ਵੱਖ ਵੱਖ ਸਕੂਲਾਂ ਦੇ 500 ਵਿਦਿਆਰਥੀਆਂ ਨੂੰ ਵੰਡੀਆਂ ਫ੍ਰੀ ਵਰਦੀਆਂ
ਬਟਾਲਾ, 2 ਸਤੰਬਰ (ਨਰਿੰਦਰ ਬਰਨਾਲ) – ਸਮਾਜ ਵਿਚ ਸੇਵਾ ਭਾਵਨਾ ਨੂੰ ਸਮਰਪਿਤ ਹਰਦੇਵ ਮੈਮੋਰੀਅਤ ਰੂਲਰ ਸਟੂਡੈਟ ਵੈਲਫੇਅਰ ਸੁਸਾਇਟੀ ਭਾਮ (ਰਜਿ) ਵੱਲੋ ਪਹਿਲੀ ਪਾਤਸਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵਿਆਹ ਪੁਰਬ ਨੂੰ ਮੁੱਖ ਰੱਖਦਿਆਂ ਅੱਡਾ ਸਾਹਬਾਦ ਬਟਾਲਾ ਵਿਖੇ ਇੱਕ ਵਰਦੀ ਵੰਡ ਸਮਾਰੋਹ ਤੇ ਅੱਖਾਂ ਦਾ ਫਰੀ ਚੈਕ ਅਪ ਕੈਪ ਲਗਾਇਆ ਗਿਆ।ਇਸ ਲਗਾਏ ਗਏ ਕੈਪ ਦੌਰਾਨ ਇਲਾਕੇ ਦੇ ਵੱਖ-ਵੱਖ ਸਕੂਲਾਂ ਵਿਚੋ ਲੋੜਵੰਦ 500 ਵਿਦਿਆਰਥੀਆਂ ਨੂੰ ਵਰਦੀਆਂ ਵੰਡੀਆਂ ਗਈਆਂ।ਇਸ ਮੌਕੇ ਤੇ ਹਰਦੇਵ ਮੈਮੋਰੀਅਲ ਸੁਸਾਇਟੀ ਵੱਲੋ ਇੱਕ ਅੱਖਾਂ ਦਾ ਚੈਕ ਕੈਪ ਵੀ ਆਯੋਜਿਤ ਕੀਤਾ ਗਿਆ ਜਿਸ ਵਿਚ ਬਟਾਲਾ ਵਿਖੇ ਵਿਆਹ ਪੁਰਬ ਵੇਖਣ ਆਈਆਂ ਸੰਗਤਾਂ ਦੀਆਂ ਅੱਖਾਂ ਦਾ ਫਰੀ ਚੈਕ ਅਪ ਵੀ ਕੀਤਾ ਗਿਆ।ਸਮਾਗਮ ਵਿਚ ਡਾ ਦਲਜੀਤ ਸਿੰਘ ਚੀਮਾ ਸਿਖਿਆ ਮੰਤਰੀ ਪੰਜਾਬ ਦੇ ਭਰਾ ਕੁਲਵੰਤ ਸਿੰਘ ਚੀਮਾ ਤੇ ਜਿਲਾ ਸਿਖਿਆ ਅਫਸਰ ਸੰਕੈਡਰੀ ਗੁਰਦਾਸਪੁਰ ਵਿਸੇਸ ਤੌਰ ਤੇ ਪਹੁੰਚੇ ਤੇ ਸਮਾਗਮ ਦਾ ਉਦਘਾਟਨ ਕੀਤਾ।ਇਸ ਮੌਕੇ ਜਿਲਾ ਸਿਖਿਆ ਅਫਸਰ ਸ੍ਰੀ ਅਮਰਦੀਪ ਸਿੰਘ ਸੈਣੀ ਨੇ ਮੈਮੋਰੀਅਲ ਸੁਸਾਇਟੀ ਦੁਆਰਾ ਕੀਤੇ ਜਾ ਰਹੇ ਉਪਰਾਲਿਆਂ ਦੀ ਸਲਾਘਾ ਕੀਤੀ।