ਚੰਡੀਗੜ੍ਹ 24 ਜਨਵਰੀ (ਪੰਜਾਬ ਪੋਸਟ ਬਿਊਰੋ) – ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਮੈਂਬਰ ਅਨੁਮੀਤ ਹੀਰਾ ਸੋਢੀ ਨੇ ਪ੍ਰਿਯੰਕਾ ਗਾਂਧੀ ਵਾਡਰਾ ਨੂੰ ਉਤਰ ਪ੍ਰਦੇਸ਼ ’ਚ ਪੂਰਵਾਂਚਲ ਦਾ ਕਾਂਗਰਸ ਪਾਰਟੀ ਦੇ ਵਲੋਂ ਜਨਰਲ ਸਕੱਤਰ ਨਿਯੁੱਕਤ ਹੋਣ ਦੇ ਲਈ ਵਧਾਈ ਦਿੱਤੀ।
ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਵਲੋਂ ਲੋਕ ਸਭਾ ਚੋਣਾਂ ਤੋਂ ਠੀਕ ਪਹਿਲਾਂ ਪ੍ਰਿਯੰਕਾ ਗਾਂਧੀ ਵਾਡਰਾ ਨੂੰ ਉਤਰ ਪ੍ਰਦੇਸ਼ ’ਚ ਪੂਰਵਾਂਚਲ ਖੇਤਰ ਦੀ ਇੰਚਾਰਜ਼ ਬਣਾਇਆ ਜਾਣਾ ਕਾਂਗਰਸ ਦੇ ਲਈ ਇੱਕ ਵੱਡਾ ਅਤੇ ਅਹਿਮ ਪਹਿਲੂ ਸਾਬਿਤ ਹੋ ਸਕਦਾ ਹੈ।ਪ੍ਰਿਯੰਕਾ ਹੁਣ ਪੂਰੀ ਤਰ੍ਹਾਂ ਨਾਲ ਰਾਜਨੀਤੀ ’ਚ ਆਪਣੀ ਭੂਮਿਕਾ ਨਿਭਾਉਣ ਦੇ ਲਈ ਤਿਆਰ ਹੈ ਅਤੇ ਫਰਵਰੀ ਮਹੀਨੇ ਤੋਂ ਪਹਿਲੇ ਹਫਤੇ ਤੋਂ ਉਹ ਪੂਰੀ ਤਰ੍ਹਾਂ ਨਾਲ ਜਿੰਮੇਵਾਰੀ ਸੰਭਾਲ ਲਵੇਗੀ।
ਅਨੁਮੀਤ ਹੀਰਾ ਸੋਢੀ ਨੇ ਕਾਂਗਰਸ ਪਾਰਟੀ ਦੇ ਫੈਸਲੇ ਦੀ ਸ਼ਲਾਘਾ ਕਰਦੇ ਹੋਏ ਕਿਹਾ, ‘ਉਨ੍ਹਾਂ ਦਾ ਜੀਵਿਤ ਵਿਅਕਤਿਤਵ ਤੇ ਮਜ਼ਬੂਤ ਇਰਾਦਾ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਯਾਦ ਦਿਵਾਉਂਦਾ ਹੈ। ਇਸ ਮਹੱਤਵਪੂਰਣ ਸਮੇਂ ’ਚ ਲੋਕ ਸਭਾ ਚੋਣਾਂ ਤੋਂ ਠੀਕ ਪਹਿਲਾਂ ਕਾਂਗਰਸ ਪਾਰਟੀ ਨੂੰ ਇਸ ਤਰ੍ਹਾਂ ਦੀ ਊਰਜਾਵਾਨ ਨੇਤਾ ਦੀ ਜ਼ਰੂਰਤ ਸੀ।ਚੋਣਾਂ ਦੇ ਮੱਦੇਨਜ਼ਰ ਉਤਰ ਪ੍ਰਦੇਸ਼ ਇੱਕ ਅਹਿਮ ਸੂਬਾ ਹੈ, ਜਿਥੇ ਉਨ੍ਹਾਂ ਦਾ ਜਨਰਲ ਸਕੱਤਰ ਦੇ ਤੌਰ ’ਤੇ ਆਉਣਾ ਇੱਕ ਖੁਸ਼ੀ ਦੀ ਗੱਲ ਹੈ, ਜਿਹੜੀ ਪਾਰਟੀ ਦੇ ਵਰਕਰਾਂ ਨੂੰ ਇੱਕ ਨਵਾਂ ਜੋਸ਼ ਅਤੇ ਉਤਸ਼ਾਹ ਦੇਵੇਗਾ।’
ਉਨ੍ਹਾਂ ਨੇ ਹੋਰ ਕਿਹਾ ਕਿ ਇਸ ਅਹੁੱਦੇ ਨੂੰ ਸੰਭਾਲਣ ਦੇ ਲਈ ਉਹ ਪ੍ਰਿਯੰਕਾ ਗਾਂਧੀ ਵਾਡਰਾ ਨੂੰ ਸ਼ੁਭਕਾਮਨਾਵਾਂ ਦਿੰਦੇ ਹਨ।ਇਸ ਫੈਸਲੇ ਦੇ ਨਾਲ ਕਾਂਗਰਸ ਹਾਈ ਕਮਾਂਡ ਨੇ ਇਹ ਸਾਫ ਕਰ ਦਿੱਤਾ ਹੈ ਕਿ ਉਹ ਸੱਤਾਧਾਰੀ ਭਾਰਤੀ ਜਨਤਾ ਪਾਰਟੀ ਨੂੰ ਆਮ ਚੋਣਾਂ ’ਚ ਜੜੋਂ ਉਖਾੜਣ ਦੇ ਲਈ ਪੂਰੀ ਤਰ੍ਹਾਂ ਨਾਲ ਤਿਆਰ ਹੈ।
Check Also
ਹਾਫ ਮੈਰਾਥਨ ਸਮੇਂ 24 ਨਵੰਬਰ ਨੂੰ ਸਵੇਰ ਤੋਂ ਦੁਪਹਿਰ ਤੱਕ ਬੰਦ ਰਹੇਗੀ ਅਟਾਰੀ-ਅੰਮ੍ਰਿਤਸਰ ਸੜਕ – ਸਹਾਇਕ ਕਮਿਸ਼ਨਰ
ਅੰਮ੍ਰਿਤਸਰ, 21 ਨਵੰਬਰ (ਸੁਖਬੀਰ ਸਿੰਘ) – ਭਾਰਤੀ ਫੌਜ ਜਿਲ੍ਹਾ ਪ੍ਰਸਾਸ਼ਨ ਅੰਮ੍ਰਿਤਸਰ ਦੇ ਸਹਿਯੋਗ ਨਾਲ 24 …