼ੀਆ ਨੇ ਮੌਕੇ ਦੇ ਗਵਾਹਾਂ ਵਿੱਚੋ ਸਵਿੰਦਰ ਸਿੰਘ ਜਿਸ ਵੱਲੋ ਦੋਸ਼ੀਆ ਦੀ ਗ੍ਰਿਫਤਾਰੀ ਨੂੰ ਯਕੀਨੀ ਬਣਾਉਣ ਲਈ ਦਰਖਾਸਤ ਦਿੱਤੀ ਸੀ ਨੂੰ ਖਰੀਦ ਲਿਆ ਗਿਆ ਤੇ ਉਸ ਕੋਲੋ ਦਰਖਾਸਤ ਵਾਪਸ ਕਰਵਾਉਣ ਦੀ ਕੋਸ਼ਿਸ਼ ਕੀਤੀ ਪਰ ਸਾਧੂ ਸਿੰਘ ਤਖਤੂਪੁਰਾ ਦੇ ਬੇਟੇ ਰਣਜੋਧ ਸਿੰਘ ਨੇ ਆਪਣੇ ਵੱਲੋ ਅਰਜੀ ਦਾਇਰ ਕਰ ਦਿੱਤੀ, ਜਿਸ ‘ਤੇ ਸੁਣਵਾਈ ਕਰਦਿਆ ਮਾਨਯੋਗ ਅਦਾਲਤ ਨੇ ਮੁਕੱਦਮਾ ਰੱਦ ਕਰਨ ਦੀ ਅਰਜੀ ਰੱਦ ਕਰਕੇ ਜਿਹਨਾਂ ਕਥਿਤ ਦੋਸ਼ੀਆ ਨੂੰ ਮੁਕੱਦਮੇ ਵਿੱਚੋ ਬਾਹਰ ਕੱਢ ਦਿੱਤਾ ਗਿਆ ਸੀ ਨੂੰ ਵੀ ਸ਼ਾਮਲ ਕਰਦਿਆ ਵੀਰ ਸਿੰਘ ਲੋਪੋਕੇ, ਰਣਬੀਰ ਸਿੰਘ ਰਾਣਾ ਅਤੇ ਰਛਪਾਲ ਸਿੰਘ ਐਸ.ਐਚ.ਓ ਦੇ ਸੰਮਨ ਜਾਰੀ ਕਰ ਦਿੱਤੇ ਹਨ ਜਿਸ ਨਾਲ ਕਥਿਤ ਦੋਸ਼ੀਆ ਦੀਆ ਚਿੰਤਾਵਾਂ ਵਿੱਚ ਵਾਧਾ ਹੋ ਗਿਆ ਹੈ। ਉਹਨਾਂ ਕਿਹਾ ਕਿ ਰਛਪਾਲ ਸਿੰਘ ਐਸ.ਐਚ.ਓ ਤੇ ਇੱਕ ਹੋਰ ਵਿਅਕਤੀ ਨੂੰ ਮਾਰਨ ਦੇ ਵੀ ਦੋਸ਼ ਲੱਗ ਚੁੱਕੇ ਹਨ ਤੇ ਇਹ ਵੀਰ ਸਿੰਘ ਲੋਪੋਕੇ ਦਾ ਰਿਸ਼ਤੇਦਾਰ ਦੱਸਿਆ ਜਾ ਰਿਹਾ ਹੈ। ਉਹਨਾਂ ਕਿਹਾ ਕਿ ਸਾਧੂ ਸਿੰਘ ਤਖਤੂਪੁਰਾ ਦੇ ਕਥਿਤ ਦੋਸ਼ੀਆ ਨੂੰ ਸਜਾਵਾਂ ਦਿਵਾਉਣ ਦਾ ਰਾਹ ਲੱਗਪਗ ਪੱਧਰਾ ਹੋ ਗਿਆ ਹੈ ਅਤੇ ਉਹ ਉਸੇ ਵੇਲੇ ਤੱਕ ਜੰਗੀ ਜਾਰੀ ਰੱਖਣਗੇ ਜਦੋਂ ਤੱਕ ਦੋਸ਼ੀਆ ਨੂੰ ਸਜਾਵਾ ਨਹੀ ਦਿਵਾ ਲਈਆ ਜਾਂਦੀਆ।

Check Also

ਹਾਫ ਮੈਰਾਥਨ ਸਮੇਂ 24 ਨਵੰਬਰ ਨੂੰ ਸਵੇਰ ਤੋਂ ਦੁਪਹਿਰ ਤੱਕ ਬੰਦ ਰਹੇਗੀ ਅਟਾਰੀ-ਅੰਮ੍ਰਿਤਸਰ ਸੜਕ – ਸਹਾਇਕ ਕਮਿਸ਼ਨਰ

ਅੰਮ੍ਰਿਤਸਰ, 21 ਨਵੰਬਰ (ਸੁਖਬੀਰ ਸਿੰਘ) – ਭਾਰਤੀ ਫੌਜ ਜਿਲ੍ਹਾ ਪ੍ਰਸਾਸ਼ਨ ਅੰਮ੍ਰਿਤਸਰ ਦੇ ਸਹਿਯੋਗ ਨਾਲ 24 …

Leave a Reply