ਵਿਦਿਆਰਥੀਆਂ ਦੀ ਭਲਾਈ ਵਿਚ ਲੱਗੀ ਇਸ ਸੰਸਥਾ ਦੇ ਸਾਰੇ ਮੈਬਰਾਂ ਦਾ ਧਨਵਾਦ ਵੀ ਕੀਤਾ। ਇਸ ਮੌਕੇ ਹਾਜਰ ਡਾਕਟਰਾ ਵਿਚ ਕੁਲਦੀਪ ਕੌਰ, ਲੁਕੇਸ ਸ਼ਰਮਾ, ਪ੍ਰਮੁੱਖ ਸਨ।ਇਸ ਤੋ ਇਲਾਵਾ ਪ੍ਰਧਾਨ ਮਹਾਂਵੀਰ ਸਿੰਘ ਰੰਧਾਵਾ, ਸਕੱਤਰ ਦਿਲਬਾਗ ਸਿੰਘ ਬਸਰਾਵਾਂ, ਮੈਬਰ ਸਤਨਾਮ ਸਿੰਘ ਸਾਗਰਪੁਰ,ਬਲਰਾਜ ਸਿੰਘ, ਮਲਕੀਤ ਸਿੰਘ ਰੰਧਾਵਾ , ਡਾ ਅਮਰਜੀਤ ਸਿੰਘ ਹਰਚੋਵਾਲ,ਬਲਵਿੰਦਰ ਸਿੰਘ ਭਾਮ, ਦਿਲਬਾਗ ਸਿੰਘ, ਪਰਮਜੀਤ ਭੁਰਜੀ ਕਾਦੀਆਂ,ਮੈਨੇਜਰ ਸਵਰਨ ਸਿੰਘ ਭਾਮ, ਜਿਲਾ ਸਿਖਿਆ ਅਫਸਰ ਅਮਰਜੀਤ ਸਿੰਘ ਭਾਂਟੀਆਂ, ਗੁਰਿੰਦਰ ਸਿੰਘ ਬਾਜਵਾ, ਸੁਖਵਿੰਦਰ ਘੁੰਮਣ, ਨਰਿਦਰ ਸਿੰਘ, ਮੈਨੇਜਰ ਸੁਖਵਿੰਦਰ ਸਿੰਘ, ਨਰਿੰਦਰ ਸਿੰਘ ਜੇ ਈ, ਪ੍ਰਿੰਸੀਪਲ ਭਾਰਤ ਭੂਸ਼ਨ, ਰਵਿੰਦਰਪਾਲ ਸਿੰਘ ਚਾਹਲ ਜਿਲਾ ਸਾਂਇੰਸ ਸੁਪਰਵਾਈਜਰ, ਪ੍ਰਿੰਸੀਪਲ ਲਖਵਿੰਦਰ ਸਿੰਘ ਹਰਚੋਵਾਲ, ਸੁਖਵਿੰਦਰ ਸਿੰਘ ਪੱਡਾ, ਪ੍ਰਬੋਧ ਕੁਮਾਰ, ਬਲਰਾਜ ਸਿੰਘ ਬਾਜਵਾ ਆਦਿ ਹਾਜਰ ਸਨ।ਇਸ ਸਮਾਗਮ ਹਰਦੇਵ ਸਿੰਘ ਤੇ ਦਰਸਨ ਸਿੰਘ ਦੀ ਯਾਦ ਨੂੰ ਹਰ ਸਾਲ ਤਾਜ਼ਿਆਂ ਕਰਦਾ ਹੈ।ਸਟੇਜ ਸਕੱਤਰ ਦੀ ਭੂਮਿਕਾ ਦਿਲਬਾਗ ਸਿੰਘ ਬਸਰਾਵਾਂ ਨੇ ਬਾਖੂਬੀ ਨਾਲ ਨਿਭਾਈ।